ਹਰਸਿਮਰਤ ਬਾਦਲ ਨੇ ਕਿਸਾਨਾਂ ਦੇ ਹੱਕ ਲਈ ਸਿਆਸਤ ਛੱਡ ਕੇ ਇਕ ਹੋਣ ਦੀ ਕੀਤੀ ਅਪੀਲ  
Published : Sep 24, 2020, 2:19 pm IST
Updated : Sep 24, 2020, 2:32 pm IST
SHARE ARTICLE
Harsimrat Kaur Badal
Harsimrat Kaur Badal

ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਆਏ ਖੇਤੀ ਆਰਡੀਨੈਂਸ 

ਤਲਵੰਡੀ ਸਾਬੋ : ਖੇਤੀਬਾੜੀ ਸਬੰਧੀ ਆਰਡੀਨੈਂਸ ਵਿਰੁੱਧ ਕੇਂਦਰ ਸਰਕਾਰ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਸਾਬਕਾ ਕੈਬਨਿਟ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਪਹਿਲੀ ਵਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨਤਮਸਤਕ ਹੋਣ ਲਈ ਪਹੁੰਚੇ ਹਨ। ਇਸ ਦੌਰਾਨ ਉਨ੍ਹਾਂ ਨੇ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮੱਥਾ ਟੇਕਿਆ ਹੈ ਅਤੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ।

 

ਜਿਸ ਕਿਸਾਨੀ ਲਈ ਸ. ਪ੍ਰਕਾਸ਼ ਸਿੰਘ ਬਾਦਲ ਨੇ ਸਾਰੀ ਜ਼ਿੰਦਗੀ ਸੰਘਰਸ਼ ਕੀਤਾ, ਜਿਸ ਕਿਸਾਨੀ ਦੀ ਚੜ੍ਹਦੀਕਲਾ ਲਈ ਸੁਖਬੀਰ ਜੀ ਨਿਰੰਤਰ ਜੁਟੇ ਹੋਏ ਹਨ, ਮੈਨੂੰ ਖੁਸ਼ੀ ਹੈ ਕਿ ਅਕਾਲ ਪੁਰਖ ਨੇ ਪੰਜਾਬ ਅਤੇ ਕਿਸਾਨੀ ਦੀ ਸੇਵਾ 'ਚ ਮੈਨੂੰ ਵੀ ਤਿਲ-ਫੁੱਲ ਯੋਗਦਾਨ ਪਾਉਣ ਦਾ ਬਲ ਬਖਸ਼ਿਆ। ਤਲਵੰਡੀ ਸਾਬੋ ਵਿਖੇ ਗੁਰੂ ਚਰਨਾਂ 'ਚ ਨਤਮਸਤਕ ਹੋ ਕੇ ਅਸੀਂ ਕਿਸਾਨੀ ਸੰਘਰਸ਼ ਨੂੰ ਹੋਰ ਤਿੱਖਾ ਕਰਨ ਲਈ ਕਦਮ ਵਧਾਉਣ ਜਾ ਰਹੇ ਹਾਂ, ਅਤੇ ਉਮੀਦ ਹੈ ਗੁਰੂ ਸਾਹਿਬ ਸਾਨੂੰ ਕਾਮਯਾਬੀ ਬਖਸ਼ਣਗੇ।

#IkkoNaaraKisanPyara Sukhbir Singh Badal Shiromani Akali Dal

Posted by Harsimrat Kaur Badal on Thursday, September 24, 2020

 

ਇਸ ਦੌਰਾਨ ਵੱਡੀ ਗਿਣਤੀ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਮੌਜੂਦ ਸਨ। ਇਸ ਦੌਰਾਨ ਤਲਵੰਡੀ ਸਾਬੋ ਤੋਂ ਲਾਈਵ ਹੋ ਕੇ ਹਰਸਿਮਰਤ ਬਾਦਲ ਨੇ ਕਿਹਾ ਕਿ ਜਿਹੜੇ ਅਹੁਦੇ ਗੁਰੂ ਵੱਲੋਂ ਬਖਸ਼ੇ ਗਏ ਸਨ ਮੈਂ ਉਹਨਾਂ ਨੂੰ ਠੁਕਰਾਂ ਕੇ ਆਪਣੇ ਕਿਸਾਨ ਵੀਰਾਂ ਨਾਲ ਖੜ੍ਹੀ ਹੋਈ ਹਾਂ ਤੇ ਮੈਂ ਰੱਬ ਦਾ ਸ਼ੁਕਰ ਕਰਦੀ ਹੈ ਕਿ ਗੁਰੂ ਨੇ ਮੈਨੂੰ ਇਹ ਸਮੱਤ ਬਖਸ਼ੀ ਹੈ।

harsimrat Badal harsimrat Badal

ਬੀਬੀ ਬਾਦਲ ਨੇ ਕਿਹਾ ਕਿ ਤਿੰਨੋਂ ਆਰਡੀਨੈਂਸ ਬਾਰੇ ਸਾਰੇ ਸੂਬਿਆਂ ਨਾਲ ਸਲਾਹ ਕੀਤੀ ਗਈ ਸੀ ਤੇ ਫਿਰ ਹੀ ਇਹ ਆਰਡੀਨੈਂਸ ਲਿਆਂਦੇ ਗਏ ਹਨ। ਕੈਪਟਨ ਅਮਰਿੰਦਰ ਸਿੰਘ ਖਿਲਾਫ਼ ਬੋਲਦਿਆਂ ਹਰਸਿਮਰਤ ਬਾਦਲ ਨੇ ਕਿਹਾ ਕਿ ਖੇਤੀ ਆਰਡੀਨੈਂਸ ਬਾਰੇ ਕੈਪਟਨ ਅਮਰਿੰਦਰ ਸਿੰਘ ਨੂੰ ਅਗਸਤ 2019 ਦਾ ਹੀ ਪਤਾ ਸੀ ਪਰ ਉਹਨਾਂ ਨੇ ਇਹ ਗੱਲ ਬਾਹਰ ਨਹੀਂ ਆਉਣ ਦਿੱਤੀ ਤੇ ਇਹ ਖੇਤੀ ਆਰਡੀਨੈਂਸ ਵੀ ਉਹਨਾਂ ਦੀ ਮਨਜ਼ੂਰੀ ਨਾਲ ਹੀ ਆਏ ਹਨ। 

Sukhbir BadalSukhbir Badal

ਉਹਨਾਂ ਕਿਹਾ ਕਿ ਜਦੋਂ ਪਾਰਲੀਮੈਂਟ ਵਿਚ ਆਰਡੀਨੈਂਸ ਨੂੰ ਲੈ ਕੇ ਵੋਟਾਂ ਹੋ ਰਹੀਆਂ ਤਾਂ ਸਰਕਾਰ ਦੀ ਸਾਰੀ ਦੁੱਕੀ ਤਿੱਕੀ, 'ਤੇ ਹੋਰ ਪਾਰਟੀਆਂ ਬਾਹਰ ਚਲੀਆਂ ਗਈਆਂ ਸਨ ਤੇ ਸਿਰਫ਼ ਮੈਂ ਤੇ ਸੁਖਬੀਰ ਬਾਦਲ ਨੇ ਉੱਥੇ ਮੌਜੂਦ ਰਹਿ ਕੇ ਵਿਰੋਧ ਕੀਤਾ। ਬੀਬੀ ਬਾਦਲ ਨੇ ਕਿਹਾ ਕਿ ਮੈਂ ਸਾਰੀਆਂ ਪਾਰਟੀਆਂ ਨੂੰ ਅਪੀਲ ਕਰਦੀ ਹਾਂ ਕਿ ਆਪਾਂ ਸਾਰੇ ਸਿਆਸੀ ਲੜਾਈਆਂ ਛੱਡ ਕੇ ਇਕ ਹੋ ਜਾਈਏ ਤੇ ਪੰਜਾਬ ਦੀ ਲੜਾਈ ਲੜੀਏ ਪੰਜਾਬ ਦੇ ਕਿਸਾਨਾਂ ਲਈ ਲੜੀਏ। 

SHARE ARTICLE

ਏਜੰਸੀ

Advertisement

Big Breaking: ਕਾਂਗਰਸ ਦੇ ਸਾਬਕਾ ਵਿਧਾਇਕ ਦਾ ਭਿਆਨ.ਕ ਸੜਕ ਹਾਦਸਾ, Fortuner ਬਣ ਗਈ ਕਬਾੜ, ਹਸਪਤਾਲ ਰੈਫਰ ਕੀਤੇ ਅੰਗਦ

23 Apr 2024 2:46 PM

ਸਿੱਖ ਮਾਰਸ਼ਲ ਕੌਮ ਨੂੰ ਲੈ ਕੇ ਹੰਸ ਰਾਜ ਹੰਸ ਦਾ ਵੱਡਾ ਬਿਆਨ "ਕਾਹਦੀ ਮਾਰਸ਼ਲ ਕੌਮ, ਲੱਖਾਂ ਮੁੰਡੇ ਮਰਵਾ ਲਏ"

23 Apr 2024 12:49 PM

BREAKING NEWS: ਵਿਆਹ ਵਾਲਾ ਦਿਨ ਲਾੜੀ ਲਈ ਬਣਿਆ ਕਾਲ, ਡੋਲੀ ਦੀ ਥਾਂ ਲਾੜੀ ਦੀ ਉੱਠੀ ਅਰਥੀ

23 Apr 2024 12:26 PM

Chandigarh 'ਚ Golf Tournament ਕਰਵਾਉਣ ਵਾਲੀ EVA-Ex Vivekite Association ਬਾਰੇ ਖੁੱਲ੍ਹ ਕੇ ਦਿੱਤੀ ਜਾਣਕਾਰੀ

23 Apr 2024 12:16 PM

Mohali News: ਪੰਜਾਬ ਪੁਲਿਸ ਨੇ ਕਮਾਲ ਕਰਤੀ.. ਬਿਨਾ ਰੁਕੇ ਕਿਡਨੀ ਗਈ ਇਕ ਹਸਪਤਾਲ ਤੋਂ ਦੂਜੇ ਹਸਪਤਾਲ!

23 Apr 2024 10:10 AM
Advertisement