ਲੁਧਿਆਣਾ 'ਚ ਡਾਇੰਗ ਇੰਡਸਟਰੀ 'ਤੇ ਕਾਰਵਾਈ, ਸੀਵਰੇਜ ਦਾ ਕੱਟਿਆ ਕੁਨੈਕਸ਼ਨ
Published : Sep 24, 2022, 11:19 am IST
Updated : Sep 24, 2022, 11:19 am IST
SHARE ARTICLE
 Action on dyeing industry in Ludhiana, sewage connection cut
Action on dyeing industry in Ludhiana, sewage connection cut

ਇਲਜ਼ਾਮ - ਸੀਵਰੇਜ 'ਚ ਵਹਾ ਰਹੇ ਸੀ ਜ਼ਹਿਰੀਲਾ ਪਾਣੀ 

ਲੁਧਿਆਣਾ - ਇੱਕ ਦਿਨ ਪਹਿਲਾਂ ਹੀ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਲੁਧਿਆਣਾ ਨਗਰ ਨਿਗਮ 'ਤੇ 3.60 ਕਰੋੜ ਰੁਪਏ ਦਾ ਜੁਰਮਾਨਾ ਠੋਕਿਆ ਸੀ ਕਿਉਂਕਿ ਡੇਅਰੀ ਸੰਚਾਲਕ ਗਊਆਂ ਦੇ ਗੋਬਰ ਦੀ ਨਿਕਾਸੀ ਲਈ ਉਚਿਤ ਪ੍ਰਬੰਧ ਨਹੀਂ ਕਰ ਰਹੇ ਹਨ। ਇਸ ਕਾਰਨ ਬੁੱਢਾ ਨਾਲਾ ਜ਼ਹਿਰੀਲਾ ਹੁੰਦਾ ਜਾ ਰਿਹਾ ਹੈ। ਇਸ ਦੇ ਨਾਲ ਹੀ ਹੁਣ ਨਿਗਮ ਨੇ ਡਾਇੰਗ ਇੰਡਸਟਰੀ ਦੇ ਲੋਕਾਂ ਖ਼ਿਲਾਫ਼ ਕਾਰਵਾਈ ਕੀਤੀ ਹੈ। 

ਕਾਮਨ ਐਫਲੂਐਂਟ ਟਰੀਟਮੈਂਟ ਪਲਾਂਟ (ਸੀ.ਈ.ਟੀ.ਪੀ.) ਦੀ ਸਥਾਪਨਾ ਦੇ ਬਾਵਜੂਦ ਰੰਗਾਈ ਉਦਯੋਗ ਨਗਰ ਨਿਗਮ ਦੇ ਸੀਵਰੇਜ ਵਿਚ ਜ਼ਹਿਰੀਲਾ ਪਾਣੀ ਪਾ ਰਿਹਾ ਹੈ। ਇਸ ਕਾਰਨ ਬੁੱਢਾ ਨਾਲਾ ਜ਼ਹਿਰਾਲੀ ਹੋ ਜਾਵੇਗਾ। ਫੋਕਲ ਪੁਆਇੰਟ ਫੇਜ਼-6 ਦੇ ਮਸ਼ਹੂਰ ਐਸਾਰ ਕੋਟਿੰਗ ਇੰਡੀਆ ਲਿਮਟਿਡ ਡਾਇੰਗ ਐਂਡ ਪ੍ਰੋਸੈਸਿੰਗ ਹਾਊਸ ਦੇ ਸੀਵਰ ਵਿਚ ਜ਼ਹਿਰੀਲਾ ਪਾਣੀ ਵਹਿੰਦਾ ਪਾਇਆ ਗਿਆ। 

ਕਾਰਵਾਈ ਦੌਰਾਨ ਨਗਰ ਨਿਗਮ ਵੱਲੋਂ ਵੀਡੀਓਗ੍ਰਾਫ਼ੀ ਕੀਤੀ ਗਈ ਅਤੇ ਪੀਪੀਸੀਬੀ ਦੇ ਅਧਿਕਾਰੀਆਂ ਨੂੰ ਵੀ ਮੌਕੇ ’ਤੇ ਬੁਲਾਇਆ ਗਿਆ। ਅਧਿਕਾਰੀਆਂ ਨੂੰ ਕਾਰਵਾਈ ਕਰਨ ਲਈ ਕਿਹਾ ਹੈ। ਜ਼ਿਕਰਯੋਗ ਹੈ ਕਿ ਐਸਾਰ ਡਾਇੰਗ ਤਾਜਪੁਰ ਰੋਡ ਸਥਿਤ ਫੋਕਲ ਪੁਆਇੰਟ ਦੇ ਸੀਈਟੀਪੀ ਨਾਲ ਜੁੜੀ ਹੋਈ ਹੈ ਅਤੇ ਇਸ ਦੇ ਆਊਟਲੈਟ 'ਤੇ ਵੀ ਮੀਟਰ ਲੱਗਾ ਹੋਇਆ ਹੈ। 

ਇਹ ਕੰਪਨੀ ਕਰੀਬ 25 ਸਾਲ ਪੁਰਾਣੀ ਹੈ। ਇਸ ਸਬੰਧੀ ਪੰਜਾਬ ਡਾਇਰਜ਼ ਐਸੋਸੀਏਸ਼ਨ ਫੋਕਲ ਪੁਆਇੰਟ ਦੇ ਡਾਇਰੈਕਟਰ ਰਾਹੁਲ ਵਰਮਾ ਨੇ ਦੱਸਿਆ ਕਿ ਈਸਰ ਕੋਟਿੰਗ ਕੋਲ ਸੀਈਟੀਪੀ ਦੇ ਕਰੀਬ 500 ਤੋਂ 600 ਸ਼ੇਅਰ ਹਨ ਅਤੇ ਉਨ੍ਹਾਂ ਦਾ ਪਾਣੀ ਵੀ ਰੋਜ਼ਾਨਾ ਸੀਈਟੀਪੀ ਵਿਚ ਜਾ ਰਿਹਾ ਹੈ। ਇਹ ਡਿਸਚਾਰਜ ਉਸ ਦਾ ਸੀ, ਇਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।

ਇਨ੍ਹਾਂ ਦੀ ਰੰਗਾਈ ਵਿਚ ਕੋਈ ਲੀਕੇਜ ਹੋ ਸਕਦੀ ਹੈ ਜਾਂ ਨੇੜੇ ਦੇ ਕਿਸੇ ਵਾਸ਼ਿੰਗ ਯੂਨਿਟ ਤੋਂ ਡਿਸਚਾਰਜ ਹੋ ਸਕਦਾ ਹੈ, ਇਹ ਸਭ ਜਾਂਚ ਤੋਂ ਬਾਅਦ ਹੀ ਕਿਹਾ ਜਾ ਸਕਦਾ ਹੈ। ਦੂਜੇ ਪਾਸੇ ਨਗਰ ਨਿਗਮ ਦੇ ਐਸਈ ਓ ਐਂਡ ਐਮ ਰਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਐਸਡੀਓ ਨੇ ਮੌਕੇ ’ਤੇ ਹੀ ਪਾਣੀ ਦਾ ਵਹਾਅ ਫੜਿਆ, ਜਿਸ ਦੀ ਵੀਡੀਓ ਵੀ ਬਣਾਈ ਗਈ। ਫਿਲਹਾਲ ਉਕਤ ਇੰਡਸਟਰੀ ਦਾ ਸੀਵਰ ਕੁਨੈਕਸ਼ਨ ਕੱਟ ਦਿੱਤਾ ਗਿਆ ਹੈ ਅਤੇ ਪੀਪੀਸੀਬੀ ਨੂੰ ਸਖ਼ਤ ਕਾਰਵਾਈ ਕਰਨ ਲਈ ਲਿਖਿਆ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM
Advertisement