ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਮਹਿਲ ਹੋਵੇਗਾ ਨੀਲਾਮ
Published : Aug 24, 2020, 3:22 am IST
Updated : Aug 24, 2020, 3:22 am IST
SHARE ARTICLE
image
image

ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਦਾ ਮਹਿਲ ਹੋਵੇਗਾ ਨੀਲਾਮ

ਮਹਿਲ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ
 

ਲੰਡਨ, 23 ਅਗੱਸਤ:  ਸਿੱਖ ਸਾਮਰਾਜ ਦੇ ਆਖ਼ਰੀ ਰਾਜਾ ਮਹਾਰਾਜਾ ਦਲੀਪ ਸਿੰਘ ਦੇ ਪੁੱਤਰ ਪ੍ਰਿੰਸ ਵਿਕਟਰ ਅਲਬਰਟ ਜੈ ਦਲੀਪ ਸਿੰਘ ਦਾ ਲੰਡਨ ਸਥਿਤ ਮਹਿਲ ਹੁਣ ਨੀਲਾਮ ਹੋਣ ਜਾ ਰਿਹਾ ਹੈ। ਇਸ ਦੀ ਰਾਖਵੀਂ ਕੀਮਤ 1.55 ਕਰੋੜ ਪੌਂਡ ਰੱਖੀ ਗਈ ਹੈ। 19ਵੀਂ ਸਦੀ ਵਿਚ ਸਿੱਖ ਸਾਮਰਾਜ ਦੇ ਪਤਨ ਪਿੱਛੋਂ ਇਸ 'ਤੇ ਬ੍ਰਿਟਿਸ਼ ਸਾਮਰਾਜ ਦਾ ਕਬਜ਼ਾ ਹੋ ਗਿਆ ਅਤੇ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਵਿਚ ਜਲਾਵਤਨੀ ਦਾ ਜੀਵਨ ਬਤੀਤ ਕਰਨਾ ਪਿਆ ਸੀ।
ਮਹਾਰਾਜਾ ਦਲੀਪ ਸਿੰਘ ਦਾ ਪੁੱਤਰ ਪ੍ਰਿੰਸ ਵਿਕਟਰ 1866 ਈਸਵੀਂ ਵਿਚ ਲੰਡਨ ਵਿਚ ਪੈਦਾ ਹੋਇਆ ਤੇ ਉਸ ਦੀ ਪੂਰੀ ਨਿਗਰਾਨੀ ਮਹਾਰਾਣੀ ਵਿਕਟੋਰੀਆ ਨੇ ਕੀਤੀ। ਬਾਅਦ ਵਿਚ ਲੇਡੀ ਐਨੀ ਕੋਵੈਂਟਰੀ ਨਾਲ ਵਿਆਹ ਪਿੱਛੋਂ ਵਿਕਟਰ ਨੂੰ ਇਹ ਘਰ ਸਰਕਾਰ ਵਲੋਂ ਰਹਿਣ ਲਈ ਤੋਹਫ਼ੇ ਵਜੋਂ ਦਿਤਾ ਗਿਆ ਸੀ। ਇਸ ਘਰ ਵਿਚ ਵਿਕਟਰ ਦੇ ਰਹਿਣ ਲਈ ਹਰ ਤਰ੍ਹਾਂ ਦੀ ਸਹੂਲਤ ਮੌਜੂਦ ਸੀ। ਈਸਟ ਇੰਡੀਆ ਕੰਪਨੀ ਜੋ ਭਾਰਤ 'ਤੇ ਰਾਜ ਕਰ ਰਹੀ ਸੀ, ਨੇ ਇਹ ਘਰ ਟੋਕਨ ਮਨੀ ਲੈ ਕੇ ਮਹਾਰਾਜਾ ਦਲੀਪ ਸਿੰਘ ਦੇ ਪ੍ਰਵਾਰ ਨੂੰ ਦਿਤਾ ਸੀ।
ਜ਼ਿਕਰਯੋਗ ਹੈ ਕਿ 1849 ਵਿਚ ਦੂਜੇ ਐਂਗਲੋ-ਸਿੱਖ ਯੁੱਧ ਵਿਚ ਸਿੱਖ ਫ਼ੌਜ ਦੀ ਹਾਰ ਪਿੱਛੋਂ ਮੌਜੂਦਾ ਅੰਗਰੇਜ਼ ਸਰਕਾਰ ਮਹਾਰਾਜਾ ਦਲੀਪ ਸਿੰਘ ਨੂੰ ਇੰਗਲੈਂਡ ਲੈ ਗਈ ਸੀ। ਵਿਕਟਰ ਅਲਬਰਟ ਮਹਾਰਾਣੀ ਬੰਬਾ ਮੂਲਰ ਦਾ ਵੱਡਾ ਪੁੱਤਰ ਸੀ। ਇਸ ਤੋਂ ਇਲਾਵਾ ਮਹਾਰਾਣੀ ਬੰਬਾ ਦੀ ਇਕ ਧੀ ਸੋਫ਼ੀਆ ਦਲੀਪ ਸਿੰਘ ਵੀ ਸੀ ਜੋ ਕਿ ਬ੍ਰਿਟਿਸ਼ ਇਤਿਹਾਸ ਵਿਚ ਔਰਤ ਅਧਿਕਾਰਾਂ ਦੀ ਰਖਿਅਕ ਵਜੋਂ ਜਾਣੀ ਜਾਂਦੀ ਹੈ। ਜ਼ਿਕਰਯੋਗ ਹੈ ਕਿ ਪ੍ਰਿੰਸ ਵਿਕਟਰ ਅਲਬਰਟ ਨੇ ਪਹਿਲੀ ਸੰਸਾਰ ਜੰਗ ਸਮੇਂ ਅਪਣੇ ਆਖ਼ਰੀ ਸਾਲ ਮੋਨਾਕੋ ਵਿਚ ਗੁਜ਼ਾਰੇ ਜਿਥੇ 1918 ਵਿਚ imageimageimage51 ਸਾਲਾਂ ਦੀ ਉਮਰ ਵਿਚ ਉਨ੍ਹਾਂ ਦਾ ਦੇਹਾਂਤ ਹੋ ਗਿਆ। (ਪੀ.ਟੀ.ਆਈ)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement