
ਕਸ਼ਮੀਰ ’ਚ ਅਤਿਵਾਦੀ ਗਰੋਹ ਦਾ
ਜੰਮੂ, 23 ਸਤੰਬਰ (ਸਰਬਜੀਤ ਸਿੰਘ) : ਕਸ਼ਮੀਰ ਘਾਟੀ ਵਿਚ ਅਤਿਵਾਦ ਵਿਰੁਧ ਲੜ ਰਹੇ ਸੁਰੱਖਿਆ ਬਲਾਂ ਨੇ ਵੱਡੀ ਸਫ਼ਲਤਾ ਹਾਸਲ ਕੀਤੀ ਹੈ। ਪੁਲਿਸ ਨੇ ਉੱਤਰੀ ਕਸ਼ਮੀਰ ਦੇ ਬਾਂਦੀਪੁਰ ਜ਼ਿਲ੍ਹੇ ਦੇ ਹਾਜਿਨ ਖੇਤਰ ਤੋਂ ਚਾਰ ਉਵਰਗਰਾਂਡ ਵਰਕਰਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਇਹ ਲੋਕ ਲਸ਼ਕਰ-ਏ-ਤੋਇਬਾ ਦੇ ਲਈ ਕੰਮ ਕਰਦੇ ਸਨ ਅਤੇ ਸਥਾਨਕ ਨੌਜਵਾਨਾਂ ਨੂੰ ਸੰਗਠਨ ਵਿਚ ਸ਼ਾਮਲ ਹੋਣ ਦਾ ਝਾਂਸਾ ਵੀ ਦਿੰਦੇ ਸਨ।
ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੂੰ ਬਹੁਤ ਸਮਾਂ ਪਹਿਲਾਂ ਸੂਚਨਾ ਮਿਲੀ ਸੀ ਕਿ ਹਾਜਿਨ ਵਿਚ ਇਕ ਗਿਰੋਹ ਲਸ਼ਕਰ-ਏ-ਤੋਇਬਾ ਲਈ ਕੰਮ ਕਰ ਰਿਹਾ ਹੈ। ਇਹ ਗਿਰੋਹ ਲਸ਼ਕਰ-ਏ-ਤੋਇਬਾ ਨਾਲ ਜੁੜੇ ਅਤਿਵਾਦੀਆਂ ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰਦੇ ਹਨ, ਨਾਲ ਹੀ ਉਨ੍ਹਾਂ ਲਈ ਨੌਜਵਾਨਾਂ ਦੀ ਭਰਤੀ ਵੀ ਕਰਦੇ ਹਨ।
ਅੱਜ ਜਦੋਂ ਪੁਲਿਸ ਨੂੰ ਇਸ ਗਿਰੋਹ ਦੇ ਮੈਂਬਰਾਂ ਦੇ ਠਿਕਾਣਿਆਂ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਫ਼ੌਜ ਅਤੇ ਸੀਆਰਪੀਐਫ਼ ਦੇ ਜਵਾਨਾਂ ਦੀ ਮਦਦ ਨਾਲ ਮੌਕੇ ’ਤੇ ਇਕ ਠਿਕਾਣੇ ’ਤੇ ਛਾਪਾ ਮਾਰਿਆ ਅਤੇ ਚਾਰਾਂ ਨੂੰ ਗਿ੍ਰਫ਼ਤਾਰ ਕਰ ਲਿਆ। ਤਲਾਸ਼ੀ ਦੌਰਾਨ, ਸੰਗਠਨ ਨਾਲ ਸਬੰਧਤ ਹਥਿਆਰ ਅਤੇ ਕੁੱਝ ਭੜਕਾਉ ਦਸਤਾਵੇਜ ਵੀ ਲੁਕਣਗਾਹ ਤੋਂ ਬਰਾਮਦ ਕੀਤੇ ਗਏ ਸਨ। ਦੱਸਣਯੋਗ ਹੈ ਕਿ ਕਸ਼ਮੀਰ ਦੇ ਵੱਖ -ਵੱਖ ਜ਼ਿਲ੍ਹਿਆਂ ਵਿਚ ਕੰਮ ਕਰ ਰਹੇ ਇਹ ਉਵਰਗਰਾਂਡ ਵਰਕਰ ਅਤਿਵਾਦੀ ਸੰਗਠਨਾਂ ਲਈ ਅੱਖਾਂ ਅਤੇ ਕੰਨਾਂ ਦਾ ਕੰਮ ਕਰਦੇ ਹਨ। ਸੁਰੱਖਿਆ ਬਲਾਂ ਦੇ ਟਿਕਾਣੇ ਕਿਥੇ ਹਨ। ਇੰਨਾ ਹੀ ਨਹੀਂ, ਇਹ ਉਵਰ ਗਰਾਂਡ ਵਰਕਰ ਅਤਿਵਾਦੀ ਹਮਲੇ ਕਰਨ ਵਿਚ ਵੀ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਵਰਕਰਾਂ ਦਾ ਕੰਮ ਹੈ ਕਿ ਉਹ ਅਤਿਵਾਦੀਆਂ ਨੂੰ ਅਪਰਾਧ ਹੋਣ ਤਕ ਸੁਰੱਖਿਅਤ ਥਾਂ ’ਤੇ ਰਖਣ, ਲੋੜ ਪੈਣ ’ਤੇ ਉਨ੍ਹਾਂ ਨੂੰ ਪੈਸੇ ਅਤੇ ਹਥਿਆਰ ਪਹੁੰਚਾਉਣ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਪਿਛਲੇ ਦੋ ਸਾਲਾਂ ਦੇ ਅੰਦਰ ਕਸਮੀਰ ਵਾਦੀ ਵਿਚ 300 ਤੋਂ ਜ਼ਿਆਦਾ ਉਵਰਗਰਾਂਡ ਵਰਕਰਾਂ ਨੂੰ ਗਿ੍ਰਫ਼ਤਾਰ ਕੀਤਾ ਗਿਆ ਹੈ।