ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ
Published : Sep 24, 2021, 12:30 am IST
Updated : Sep 24, 2021, 12:30 am IST
SHARE ARTICLE
image
image

ਦੁੱਧ ਪੀਣ ਦੀ ਜ਼ਿੱਦ ਕਰਨ ’ਤੇ ਮਾਂ ਨੇ ਢਾਈ ਸਾਲਾ ਮਾਸੂਮ ਨੂੰ ਜ਼ਮੀਨ ’ਤੇ ਸੁਟਿਆ, ਬੱਚੇ ਦੀ ਮੌਤ

ਕੋਰਬਾ, 23 ਸਤੰਬਰ : ਛੱਤੀਸਗੜ੍ਹ ਦੇ ਕੋਰਬਾ ਜ਼ਿਲ੍ਹੇ ਵਿਚ ਇਕ ਦੁਖ਼ਦ ਘਟਨਾ ਸਾਹਮਣੇ ਆਈ ਹੈ। ਦੁੱਧ ਪੀਣ ਦੀ ਜਿੱਦ ਕਰ ਰਹੇ ਇਕ ਬੱਚੇ ਨੂੰ ਗੁੱਸੇ ’ਚ ਆਈ ਉਸ ਦੀ ਮਾਂ ਨੇ ਜ਼ਮੀਨ ’ਤੇ ਸੁੱਟ ਦਿਤਾ, ਜਿਸ ਕਾਰਨ ਬੱਚੇ ਦੀ ਮੌਤ ਹੋ ਗਈ। ਪੁਲਿਸ ਨੇ ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ। ਕੋਰਬਾ ਜ਼ਿਲ੍ਹੇ ਦੇ ਪੁਲਿਸ ਅਧਿਕਾਰੀਆਂ ਨੇ ਵੀਰਵਾਰ ਨੂੰ ਦਸਿਆ ਕਿ ਬੁਧਵਾਰ ਨੂੰ ਜ਼ਿਲ੍ਹੇ ਦੇ ਬਾਲਕੋ ਥਾਣਾ ਅਧੀਨ ਪੈਂਦੇ ਸੈਕਟਰ-5 ’ਚ ਰਹਿੰਦੇ ਢਾਈ ਸਾਲਾ ਸਾਤਵਿਕ ਰਾਵ ਨੇ ਦੁੱਧ ਪੀਣ ਦੀ ਜਿੱਦ ਕੀਤੀ, ਤਾਂ ਉਸ ਦੀ ਮਾਂ ਪ੍ਰਮਿਲਾ ਰਾਵ ਨੇ ਉਸ ਨੂੰ ਜ਼ਮੀਨ ’ਤੇ ਸੁੱਟ ਦਿਤਾ, ਜਿਸ ਨਾਲ ਉਸ ਦੀ ਮੌਤ ਹੋ ਗਈ। ਪੁਲਿਸ ਨੇ ਮਾਂ ਨੂੰ ਗਿ੍ਰਫ਼ਤਾਰ ਕਰ ਲਿਆ ਹੈ।
ਪੁਲਿਸ ਅਧਿਕਾਰੀਆਂ ਨੇ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਬੁਧਵਾਰ ਸ਼ਾਮ ਸਾਤਵਿਕ ਰਾਵ ਦੁੱਧ ਪੀਣ ਦੀ ਜਿੱਦ ਕਰ ਰਿਹਾ ਸੀ। ਬੱਚੇ ਵਲੋਂ ਵਾਰ-ਵਾਰ ਦੁੱਧ ਮੰਗਣ ਤੋਂ ਮਾਂ ਪ੍ਰਮਿਲਾ ਨੂੰ ਗੁੱਸਾ ਆ ਗਿਆ ਅਤੇ ਉਸ ਨੇ ਅਪਣੇ ਪੁੱਤਰ ਨੂੰ ਫਰਸ਼ ’ਤੇ ਜ਼ੋਰ ਨਾਲ ਸੁੱਟ ਦਿਤਾ। ਉਨ੍ਹਾਂ ਦਸਿਆ ਕਿ ਇਸ ਘਟਨਾ ਵਿਚ ਬੱਚਾ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਿਆ। 
ਜਦੋਂ ਘਟਨਾ ਦੀ ਜਾਣਕਾਰੀ ਪ੍ਰਵਾਰਕ ਮੈਂਬਰਾਂ ਨੂੰ ਮਿਲੀ ਤਾਂ ਉਹ ਬੱਚੇ ਨੂੰ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸ ਨੂੰ ਮਿ੍ਰਤਕ ਐਲਾਨ ਕਰ ਦਿਤਾ। ਪੁਲਿਸ ਅਧਿਕਾਰਰੀਆਂ ਨੇ ਦਸਿਆ ਕਿ ਘਟਨਾ ਦੌਰਾਨ ਘਰ ’ਚ ਮਹਿਲਾ ਦੀ ਸੱਸ ਅਤੇ ਸਹੁਰਾ ਮੌਜੂਦ ਸਨ। ਪ੍ਰਮਿਲਾ ਦਾ ਪਤੀ ਰਾਮਚੰਦਰ ਰਾਵ ਬਾਲਕੋ ਸਿਖਲਾਈ ਸੈਂਟਰ ਵਿਚ ਪ੍ਰਬੰਧਕ ਹੈ। ਘਟਨਾ ਦੇ ਸਮੇਂ ਉਹ ਘਰ ਤੋਂ ਬਾਹਰ ਸੀ। ਉਨ੍ਹਾਂ ਦਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਹੈ ਕਿ ਸਾਲ 2014 ਤੋਂ ਪ੍ਰਮਿਲਾ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement