
ਪਾਰਟੀ ਦੀ ਕਮਾਨ ਸੰਭਾਲਣਗੇ ਤਾਂ ਗਹਿਲੋਤ ਨੂੰ ਛਡਣੀ ਪਵੇਗੀ ਮੁੱਖ ਮੰਤਰੀ ਦੀ ਕੁਰਸੀ : ਰਾਹੁਲ ਗਾਂਧੀ
ਕੋਚੀ, 23 ਸਤੰਬਰ : ਕਾਂਗਰਸ ਪ੍ਰਧਾਨ ਅਹੁਦੇ ਦੀ ਚੋਣ ਲਈ ਨੋਟੀਫ਼ੀਕੇਸ਼ਨ ਜਾਰੀ ਹੋਣ ਦਰਮਿਆਨ ਪਾਰਟੀ ਨੇਤਾ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਇਸ ਸਾਲ ਦੀ ਸ਼ੁਰੂਆਤ 'ਚ ਰਾਜਸਥਾਨ ਦੇ ਉਦੇਪੁਰ 'ਚ ਹੋਏ ਚਿੰਤਨ ਕੈਂਪ 'ਚ ਲਏ ਗਏ 'ਇਕ ਵਿਅਕਤੀ, ਇਕ ਅਹੁਦਾ' ਸਮੇਤ ਸਾਰੇ ਫ਼ੈਸਲਿਆਂ ਦੀ ਰੀਸ ਕੀਤੇ ਜਾਣ ਦੀ ਉਮੀਦ ਹੈ | ਗਾਂਧੀ ਨੇ ਪੱਤਰਕਾਰ ਸੰਮੇਲਨ ਦੌਰਾਨ ਜਦੋਂ ਉਨ੍ਹਾਂ ਕੋਲੋਂ ਪੁਛਿਆ ਕਿ ਕੀ ਉਹ ਉਦੇਪੁਰ ਚਿੰਤਨ ਕੈਂਪ ਵਿਚ 'ਇਕ ਵਿਅਕਤੀ ਇਕ ਅਹੁਦਾ' ਦੇ ਫ਼ੈਸਲੇ ਨਾਲ ਖੜੇ ਰਹਿਣਗੇ ਤਾਂ ਗਾਂਧੀ ਨੇ ਕਿਹਾ ਕਿ ਅਸੀਂ ਉਦੇਪੁਰ 'ਚ ਜੋ ਫ਼ੈਸਲਾ ਕੀਤਾ ਸੀ, ਅਸੀਂ ਉਮੀਦ ਕਰਦੇ ਹਾਂ ਕਿ ਉਹ ਵਚਨਬੱਧਤਾ ਬਰਕਰਾਰ ਰੱਖੀ ਜਾਵੇਗੀ | ਗਾਂਧੀ ਨੇ ਕਿਹਾ ਕਿ ਜੋ ਕੋਈ ਵੀ ਕਾਂਗਰਸ ਪ੍ਰਧਾਨ ਬਣਦਾ ਹੈ, ਉਸ ਨੂੰ ਯਾਦ ਰਖਣਾ ਚਾਹੀਦਾ ਹੈ ਕਿ ਉਹ ਵਿਚਾਰਾਂ ਦੇ ਇਕ ਸਮੂਹ, ਵਿਸ਼ਵਾਸ ਦੀ ਇਕ ਵਿਵਸਥਾ ਅਤੇ ਭਾਰਤ ਦੇ ਇਕ ਨਜ਼ਰੀਏ ਦੀ ਨੁਮਾਇੰਦਗੀ ਕਰਦੇ ਹਨ | (ਪੀਟੀਆਈ)