Abohar News : ਪਤੀ-ਪਤਨੀ ਦੇ ਪਿਆਰ ਦੀ ਅਨੋਖੀ ਮਿਸਾਲ, ਪਤਨੀ ਨੇ ਪਤੀ ਨੂੰ ਆਪਣੀ ਕਿਡਨੀ ਟਰਾਂਸਪਲਾਂਟ ਕਰਨ ਦਾ ਕੀਤਾ ਫੈਸਲਾ

By : BALJINDERK

Published : Aug 24, 2024, 6:36 pm IST
Updated : Aug 24, 2024, 6:36 pm IST
SHARE ARTICLE
 ਪਤੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੀ ਹੋਈ ਪਤਨੀ ਕੁਲਵੰਤ ਕੌਰ
ਪਤੀ ਦੀ ਬਿਮਾਰੀ ਬਾਰੇ ਜਾਣਕਾਰੀ ਦਿੰਦੀ ਹੋਈ ਪਤਨੀ ਕੁਲਵੰਤ ਕੌਰ

Abohar News :12 ਲੱਖ ਤੋ ਵੱਧ ਦਾ ਹੋਣਾ ਹੈ ਖਰਚਾ, ਪਤਨੀ ਨੇ ਲੋਕਾਂ ਤੋਂ ਲਗਾਈ ਮਦਦ ਦੀ ਗੁਹਾਰ

Abohar News : ਅਬੋਹਰ ਦੇ ਪਿੰਡ ਸੀਡ ਪੱਕਾ ਦੇ ਨਿਵਾਸੀ ਰਾਜਵਿੰਦਰ ਸਿੰਘ ਦੇ ਦੋਵੇਂ ਗੁਰਦੇ ਫੇਲ੍ਹ ਹੋਣ ਕਾਰਨ ਡਾਕਟਰਾਂ ਨੇ ਕਿਡਨੀ ਟਰਾਂਸਪਲਾਂਟ ਲਈ ਕਿਹਾ ਪਰ ਗਰੀਬੀ ਕਾਰਨ ਕਿਡਨੀ ਦਾ ਇੰਤਜ਼ਾਮ ਨਹੀਂ ਹੋ ਸਕਿਆ, ਇਸ ਲਈ ਆਖਰਕਾਰ ਪਤਨੀ ਨੇ ਆਪਣਾ ਗੁਰਦਾ ਦਾਨ ਕਰਨ ਦਾ ਫੈਸਲਾ ਕੀਤਾ। ਪਰ ਟਰਾਂਸਪਲਾਂਟ ਲਈ ਪੈਸਾ ਨਾ ਹੋਣ ਕਰਕੇ ਵਿਅਕਤੀ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਿਹਾ ਹੈ। ਪਤਨੀ ਕੁਲਵੰਤ ਕੌਰ ਪੈਸੇ ਲਈ ਲੋਕਾਂ ਤੋਂ ਮਦਦ ਮੰਗ ਰਹੀ ਹੈ।

ਇਹ ਵੀ ਪੜੋ:Delhi News : ਆਤਿਸ਼ੀ ਨੇ ਮੁੱਖ ਮੰਤਰੀ ਕੇਜਰੀਵਾਲ ਮਾਮਲੇ 'ਚ ਸੀ.ਬੀ.ਆਈ. ’ਤੇ ਲਗਾਏ ਆਰੋਪ

ਅਬੋਹਰ ਦੇ ਪਿੰਡ ਸੀਡ ਫਾਰਮ ਪੱਕਾ ਨਿਵਾਸੀ ਰਾਜਵਿੰਦਰ ਸਿੰਘ (40 ਸਾਲਾ) ਬਿਜਲੀ ਬੋਰਡ ਵਿਚ ਪ੍ਰਾਈਵੇਟ ਤੌਰ ਤੇ ਨੌਕਰੀ ਕਰਦਾ ਸੀ । ਪਰ ਕਰੀਬ ਚਾਰ ਸਾਲ ਪਹਿਲਾ ਉਸਦੀ ਤਬੀਅਤ ਖਰਾਬ ਹੋਣੀ ਸ਼ੁਰੂ ਹੋਈ ਤੇ ਡਾਕਟਰਾਂ ਨੇ ਉਸਦੇ ਗੁਰਦਿਆਂ ਵਿਚ ਖਰਾਬੀ ਹੋਣਾ ਦੱਸਿਆ ਤੇ ਅੱਜ ਹਾਲਾਤ ਇਹ ਹਨ ਕਿ ਦੋਹਵੇਂ ਕਿਡਨੀਆਂ ਖ਼ਰਾਬ ਹੋ ਗਈਆਂ ਹਨ । ਜ਼ਿੰਦਗੀ ਜਿਉਣੀ ਹੈ ਤਾਂ ਗੁਰਦੇ ਬਦਲਣੇ ਬੇਹੱਦ ਜਰੂਰੀ ਹਨ ।

ਇਹ ਵੀ ਪੜੋ:Chandigarh News : ਸੰਵਿਧਾਨ ਨੂੰ ਖਤਮ ਕਰਨਾ ਚਾਹੁੰਦੀ ਹੈ ਭਾਜਪਾ – ਹਰਚੰਦ ਸਿੰਘ ਬਰਸਟ

ਕੁਲਵੰਤ ਕੌਰ ਨੂੰ ਲੱਗਿਆ ਕਿ ਗਰੀਬੀ ਕਰਕੇ ਗੁਰਦਾ ਲੈਣਾ, ਬਦਲਣਾ ਵਸ ’ਚ ਨਹੀਂ ਹੈ ਤਾਂ ਉਸਨੇ ਅਪਣਾ ਹੀ ਗੁਰਦਾ ਦੇਣ ਦਾ ਫੈਂਸਲਾ ਕਰ ਲਿਆ ਪਰ ਗੁਰਦੇ ਨੂੰ ਬਦਲਣ ਲਈ ਕਰੀਬ 12 ਲੱਖ ਤੋਂ ਵੱਧ ਦਾ ਖਰਚਾ ਡਾਕਟਰਾਂ ਵਲੋ ਦੱਸਿਆ ਗਿਆ ਹੈ ਤੇ ਉਸਨੂੰ ਲੈਕੇ ਉਹ ਬੇਹੱਦ ਚਿੰਤਾ ਅਤੇ ਪਰੇਸ਼ਾਨੀ ਵਿਚ ਹੈ । ਉਨ੍ਹਾਂ ਦਾ ਇੱਕ ਪੁੱਤਰ ਹੈ ਜਿਸਦੀ ਪੜ੍ਹਾਈ ਚਲ ਰਹੀ ਹੈ। ਹੁਣ ਉਸਨੇ ਮਦਦ ਦੀ ਗੁਹਾਰ ਲਾਈ ਹੈ ਤਾਂ ਜੋ ਪਤੀ ਦੀ ਜ਼ਿੰਦਗੀ ਬਚਾਈ ਜਾ ਸਕੇ । ਕੁਲਵੰਤ ਕੌਰ ਦਾ ਪਤੀ ਰਾਜਵਿੰਦਰ ਸਿੰਘ ਆਪਣੀ ਪਤਨੀ ਦੇ ਇਸ ਫੈਸਲੇ ’ਤੇ ਪਤਨੀ ਦਾ ਧੰਨਵਾਦ ਕਰਦਾ ਹੈ ਇਥੇ ਹੀ ਲੋਕਾਂ ਤੋਂ ਮਦਦ ਦੀ ਉਮੀਦ ਲਾਈ ਬੈਠਾ ਹੈ।

(For more news apart from A unique example of the love of husband and wife! The wife decided to transplant her kidney to the husband News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement