19 ਸਾਲਾਂ ਬਾਅਦ ਪਿਓ ਨੂੰ ਮਿਲਿਆ ਜਪਾਨੀ ਪੁੱਤ, ਦੇਖੋ ਭਾਵੁਕ ਕਰ ਦੇਣ ਵਾਲੀ ਵੀਡੀਓ
Published : Aug 24, 2024, 5:52 pm IST
Updated : Aug 24, 2024, 5:54 pm IST
SHARE ARTICLE
After 19 years, the father met his Japanese son, watch the emotional video
After 19 years, the father met his Japanese son, watch the emotional video

“ਮੈਨੂੰ ਇਹ ਹਜੇ ਵੀ ਸੁਫ਼ਨੇ ਵਰਗਾ ਲੱਗ ਰਿਹਾ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਸੁਫ਼ਨਾ ਟੁੱਟੇ।”

ਅੰਮ੍ਰਿਤਸਰ:  ਜਦੋਂ ਕੋਈ ਆਪਣਾ ਹੀ ਵਿਛੜ ਜਾਵੇ ਉਸ ਦੇ ਦੁੱਖ ਦੀ ਚੀਸ ਹਮੇਸ਼ਾ ਪੈਂਦੀ ਰਹਿੰਦੀ ਹੈ। ਪੰਜਾਬ ਦੇ ਅੰਮ੍ਰਿਤਸਰ ਦੇ ਰਹਿਣ ਵਾਲੇ ਸੁਖਪਾਲ ਸਿੰਘ ਦੀ ਕਹਾਣੀ ਇਸ ਤਰ੍ਹਾਂ ਦੀ ਹੈ।  ਸੁਖਪਾਲ ਸਿੰਘ ਦਾ ਜਪਾਨੀ ਪੁੱਤ 19 ਸਾਲਾਂ ਤੋਂ ਦੂਰ ਸੀ, ਕਦੇ ਮਿਲਿਆ ਨਹੀਂ ਸੀ।  19 ਅਗਸਤ ਨੂੰ ਰੱਖੜੀ ਵਾਲੇ ਦਿਨ ਸੁਖਪਾਲ ਸਿੰਘ ਦੀ ਜ਼ਿੰਦਗੀ ਮੁੜ ਸੁਹਾਵਣੀ ਹੋ ਜਾਂਦੀ ਹੈ ਜਦੋਂ ਉਸ ਦਾ ਜਪਾਨੀ ਪੁੱਤ ਆ ਕੇ ਮਿਲਦਾ ਹੈ। ਦੱਸ ਦੇਈਏ ਕਿ ਸੁਖਪਾਲ ਸਿੰਘ ਦਾ ਇਹ ਬੇਟਾ ਜਪਾਨ ਵਿੱਚ ਹੀ ਪੈਦਾ ਹੋਇਆ ਅਤੇ ਉਥੇ ਹੀ ਪਾਲਣ-ਪੌਸ਼ਣ ਹੋਇਆ।

ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੈਨੂੰ ਹੁਣ ਕੋਈ ਉਮੀਦ ਨਹੀਂ ਸੀ ਕਿ ਮੈਂ ਆਪਣੇ ਜਪਾਨੀ ਪੁੱਤ ਨੂੰ ਵੀ ਮਿਲ ਸਕਾਂਗਾ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਇਹ ਹਜੇ ਵੀ ਸੁਫ਼ਨੇ ਵਰਗਾ ਲੱਗ ਰਿਹਾ ਹੈ, ਮੈਂ ਨਹੀਂ ਚਾਹੁੰਦਾ ਕਿ ਇਹ ਸੁਫ਼ਨਾ ਟੁੱਟੇ। ਉਨ੍ਹਾਂ ਦਾ ਕਹਿਣਾ ਹੈ ਕਿ ਮੈਨੂੰ ਤਾਂ ਹਾਲੇ ਤੱਕ ਵੀ ਵਿਸ਼ਵਾਸ ਨਹੀਂ ਹੋ ਰਿਹਾ ਕਿ ਮੈਂ ਆਪਣੇ ਪੁੱਤ ਨੂੰ ਲਗਭਗ ਦੋ ਦਹਾਕਿਆਂ ਬਾਅਦ ਮਿਲ ਲਿਆ ਹੈ।”

ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਉਸਨੇ  ਸਾਲ 2002 ਵਿੱਚ ਜਪਾਨ ਦੀ ਕੁੜੀ ਸਚੀਆ ਤਾਕਾਹਾਤਾ ਨਾਲ ਵਿਆਹ ਕਰਵਾ ਲਿਆ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਬੇਟਾ ਰਿਨ ਤਾਕਾਹਾਤਾ ਉਦੋ ਦੋ ਸਾਲ ਦਾ ਸੀ ਜਦੋਂ ਉਨ੍ਹਾਂ ਦਾ ਤਲਾਕ ਹੋ ਗਿਆ। ਉਨ੍ਹਾਂ ਦਾ ਕਹਿਣਾ ਹੈ ਕਿ ਉਹ 2007 ਵਿੱਚ ਜਪਾਨ ਤੋਂ ਪਰਤਣ ਤੋਂ ਉਸ ਨੇ ਆਪਣੀ ਪਤਨੀ ਤੇ ਪੁੱਤ ਨਾਲ ਕੋਈ ਰਾਬਤਾ ਨਹੀ ਕੀਤਾ। ਉਨ੍ਹਾਂ ਦਾ ਕਹਿਣਾ ਹੈ ਕਿ ਰੱਖੜੀ ਦੇ ਦਿਨ ਮੇਰਾ ਬੇਟਾ ਰਿਨ ਮਿਲਣ ਆਇਆ। ਸੁਖਪਾਲ ਸਿੰਘ ਬਿਆਨ ਕਰਦੇ ਹੋਏ ਭਾਵੁਕ ਵੀ ਹੋ ਗਏ।


ਸੁਖਪਾਲ ਸਿੰਘ ਦਾ ਕਹਿਣਾ ਹੈ ਕਿ ਮੇਰੀ ਰਿਨ ਦੀ ਮਾਂ ਨਾਲ ਮੁਲਾਕਾਤ ਥਾਈਲੈਂਡ ਏਅਰਪੋਰਟ ’ਤੇ ਹੋਈ ਸੀ। ਉਹ ਤਾਜ ਮਹਿਲ ਦੇਖਣ ਲਈ ਇੰਡੀਆ ਆ ਰਹੇ ਸਨ। ਸੁਖਪਾਲ ਦੱਸਦੇ ਹਨ ਕਿ ਜਹਾਜ਼ ਵਿੱਚ ਉਹ ਅਤੇ ਰਿਨ ਦੀ ਮਾਂ ਸਚੀਆ ਤਕਾਹਾਤਾ ਦੀਆਂ ਸੀਟਾਂ ਇਕੱਠੀਆਂ ਸਨ। ਸੁਖਪਾਲ ਸਿੰਘ ਨੇ ਸਚੀਆ ਨੂੰ ਹਾਸੇ ਨਾਲ ਪੁੱਛਿਆ ਕਿ ਉਹ ਉਨ੍ਹਾਂ ਨੂੰ ਦਰਬਾਰ ਸਾਹਿਬ ਤੇ ਵਾਹਗਾ ਬਾਰਡਰ ਦਿਖਾਉਣ ਲਈ ਲਿਜਾ ਸਕਦੇ ਹਨ। ਉਨ੍ਹਾਂ ਨੇ ਦੱਸਿਆ ਕਈ ਦਿਨ ਸਾਡੇ ਕੋਲ ਰਹੇ ਅਤੇ ਫਿਰ ਜਪਾਨ ਜਾ ਕੇ ਮੈਨੂੰ ਸਪੌਂਸਰਸ਼ਿਪ ਭੇਜੀ।

Location: India, Punjab

SHARE ARTICLE

ਏਜੰਸੀ

Advertisement

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM

28 ਸਾਲ ਦੀ ਕੁੜੀ ਨੇ ਅਕਾਲੀ ਦਲ ਦਾ ਖੋਲ੍ਹਿਆ ਖਾਤਾ, ਅਕਾਲੀ ਦਲ ਨੂੰ ਨਵੇਂ ਨੌਜਵਾਨਾਂ ਦੀ ਲੋੜ ?

17 Dec 2025 3:27 PM

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM
Advertisement