ਸੀਟੂ ਨਾਲ ਸਬੰਧਤ ਯੂਨੀਅਨਾਂ ਦੀਆਂ ਇਕ ਹਜ਼ਾਰ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ: ਰਘੁਨਾਥ ਸਿੰਘ
Published : Aug 24, 2020, 6:21 am IST
Updated : Aug 24, 2020, 6:21 am IST
SHARE ARTICLE
image
image

ਸੀਟੂ ਨਾਲ ਸਬੰਧਤ ਯੂਨੀਅਨਾਂ ਦੀਆਂ ਇਕ ਹਜ਼ਾਰ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ: ਰਘੁਨਾਥ ਸਿੰਘ

ਚੰਡੀਗੜ੍ਹ, 23 ਅਗੱਸਤ: ਅੱਜ ਇਥੇ ਜਾਰੀ ਬਿਆਨ ਵਿਚ ਪੰਜਾਬ ਸੀਟੂ ਦੇ ਜਨਰਲ ਸਕੱਤਰ ਕਾਮਰੇਡ ਰਘੁਨਾਥ ਸਿੰਘ ਨੇ ਦਸਿਆ ਕਿ ਪੰਜਾਬ ਸੀਟੂ ਨੇ ਫ਼ੈਸਲਾ ਕੀਤਾ ਹੈ ਕਿ ਪਿੰਡੂ ਖੇਤਰ ਵਿੱਚ ਸੀਟੂ ਦੀ ਮਜਬੂਤੀ ਅਤੇ ਵਿਸਥਾਰ ਲਈ ਪੇਂਡੂ ਖੇਤਰ 'ਚ ਕੰਮ ਕਰਦੀਆਂ ਸਾਰੀਆਂ ਯੂਨੀਅਨਾਂ ਦੀਆਂ 30 ਸਤੰਬਰ  2020 ਤਕ ਇਕ ਹਜਾਰ ਪਿੰਡਾਂ ਵਿੱਚ ਤਾਲਮੇਲ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ ।ਰਘੁਨਾਥ ਸਿੰਘ ਨੇ ਦਸਿਆ ਕਿ ਪਿਛਲੇ  ਲਗਭਗ 20 ਸਾਲਾਂ ਦੇ ਸਮੇ ਦੌਰਾਨ ਪੇਂਡੂ ਖੇਤਰ ਵਿੱਚ ਕੰਮ ਕਰ ਰਹੇ ਕਿਰਤੀਆਂ ਵਿੱਚ ਸੀਟੂ ਦੇ ਕੰਮ ਵਿੱਚ ਭਾਰੀ ਵਾਧਾ ਹੋਇਆ ਹੈ। ਪੇਂਡੂ ਖੇਤਰ ਵਿੱਚ ਕੰਮ ਕਰ ਰਹੇ ਕਿਰਤੀਆਂ ਨੂੰ ਜਾਗਰੂਕ ਅਤੇ ਜਥੇਬੰਦ ਕਰਨ ਚੰਗੀ ਸਫਲਤਾ ਪ੍ਰਾਪਤ ਕੀਤੀ ਹੈ।ਰਘੁਨਾਥ ਸਿੰਘ ਨੇ ਦਸਿਆ ਕਿ ਪੇਂਡੂ ਖੇਤਰ ਵਿੱਚ ਕੰਮ ਕਰਨ ਵਾਲਿਆਂ ਸੀਟੂ ਨਾਲ ਸਬੰਧਤ ਯੂਨੀਅਨਾਂ ਵਿੱਚ ਸਭ ਤੋਂ ਵਧ ਮਜਬੂਤ ਅਤੇ ਜਨਤਕ  ਅਧਾਰ ਵਾਲੀ ਜਥੇਬੰਦੀ ਆਂਗਨਵਾੜੀ ਮੁਲਾਜਮ ਯੂਨੀਅਨ ਪੰਜਾਬ ਤੋਂ ਇਲਾਵਾ, ਮਨਰੇਗਾ ਮਜ਼ਦੂਰ ਯੂਨੀਅਨ, ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ, ਲਾਲ ਝੰਡਾ ਪੇਂਡੂ ਚੌਕੀਦਾਰ ਯੂਨੀਅਨ, ਲਾਲ ਝੰਡਾ ਪੰਜਾਬ  ਭੱਠਾ ਮਜ਼ਦੂਰ ਯੂਨੀਅਨ, ਮਿਡ ਡੇ ਮੀਲ ਵਰਕਰਜ ਯੂਨੀਅਨ, ਆਸ਼ਾ ਵਰਕਰਜ ਐਂਡ ਫਸੀਲੀਟੇਟਰਜ ਯੂਨੀਅਨ ਸਮੇਤ ਅਨੇਕਾਂ ਹੋਰ ਯੂਨੀਅਨਾਂ ਵੀ ਸ਼ਾਮਲ ਹਨ। ਇਹਨਾਂ ਸਾਰੀਆਂ ਯੂਨੀਅਨਾਂ ਦੇ ਦੀਆਂ ਤਾਲਮੇਲ ਕਮੇਟੀਆਂ ਦੇ ਗਠਨ ਨਾਲ ਸੀਟੂ ਦੇ ਕੰਮ ਵਿੱਚ ਹੋਰ ਵਧੇਰੇ ਵਾਧਾ  ਜਾਵੇਗਾ ਅਤੇ ਸੀਟੂ ਪੇਂਡੂ ਖੇਤਰ ਵਿੱਚ ਕੰਮ ਕਰ ਰਹੇ ਲੱਖਾਂ ਮਜ਼ਦੂਰਾਂ ਤਕ ਪਹੁੰਚ ਕਰਨ ਅਤੇ ਉਹਨਾਂ ਨੂੰ ਜਥੇਬੰਦ ਕਰਨ ਵਿੱਚ ਸਫਲਤਾ ਪ੍ਰਾਪਤ ਕਰਨ ਦੇ ਸਮਰੱਥ ਹੋ ਜਾਵੇਗੀ। ਸੀਟੂ ਦੀ ਮੈਂਬਰਸ਼ਿਪ ਵਿੱਚ ਵੀ ਭਾਰੀ ਵਾਧਾ ਹੋ ਜਾਵੇਗਾ।  ਇਕ ਦੂਜੇ ਨਾਲ ਸਹਿਯੋਗ ਕਰਨ ਨਾਲ ਸੰਘਰਸ਼ਾਂ ਵਿੱਚ ਜਿੱਤਾਂ ਪ੍ਰਾਪਤ ਕਰਨ ਵਿੱਚ  ਵੀ ਇਹ ਤਾਲਮੇਲ ਕਮੇਟੀਆਂ ਅਹਿਮ ਰੋਲ ਅਦਾ ਕਰਨਗੀਆਂ। ਰਘੁਨਾਥ ਸਿੰਘ ਨੇ ਦਸਿਆ ਕਿ 30 ਸਤੰਬਰ ਤਕ ਹਰ ਜਿਲਾਂ ਵਿੱਚ ਘਟੋ ਘੱਟ 20 ਪਿੰਡਾਂ ਵਿਚ ਤਾਲਮੇਲ ਕਮੇਟੀਆਂ ਗਠਿਤ ਕਰਨ ਦਾ ਟੀਚਾ ਨਿਰਧਾਰਤ ਕੀਤਾ ਗਿਆ ਹੈ। ਜਿਨ੍ਹਾਂ ਜਿਲਿਆਂ ਵਿੱਚ ਸੀਟੂ ਮਜਬੂਤ ਹੈ ਉਹਨਾਂ ਜਿਲਿਆਂ ਵਿੱਚ 100 ਪਿੰਡਾਂ ਵਿਚ ਤਾਲਮੇਲ ਕਮੇਟੀਆਂ ਬਣਾਉਣ ਦਾ ਫੈਸਲਾ ਕੀਤਾ ਗਿਆ  ਹੈ। ਇਸ ਉਦੇਸ਼ ਦੀ ਪੂਰਤੀ ਲਈ ਸੀਟੂ ਦੀਆਂ ਸਾਰੀਆਂ ਜਿਲਾ ਕਮੇਟੀਆਂ ਅਤੇ ਸੁਬਾਈ ਯੂਨੀਅਨਾਂ ਦੀਆਂ ਮੀਟਿੰਗਾਂ ਕਰਕੇ ਤਾਲਮੇਲ ਕਮੇਟੀਆਂ ਬਣਾਉਣ ਦੀ ਯੋਦਨਾਵੰਦੀ ਅਤੇ ਪ੍ਰਕਿਰਿਆ ਅਰੰਭ ਦਿੱਤੀ ਜਾਵੇਗੀ । 5 ਸਤੰਬਰ ਤਕ ਬਣਾਈਆਂ ਜਾਣ ਵਾਲੀਆਂ ਤਾਲਮੇਲ ਕਮੇਟੀਆਂ ਮਜਦੂਰਾਂ ਕਿਸਾਨਾਂ ਦੀਆਂ ਹੱਕੀ ਅਤੇ ਜਾਇਜ ਮੰਗਾਂ ਲਈ ਅਤੇ ਫਿਰਕੂ ਫਾਸ਼ੀਵਾਦੀ ਤਾਕਤਾਂ ਵਿਰੁੱਧ ਪੈਦਲ ਰੋਸ ਮਾਰਚ ਮੁਹਿੰਮ ਵਿੱਚ ਸਰਗਰਮੀ ਨਾਲimageimage ਕੰਮ ਕਰਨਗੀਆਂ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement