SGPC ਵੱਲੋਂ ਯੂਟਿਊਬ ਚੈਨਲ ਤੋਂ ਕੀਰਤਨ ਦੀ ਵੀਡੀਓ ਕਿਸੇ ਵੀ ਨਿੱਜੀ ਚੈਨਲ 'ਤੇ ਸਾਂਝੀ ਨਾ ਕਰਨ ਦੇ ਆਦੇਸ਼ 
Published : Aug 24, 2023, 3:49 pm IST
Updated : Aug 25, 2023, 12:58 pm IST
SHARE ARTICLE
File Photo
File Photo

ਜੇ ਵੀਡੀਓ ਪਾਈ ਤਾਂ ਹੋਵੇਗੀ ਸਖ਼ਤ ਕਾਰਵਾਈ

ਅੰਮ੍ਰਿਤਸਰ -  ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੁਣ ਰਾਗੀ ਸਿੰਘਾਂ ਨੂੰ ਨਵਾਂ ਫਰਮਾਨ ਸੁਣਾਇਆ ਹੈ। ਐੱਸਜੀਪੀਸੀ ਨੇ ਇਕ ਪੱਤਰ ਜਾਰੀ ਕਰ ਕੇ ਕਿਹਾ ਹੈ ਕਿ ਐੱਸਜੀਪੀਸੀ ਦੇ ਯੂਟਿਊਬ ਪੇਜ਼ ਤੋਂ ਕੋਈ ਵੀ ਰਾਗੀ ਸਿੰਘ ਅਪਣੀ ਡਿਊਟੀ ਦੇ ਸਮੇਂ ਦੀ ਵੀਡੀਓ ਅਪਣੇ ਨਿੱਜੀ ਚੈਨਲ 'ਤੇ ਅਪਲੋਡ ਨਾ ਕਰੇ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਕੋਈ ਵੀ ਕੀਰਤਨ ਦੀ ਵੀਡੀਓ ਨੂੰ ਰਿਕਾਰਡ ਜਾਂ ਉਸ ਦੀ ਸਕਰੀਨ ਰਿਕਾਰਡ ਨਾ ਕਰੇ। 

ਉਹਨਾਂ ਨੇ ਕਿਹਾ ਕਿ ਲਿੰਕ ਅਪਣੇ ਨਿੱਜੀ ਪੇਜ਼ ਜਾਂ ਚੈਨਲ 'ਤੇ ਪਾਉਣਾ ਗੁਰਬਾਣੀ ਪ੍ਰਸਾਰਨ ਸਬੰਧੀ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਨਿਯਮਾਂ ਦੀ ਉਲੰਘਣਾ ਹੋਵੇਗੀ ਅਤੇ ਇਹ ਕਾਪੀ ਰਾਈਟ ਹੋਵੇਗਾ। ਐੱਸਜੀਪੀਸੀ ਪ੍ਰਧਾਨ ਨੇ ਕਿਹਾ ਕਿ ਇਹ ਪੱਤਰ ਸਮੁੱਚੇ ਰਾਗੀ ਸਿੰਘਾਂ ਤੱਕ ਪਹੁੰਚਾ ਦਿੱਤਾ ਜਾਵੇ ਤੇ ਜੇਕਰ ਕਿਸੇ ਨੇ ਵੀ ਅੱਗੇ ਤੋਂ ਅਜਿਹਾ ਕੀਤਾ ਤਾਂ ਉਸ 'ਤੇ ਕਾਨੂੰਨੀ ਕਾਰਵਾਈ ਹੋਵੇਗੀ। 

 

SHARE ARTICLE

ਏਜੰਸੀ

Advertisement

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM

ਕਾਂਗਰਸ ਦੇ ਰੋਸ ਪ੍ਰਦਰਸ਼ਨ ਦੌਰਾਨ ਸੁਣੋ ਹੋਰ ਕੀ ਕੁਝ ਬੋਲੇ ਰਾਜਾ ਵੜਿੰਗ ?

06 Mar 2026 2:45 PM

ਅਮਰੀਕਾ ਨੇ ਪਹਿਲੀ ਵਾਰ ਲੰਬੀ ਦੂਰੀ ਦੀ PrSM ਮਿਜ਼ਾਈਲ ਦਾਗੀ

05 Mar 2026 10:54 AM
Advertisement