
ਡਾ. ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਪੁਛੇ ਕਈ ਸਵਾਲ
ਚੰਡੀਗੜ੍ਹ, 23 ਸਤੰਬਰ : ਕੈਪਟਨ ਅਮਰਿੰਦਰ ਵਲੋਂ ਬੀਤੇ ਦਿਨੀਂ ਨਵਜੋਤ ਸਿੱਧੂ ਤੇ ਇਮਰਾਨ ਖ਼ਾਨ ਦੀ ਦੋਸਤੀ ਨੂੰ ਲੈ ਕੇ ਦਿਤੇ ਬਿਆਨ ਤੋਂ ਬਾਅਦ ਹਲਚਲ ਪੈਦਾ ਹੋ ਗਈ ਹੈ | ਉਨ੍ਹਾਂ ਦੇ ਇਸ ਬਿਆਨ 'ਤੇ ਕਈ ਆਗੂ ਪ੍ਰਤੀਕਿਰਿਆ ਦੇ ਚੁੱਕੇ ਹਨ ਪਰ ਅੱਜ ਨਵਜੋਤ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਨੇ ਕੈਪਟਨ ਅਮਰਿੰਦਰ ਨੂੰ ਇਸ ਬਿਆਨ ਨੂੰ ਲੈ ਕਰੜੇ ਹੱਥੀਂ ਲਿਆ ਹੈ | ਉਨ੍ਹਾਂ ਕਿਹਾ ਕਿ ਇਹ ਹਰ ਵਿਅਕਤੀ ਨੂੰ ਪਤਾ ਹੈ ਕਿ ਨਵਜੋਤ ਸਿੱਧੂ ਇਕ ਕਿ੍ਕਟਰ ਰਿਹਾ ਹੈ ਤੇ ਇਮਰਾਨ ਖ਼ਾਨ ਨਾਲ ਉਨ੍ਹਾਂ ਨੇ ਕਿ੍ਕਟ ਖੇਡਿਆ |
ਉਨ੍ਹਾਂ ਕਿਹਾ ਕਿ ਅੱਗੇ ਪਿੱਛੇ ਤਾਂ ਕੋਈ ਜਾਣਦਾ ਨਹੀਂ ਪਰ ਗਰਾਊਾਡ ਦੇ ਵਿਚ ਦੁਸ਼ਮਣ ਹੁੰਦੇ ਸੀ ਪਰ ਗਰਾਊਾਡ ਤੋਂ ਬਾਹਰ ਦੋਸਤ ਹੁੰਦੇ ਸੀ | ਦੋਸਤ ਨੇ ਬੁਲਾਇਆ ਤੇ ਪਹਿਲੀ ਵਾਰ ਗਏ ਤੇ ਉਨ੍ਹਾਂ ਨੇ ਦੋਸਤੀ ਨਿਭਾਈ ਕਿ ਇਕ ਦੋਸਤ ਨੇ ਬੁਲਾਇਆ ਤਾਂ ਜਾਣਾ ਚਾਹੀਦਾ ਹੈ | ਇਮਰਾਨ ਖ਼ਾਨ ਨੇ ਸਿਰੋਪਾਉ ਪਾਇਆ ਤੇ ਪੁੱਛਿਆ ਕਿ ਕੀ ਚਾਹੀਦਾ ਤੇ ਸਿੱਧੂ ਨੇ ਕਿਹਾ ਕਿ ਲਾਂਘਾ ਖੋਲ੍ਹਦੇ, ਇਸ ਤੋਂ ਇਲਾਵਾ ਕੋਈ ਦੂਜੀ ਗੱਲ ਨਹੀਂ ਹੋਈ | ਉਨ੍ਹਾਂ ਕਿਹਾ ਟਰੇਡ ਖੋਲ੍ਹਦੇ ਮੇਰੇ ਕਿਸਾਨ ਸੌਖੇ ਹੋ ਜਾਣਗੇ | ਕੀ ਉਸ ਸਮੇਂ ਉਨ੍ਹਾਂ ਨੇ ਪੰਜਾਬ ਵਿਰੁਧ ਕੋਈ ਗੱਲ ਕਹੀ? ਲਾਂਘਾ ਖੁਲ੍ਹਣ ਨਾਲ ਸਾਰਾ ਦੇਸ਼ ਖ਼ੁਸ਼ ਹੋਇਆ |
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਜੇ ਨਵਜੋਤ ਸਿੱਧੂ ਨੇ ਕੋਈ ਐਂਟੀ ਨੈਸ਼ਨਲ ਗੱਲ ਕੀਤੀ ਹੋਵੇ ਤੇ ਉਸ ਵਿਰੁਧ ਸਬੂਤ ਹੈ ਤਾਂ ਤੁਸੀਂ ਤੁਰਤ ਉਨ੍ਹਾਂ ਨੂੰ ਤੁਰਤ ਜੇਲ ਵਿਚ ਬੰਦ ਕਰੋ ਲਿਖੋ ਸਬੂਤ ਸਮੇਤ ਅਮਿਤ ਸ਼ਾਹ ਨੂੰ ਚਿੱਟੀ ਤੇ ਕਰੋ ਬੰਦ | ਉਨ੍ਹਾਂ ਕਿਹਾ ਕਿ ਉਹ ਤਾਂ ਖੇਡਦਾ ਵੀ ਮਰ ਗਿਆ ਕਿ ਮੈਂ ਹਿੰਦੁਸਤਾਨ ਨੂੰ ਜਤਾਉਣਾ ਹੈ ਤੇ ਇਹ ਕੀ ਗੱਲਾਂ ਕਰਦੇ ਨੇ | ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਸਿੱਧੂ ਪਾਕਿਸਤਾਨ ਤੋਂ ਸਿਰਫ ਗੁਰੂ ਨਾਨਕ ਦੀ ਧਰਤੀ ਦੀ ਮਿੱਟੀ ਤੇ ਸਿਰਫ ਗੰਨੇ ਦੇ ਪੋਰੇ ਲੈ ਕੇ ਆਇਆ ਸੀ ਹੋਰ ਕੁੱਝ ਨਹੀਂ | ਇਸ ਤੋਂ ਇਲਾਵਾ ਨਵਜੋਤ ਕੌਰ ਸਿੱਧੂ ਨੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਨੂੰ ਲੈ ਕੇ ਕਿਹਾ ਕਿ ਚਰਨਜੀਤ ਚੰਨੀ ਜੀ ਇਕ ਅਜਿਹੇ ਪਰਿਵਾਰ 'ਚੋਂ ਨੇ ਜੋ ਲਾਈਨ 'ਚ ਖੜ੍ਹੇ ਆਖਰੀ ਬੰਦੇ ਬਾਰੇ ਸੋਚਣਗੇ ਕਿ ਉਸ ਦੇ ਘਰ ਛੱਤ ਹੈ ਕਿ ਨਹੀਂ, ਰਾਸ਼ਨ ਹੈ, ਉਹਦੇ ਕੋਲ ਅਪਣੇ ਬੱਚੇ ਲਈ ਪੜ੍ਹਾਈ ਦੀ ਫੀਸ ਹੈ ਜਾਂ ਨਹੀਂ ਤੇ ਬਿਜਲੀ ਦਾ ਬਿੱਲ ਉਹ ਪਹਿਲਾਂ ਹੀ ਕਹਿ ਚੁੱਕੇ ਨੇ, ਪਾਣੀ ਦਾ ਬਿੱਲ ਵੀ ਤੇ ਸੀਵਰੇਜ ਦਾ ਵੀ | ਜੇ ਹੁਣ ਉਹਨਾਂ ਨੇ ਮੂੰਹ ਵਿਚੋਂ ਕੱਢਿਆ ਵੀ ਹੈ ਤੇ ਉਹ ਅਪਣੇ ਬੋਲਾਂ ਨੂੰ ਪੂਰਾ ਵੀ ਕਰਨਗੇ ਤੇ ਉਹਨਾਂ ਲਈ ਪੂਰਾ ਕਰਨਾ ਸੌਖਾ ਵੀ ਹੈ |