ਜਲੰਧਰ 'ਚ ਵਾਪਰਿਆ ਭਿਆਨਕ ਸੜਕ ਹਾਦਸਾ, 2 ਮਾਸੂਮਾਂ ਸਮੇਤ ਪਿਤਾ ਦੀ ਮੌਤ, ਮਾਂ-ਪੁੱਤ ਗੰਭੀਰ ਜ਼ਖਮੀ
Published : Sep 24, 2021, 11:56 am IST
Updated : Sep 24, 2021, 11:56 am IST
SHARE ARTICLE
Accident in Jalandhar
Accident in Jalandhar

ਮਾਂ ਤੇ ਇੱਕ ਹੋਰ ਬੱਚਾ ਗੰਭੀਰ ਜ਼ਖਮੀ ਹੋ ਗਿਆ, ਜਿਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ

 

ਜਲੰਧਰ: ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇਅ 'ਤੇ ਪੈਂਦੇ ਪਿੰਡ ਪਚਰੰਗਾ 'ਚ ਇਕ ਦਰਦਨਾਕ ਹਾਦਸਾ ਵਾਪਰਿਆ ਹੈ, ਜਿਥੇ ਐਂਡੇਵਰ ਕਾਰ (Endeavour Car) ਅਤੇ ਐਕਟਿਵਾ (Activa) ਵਿਚਾਲੇ ਜ਼ਬਰਦਸਤ ਟੱਕਰ ਹੋ ਗਈ। ਇਸ ਹਾਦਸੇ ਵਿਚ ਪਿਤਾ (Father) ਸਮੇਤ ਦੋ ਬੱਚਿਆਂ ਦੀ ਮੌਤ (2 Children died) ਹੋ ਗਈ, ਜਦ ਕਿ ਪਤਨੀ ਅਤੇ ਇੱਕ ਹੋਰ ਬੱਚਾ ਗੰਭੀਰ ਜ਼ਖਮੀ ਹੋ ਗਿਆ ਹੈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਐਕਟਿਵਾ 'ਤੇ 3 ਬੱਚਿਆਂ ਸਮੇਤ 5 ਲੋਕ ਸਵਾਰ ਸਨ।

ਹੋਰ ਪੜ੍ਹੋ: ਕਮਲਾ ਹੈਰਿਸ ਨੂੰ ਮਿਲੇ PM ਮੋਦੀ, ਕਿਹਾ, ‘ਤੁਹਾਡੇ ਸਵਾਗਤ ਦੀ ਉਡੀਕ ’ਚ ਨੇ ਭਾਰਤ ਦੇ ਲੋਕ’

PHOTOPHOTO

ਜਦੋਂ ਐਕਟਿਵਾ ਸਵਾਰ 5 ਲੋਕ ਪਚਰੰਗਾ ਦੇ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੀ ਇੱਕ ਐਂਡੇਵਰ ਕਾਰ ਦੀ ਐਕਟਿਵਾ ਨਾਲ ਜ਼ਬਰਦਸਤ ਟੱਕਰ (Collision) ਹੋ ਗਈ। ਇਸ ਦੌਰਾਨ ਐਕਟਿਵਾ ਸਵਾਰ ਉੱਡ ਕੇ ਖੇਤਾਂ ਵਿਚ ਜਾ ਡਿੱਗੇ। ਘਟਨਾ ਨੂੰ ਵੇਖਦਿਆਂ ਤੁਰੰਤ ਉਥੇ ਸਥਿਤ ਗਜ਼ਲ ਢਾਬੇ ਦੇ ਕਰਮਚਾਰੀ ਭੱਜੇ ਅਤੇ ਇੱਕ ਬੱਚੀ ਨੂੰ ਸੜਕ ਤੇ ਪਿਆ ਵੇਖਿਆ। ਖੇਤ ਸੜਕ ਤੋਂ ਬਹੁਤ ਹੇਠਾਂ ਸਨ, ਜਿੱਥੇ ਢਾਬੇ ਵਾਲਿਆਂ ਨੇ ਹੇਠਾਂ ਉਤਰ ਕੇ ਸਾਰਿਆਂ ਨੂੰ ਬਾਹਰ ਕੱਢਿਆ।

ਹੋਰ ਪੜ੍ਹੋ: Share Market: Sensex ਨੇ ਰਚਿਆ ਇਤਿਹਾਸ, ਪਹਿਲੀ ਵਾਰ 60,000 ਤੋਂ ਪਾਰ ਪਹੁੰਚਿਆ

PHOTOPHOTO

ਇਸ ਹਾਦਸੇ (Tragic Accident) ਵਿਚ 2 ਸਾਲ ਦੇ ਸਮਰ, 5 ਸਾਲ ਦੀ ਜੀਵਿਕਾ ਅਤੇ ਪਿਤਾ ਸੰਦੀਪ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂ ਕਿ ਮਾਂ ਜਸਵੀਰ ਕੌਰ ਅਤੇ ਇਕ ਪੁੱਤਰ ਗੈਰੀ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਉਨ੍ਹਾਂ ਨੂੰ ਇਲਾਜ ਲਈ ਜਲੰਧਰ ਦੇ ਨਿਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਫਿਲਹਾਲ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਇਸ ਦੇ ਨਾਲ ਹੀ ਕਾਰ ਚਾਲਕ ਨੂੰ ਗ੍ਰਿਫ਼ਤਾਰ (Car Driver Arrested) ਕਰ ਕੇ ਪੁਲਿਸ ਨੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

SHARE ARTICLE

ਏਜੰਸੀ

Advertisement

ਨਸ਼ੇ ਦਾ ਦੈਂਤ ਖਾ ਗਿਆ ਪਰਿਵਾਰ ਦੇ 7 ਜੀਆਂ ਨੂੰ, ਤਸਵੀਰਾਂ ਦੇਖ ਕੇ ਹੰਝੂ ਵਹਾਅ ਰਹੀ ਬਜ਼ੁਰਗ ਮਾਤਾ

18 Jan 2026 2:54 PM

Punjabi Youth Dies in New Zealand:ਮੈਨੂੰ ਕਹਿੰਦਾ ਸੀ ਮੈਂ 1-2 ਸਾਲ ਲਗਾਉਣੇ ਨੇ ਵਿਦੇਸ਼, ਫ਼ਿਰ ਤੁਹਾਡੇ ਕੋਲ਼ ਰਹਾਂਗਾ

18 Jan 2026 2:53 PM

Gurdaspur Accident : ਟਰੱਕ ਨਾਲ ਟਕਰਾਈ ਸਕੂਲ ਵੈਨ, ਮੌਕੇ 'ਤੇ ਮਚਿਆ ਹੜਕੰਪ

17 Jan 2026 3:07 PM

ਫਗਵਾੜਾ ਦੀ ਫਰੈਂਡਜ਼ ਕਲੋਨੀ 'ਚ ਘਰ 'ਤੇ ਕੀਤਾ ਹਮਲਾ

17 Jan 2026 3:04 PM

'ਹੁਣ ਆਏ ਦਿਨੀਂ BJP ਦਾ ਝੰਡਾ ਚੜ੍ਹਦਾ ਰਹੇਗਾ ...' ਜਗਮੀਤ ਬਰਾੜ ਤੇ ਚਰਨਜੀਤ ਬਰਾੜ ਦੇ ਭਾਜਪਾ 'ਚ ਸ਼ਾਮਿਲ ਹੋਣ 'ਤੇ ਬੋਲੇ BJP ਆਗੂ ਅਨਿਲ ਸਰੀਨ

16 Jan 2026 3:14 PM
Advertisement