
ਬੀਤੇ ਦਿਨ ਸਪੈਸ਼ਲ ਪੁਲਿਸ ਨੇ ਅਤਿਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿਦਿੰਆਂ ਖੜਾਕੁ ਕਾਰਵਾਈਆਂ ਕਰਨ ਵਾਲਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ
ਤਰਨਤਾਰਨ /ਚੋਹਲਾ ਸਹਿਬ (ਅਜੀਤ ਸਿੰਘ ਘਰਿਆਲਾ/ਰਕੇਸ਼ ਕੁਮਾਰ): ਬੀਤੇ ਦਿਨ ਸਪੈਸ਼ਲ ਪੁਲਿਸ ਵਲੋਂ ਅਤਿਵਾਦ ਵਿਰੋਧੀ ਕਾਰਵਾਈ ਨੂੰ ਅੰਜਾਮ ਦਿਦਿੰਆਂ ਪਾਕਿਸਤਾਨ ਤੇ ਜਰਮਨੀ ਆਧਾਰਿਤ ਗਰੁੱਪਾਂ ਦੇ ਸਮੱਰਥਕ ਨਾਲ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨੂੰ ਸੁਰਜੀਤ ਕਰਨ ਦੇ ਦੋਸ਼ ਹੇਠ ਖੜਾਕੁ ਕਾਰਵਾਈਆਂ ਕਰਨ ਵਾਲਿਆਂ ਨੂੰ ਹਥਿਆਰਾਂ ਸਮੇਤ ਕਾਬੂ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਗਿਫ਼ਤਾਰ ਕੀਤੇ ਗਏ ਚਾਰ ਵਿਅਕਤੀਆਂ ਵਿਚੋ ਤਰਨਤਾਰਨ ਜ਼ਿਲ੍ਹੇ ਦੇ ਪੁਲਿਸ ਥਾਣਾ ਚੋਹਲਾ ਸਹਿਬ ਅਧੀਨ ਆਉਦੇ ਪਿੰਡ ਵੜਿੰਗ ਦੇ ਰਹਿਣ ਵਾਲੇ ਬਲਵੰਤ ਸਿੰਘ ਉਰਫ਼ ਬਾਬਾ ਉਰਫ਼ ਨਿਹੰਗ ਨੂੰ ਗ੍ਰਿਫ਼ਤਾਰ ਕੀਤੇ ਜਾਣ ਤੇ ਸਮੂਹ ਪਿੰਡ ਵਾਸੀ ਹੈਰਾਨ ਹਨ ਕਿ ਉਨ੍ਹਾਂ ਦੇ ਪਿੰਡ ਦਾ ਬਾਬਾ ਬਲਵੰਤ ਸਿੰਘ ਜੋ ਕਿ ਬਹੁਤ ਵਧੀਆ ਕਥਾਂ ਵਾਚਕ ਹੈ।
Family of Balwant Singh
ਪਿਛਲੇ ਲੰਮੇ ਸਮੇ ਤੋਂ ਧਾਰਮਕ ਜਥੇਬੰਦੀਆਂ ਨਾਲ ਰਹਿ ਕੇ ਗੁਰੁ ਘਰ ਦੀ ਸੇਵਾ ਕਰ ਰਿਹਾ ਹੋਵੇ ਤੇ ਇਸ ਵਿਅਕਤੀ ਦੇ ਪਕਿਸਤਾਨ ਤੇ ਜਰਮਨੀ ਵਿਚ ਖ਼ਾਲਿਸਤਾਨ ਜ਼ਿੰਦਾਬਾਦ ਫ਼ੋਰਸ ਨਾਲ ਸਬੰਧ ਹੋ ਸਕਦੇ ਹਨ, ਤੇ ਇਨ੍ਹਾਂ ਕੋਲੋ ਭਾਰੀ ਮਾਤਰਾ ਵਿਚ ਹਥਿਆਰ ਤੇ ਅਸਲਾ ਵੀ ਬਰਾਮਦ ਕੀਤਾ ਹੈ। ਇਸ ਸਬੰਧੀ ਜਦ ਅੱਜ ਪੱਤਰਕਾਰਾਂ ਦੀ ਟੀਮ ਵਲੋਂ ਬਲਵੰਤ ਸਿੰਘ ਦੇ ਘਰ ਥਾਣਾ ਚੋਹਲਾ ਸਹਿਬ ਦੇ ਪਿੰਡ ਵੜਿੰਗ ਦਾ ਦੌਰਾ ਕੀਤਾ ਤਾਂ ਘਰ ਵਿਚ ਮੌਜੂਦ ਉਸ ਦੇ ਪਿਤਾ ਮਿਲਖਾ ਸਿੰਘ, ਭਰਜਾਈ ਕਰਮਜੀਤ ਕੌਰ ਅਤੇ ਆਢ –ਗੁਆਢ ਵਾਲੇ ਮੌਜੂਦ ਸਨ
Father of Balwant Singh
ਇਸ ਮੌਕੇ ਬਾਬਾ ਬਲਵੰਤ ਸਿੰਘ ਨਿਹੰਗ ਦੇ ਪਿਤਾ ਮਿਲਖਾ ਸਿੰਘ ਨੇ ਦਸਿਆ ਕਿ ਘਰ ਦੀ ਮਾਲੀ ਹਾਲਤ ਬਹੁਤ ਹੀ ਮਾੜੀ ਸੀ ਪਰਿਵਾਰ ਦਾ ਦੋ ਏਕੜ ਜ਼ਮੀਨ ਨਾਲ ਗੁਜਾਰਾਂ ਚੱਲਦਾ ਸੀ ਅਤੇ ਦੋ ਏਕੜ ਜ਼ਮੀਨ ਵੀ ਬਲਵੰਤ ਸਿੰਘ ਦੀ ਮਾਤਾ ਦੀ ਬਿਮਾਰੀ ਦੇ ਇਲਾਜ ਲਈ ਵਿੱਕ ਗਈ ਸੀ । ਉਸ ਦੀ ਮਾਤਾ ਵੀ ਬਚ ਨਹੀਂ ਸਕੀ ਅਤੇ 1999 ਨੂੰ ਬਲਵੰਤ ਸਿੰਘ ਨਿਹੰਗ ਦਾ ਵਿਆਹ ਰਾਜਵਿੰਦਰ ਕੌਰ ਨਾਲ ਹੋਇਆ ਜਿਸ ਦੌਰਾਨ ਉਨ੍ਹਾਂ ਦੇ ਘਰ ਇਕ ਲੜਕੀ ਨੇ ਜਨਮ ਲਿਆ ਅਤੇ ਸੰਨ 2000 ਵਿਚ ਰਾਜਵਿੰਦਰ ਕੌਰ ਦੀ ਇਲਾਜ ਦੌਰਾਨ ਮੌਤ ਹੋ ਗਈ ਜਿਸ ਦੌਰਾਨ ਬਲਵੰਤ ਸਿੰਘ ਘਰ ਛੱਡ ਕੇ ਚਲਾ ਗਿਆ ਅਤੇ ਧਾਰਮਿਕ ਜਥੇਬੰਦੀਆਂ ਨਾਲ ਰਹਿਣ ਲੱਗ ਪਿਆ ਅੱਜ ਕਲ ਉਹ ਸੁਰਸਿੰਘ ਵਾਲੇ ਬਾਬਿਆ ਦੀ ਸੇਵਾ ਕਰ ਰਿਹਾ ਸੀ ਅਤੇ ਵਧੀਆ ਕਥਾਵਾਚਕ ਵੀ ਸੀ।
Balwant Singh arrives home
ਉਨ੍ਹਾਂ ਦਸਿਆ ਕਿ ਉਹ 19 ਸਾਲ ਬਾਅਦ 19 ਸਤੰਬਰ ਨੂੰ ਖਡੂਰ ਸਹਿਬ ਵਿਖੇ ਚੱਲ ਰਹੇ ਮੇਲੇ ਵਿਚ ਜਥੇਬੰਦੀ ਨਾਲ ਆਇਆ ਸੀ ਤੇ ਉਸ ਮੌਕੇ ਉਹ ਘਰ ਆਇਆ ਅਤੇ ਸਿਰਫ਼ ਅੱਧਾ ਘੰਟਾ ਘਰ ਵਿਚ ਠਹਿਰਿਆ ਚਾਹ ਪੀ ਕੇ ਵਾਪਸ ਚਲਾ ਗਿਆ ਮਿਲਖਾ ਸਿੰਘ ਨੇ ਦਸਿਆ ਕਿ 20 ਤਰੀਕ ਵਾਲੇ ਦਿਨ ਪੁਲਿਸ ਸਾਡੇ ਘਰ ਆਈ ਅਤੇ ਬਲਵੰਤ ਸਿੰਘ ਬਾਰੇ ਪੁੱਛ ਕੇ ਚਲੀ ਗਈ। ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀ ਕਿ ਪੁਲਿਸ ਨੇ ਉਸ ਨੂੰ ਕਿੱਥੋਂ ਫੜਿਆ ਹੈ ਜਾਣਕਾਰੀ ਅਨੁਸਾਰ ਬਲਵੰਤ ਸਿੰਘ ਦਾ ਭਰਾ ਸੁਖਦੇਵ ਸਿੰਘ ਗੁਜਰਾਤ ਵਿਖੇ ਇਕ ਹੋਟਲ ਵਿਚ ਕੰਮ ਕਰਦਾ ਹੈ ਜਿਸ ਦੀ ਤਨਖ਼ਾਹ ਨਾਲ ਘਰ ਦਾ ਗੁਜ਼ਾਰਾ ਚੱਲਦਾ ਹੈ ਅਤੇ ਬਲਵੰਤ ਸਿੰਘ ਦੀ ਬੇਟੀ ਜੋ ਕਿ ਬੀਐਸਈ ਕਰ ਰਹੀ ਹੈ। ਉਸ ਦਾ ਖਰਚਾ ਵੀ ਕਰ ਰਿਹਾ ਹੈ।
Khadur Sahib
ਜ਼ਿਕਰਯੋਗ ਹੈ ਕਿ ਪੁਲਿਸ ਵੱਲੋਂ ਕਾਬੂ ਕੀਤੇ ਗਏ ਬਲਵੰਤ ਸਿੰਘ ਵਿਰੁਧ ਦੇਸ਼ ਧ੍ਰੋਹੀ ਦਾ ਮਾਮਲਾ ਦਰਜ ਹੈ। ਜਾਣਕਾਰੀ ਅਨੁਸਾਰ ਕਾਬੂ ਕੀਤੇ ਗਏ ਵਿਅਕਤੀਆਂ ਨੂੰ ਪਾਕਿ: ਵਲੋਂ ਡਰੋਨ ਰਾਹੀ ਹਥਿਆਰ ਤੇ ਗੋਲੀ ਸਿੱਕਾ ਸਪਲਾਈ ਕੀਤੇ ਜਾਣ ਦਾ ਪਹਿਲਾ ਮਾਮਲਾ ਸਮਾਹਣੇ ਆਉਣ ਉਪਰੰਤ ਪੰਜਾਬ ਸਰਕਾਰ ਨੇ ਕੇਂਦਰ ਸਰਕਾਰ ਪਾਸੋ ਇਸ ਦੀ ਜਾਂਚ ਐਨ ਆਈ ਏ ਤੋਂ ਕਰਵਾਉਣ ਦੀ ਮੰਗ ਕੀਤੀ ਗਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।