
ਗਾਂਧੀ ਪਰਵਾਰ ਤੋਂ ਬਾਹਰਲਾ ਪ੍ਰਧਾਨ ਮਨਜ਼ੂਰ ਨਹੀਂ : ਕਾਂਗਰਸ ਕਾਰਕੁਨ
ਨਵੀਂ ਦਿੱਲੀ, 24 ਅਗੱਸਤ : ਕਾਂਗਰਸ ਕਾਰਜਕਾਰਣੀ ਦੀ ਬੈਠਕ ਸ਼ੁਰੂ ਹੋਣ ਨਾਲ ਹੀ ਪਾਰਟੀ ਦੇ ਮੁੱਖ ਦਫ਼ਤਰ ਦੇ ਬਾਹਰ ਕਈ ਕਾਰਕੁਨ ਇਕੱਠੇ ਹੋ ਗਏ ਅਤੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਗਾਂਧੀ ਪਰਵਾਰ ਦੇ ਬਾਹਰ ਦਾ ਪ੍ਰਧਾਨ ਮਨਜ਼ੂਰ ਨਹੀਂ। ਇਨ੍ਹਾਂ ਕਾਰਕੁਨਾਂ ਨੇ ਹੱਥਾਂ ਵਿਚ ਤਖ਼ਤੀਆਂ ਚੁਕੀਆਂ ਹੋਈਆਂ ਸਨ ਜਿਨ੍ਹਾਂ 'ਤੇ ਉਕਤ ਗੱਲਾਂ ਲਿਖੀਆਂ ਹੋਈਆਂ ਸਨ। ਕਾਰਕੁਨ ਨਾਹਰੇਬਾਜ਼ੀ ਕਰ ਰਹੇ ਸਨ। ਉਨ੍ਹਾਂ ਪਾਰਟੀ ਪ੍ਰਧਾਨ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਦੇ ਹੱਕ ਵਿਚ ਨਾਹਰੇਬਾਜ਼ੀ ਕੀਤੀ। ਇਕ ਤਖ਼ਤੀ 'ਤੇ ਲਿਖਿਆ ਸੀ,'ਜੇ ਗਾਂਧੀ ਪਰਵਾਰ ਦੇ ਬਾਹਰ ਦਾ ਪ੍ਰਧਾਨ ਬਣਿਆ ਤਾਂ ਪਾਰਟੀ ਟੁੱਟ ਜਾਵੇਗੀ।' ਉਨ੍ਹਾਂ 'ਗਾਂਧੀ ਪਰਵਾਰ ਦੇ ਬਾਹਰ ਦਾ ਪ੍ਰਧਾਨ ਮਨਜ਼ੂਰ ਨਹੀਂ' ਦੇ ਨਾਹਰੇ ਵੀ ਲਾਏ। (ਏਜੰਸੀ)
image