
ਸਮੂਹਕ ਅਗਵਾਈ ਦੇ ਹਮਾਇਤੀਆਂ ਦਾ ਵਿਰੋਧ ਵੀ ਸ਼ੁਰੂ
ਕਾਂਗਰਸ ਅੰਦਰ ਸਮੂਹਕ ਅਗਵਾਈ ਦੀਆਂ ਦਲੀਲਾਂ ਪੇਸ਼ ਕਰਨ ਵਾਲੇ ਵਰਗ ਦਾ ਵਿਰੋਧ ਵੀ ਸ਼ੁਰੂ ਹੋ ਗਿਆ ਹੈ ਅਤੇ ਪਾਰਟੀ ਦੇ ਸੰਸਦ ਮੈਂਬਰ ਮਣੀਕਮ ਟੈਗੋਰ ਨੇ ਰਾਹੁਲ ਦੀ ਪਾਰਟੀ ਪ੍ਰਧਾਨ ਵਜੋਂ ਵਾਪਸੀ ਦੀ ਮੰਗ ਕੀਤੀ ਹੈ। ਟੈਗੌਰ ਨੇ ਵਰਕਿੰਗ ਕਮੇਟੀ ਦੇ 2019 ਦੇ ਫ਼ੈਸਲੇ ਦਾ ਹਵਾਲਾ ਦਿੰਦਿਆਂ ਕਿਹਾ, 'ਗਾਂਧੀ ਬਲੀਦਾਨ ਦੇ ਪ੍ਰਤੀਕ ਹਨ। ਕਾਂਗਰਸ ਵਰਕਿੰਗ ਕਮੇਟੀ ਦਾ ਫ਼ੈਸਲਾ ਬਹੁਮਤ ਦਾ ਫ਼ੈਸਲਾ ਸੀ ਜੋ ਏਆਈਸੀਸੀ ਦੇ 1100, ਪ੍ਰਦੇਸ਼ ਕਾਂਗਰਸ ਕਮੇਟੀਆਂ ਦੇ 8800 ਮੈਂਬਰਾਂ, ਪੰਜ ਕਰੋੜ ਕਾਰਕੁਨਾਂ ਅਤੇ 12 ਕਰੋੜ ਸਮਰਥਕਾਂ ਦੀ ਇੱਛਾ ਦਾ imageਸਬੂਤ ਸੀ ਅਤੇ ਇਹ ਲੋਕ ਰਾਹੁਲ ਨੂੰ ਅਪਣੇ ਨੇਤਾ ਦੇ ਰੂਪ ਵਿਚ ਚਾਹੁੰਦੇ ਹਨ।'