ਮਾਨ ਸਰਕਾਰ ਕਰੇਗੀ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫ਼ਤ ਇਲਾਜ
Published : Sep 24, 2022, 6:49 am IST
Updated : Sep 24, 2022, 6:49 am IST
SHARE ARTICLE
image
image

ਮਾਨ ਸਰਕਾਰ ਕਰੇਗੀ ਸੜਕ ਹਾਦਸਿਆਂ ਦੇ ਪੀੜਤਾਂ ਦਾ ਮੁਫ਼ਤ ਇਲਾਜ

 


ਮੁਹਾਲੀ : ਸੜਕ ਹਾਦਸਿਆਂ ਦੇ ਪੀੜਤਾਂ ਦਾ ਇਲਾਜ ਮੁਫ਼ਤ ਕੀਤਾ ਜਾਵੇਗਾ ਅਤੇ ਸਾਰਾ ਖ਼ਰਚਾ ਪੰਜਾਬ ਸਰਕਾਰ ਚੁਕੇਗੀ |
ਮੁੱਖ ਮੰਤਰੀ ਭਗਵੰਤ ਮਾਨ ਨੇ ਇਲਾਜ ਸੇਵਾਵਾਂ 'ਚ ਸੁਧਾਰ ਦੀ ਗੱਲ ਕਰਦਿਆਂ ਦਿੱਲੀ ਦੀ ਤਰਜ਼ 'ਤੇ ਕਈ ਯੋਜਨਾਵਾਂ ਲਾਗੂ ਕਰਨ ਦੀ ਗੱਲ ਕਹੀ ਹੈ, ਜਿਸ ਦਾ ਆਮ ਆਦਮੀ ਨੂੰ  ਫ਼ਾਇਦਾ ਮਿਲੇਗਾ | ਇਨ੍ਹਾਂ ਵਿਚੋਂ ਇਕ 'ਫ਼ਰਿਸ਼ਤੇ' ਯੋਜਨਾ 'ਤੇ ਵਿਚਾਰ ਜਾਰੀ ਹੈ |
ਦੱਸ ਦਈਏ ਕਿ ਸੜਕ ਹਾਦਸਿਆਂ 'ਚ ਜ਼ਖ਼ਮੀ ਲੋਕਾਂ ਨੂੰ ਇਲਾਜ ਲਈ ਲੈ ਕੇ ਜਾਣ ਵਾਲੇ ਕਈ ਲੋਕ ਆਨਾਕਾਨੀ ਕਰਦੇ ਹਨ ਕਿਉਂਕਿ ਮੌਕੇ 'ਤੇ ਪਹੁੰਚੀ ਪੁਲਿਸ ਉਨ੍ਹਾਂ ਤੋਂ ਕਈ ਤਰ੍ਹਾਂ ਦੇ ਸਵਾਲ-ਜਵਾਬ ਕਰਦੀ ਹੈ | ਹੁਣ ਹਾਦਸੇ 'ਚ ਜ਼ਖ਼ਮੀ ਲੋਕਾਂ ਨੂੰ  ਹਸਪਤਾਲ ਪਹੁੰਚਾਉਣ ਵਾਲਿਆਂ ਨੂੰ  ਪੰਜਾਬ ਦੀ 'ਆਪ' ਸਰਕਾਰ ਵਲੋਂ 'ਫ਼ਰਿਸ਼ਤੇ' ਦਾ ਦਰਜਾ ਦਿਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਨਮਾਨਤ ਕੀਤਾ ਜਾਵੇਗਾ | ਇਸ ਯੋਜਨਾ ਨੂੰ ਲੋਕਾਂ ਵਲੋਂ ਕਾਫ਼ੀ ਸਰਾਹਿਆ ਗਿਆ ਹੈ | ਇਸ ਨਾਲ ਸੜਕ ਹਾਦਸਿਆਂ ਨਾਲ ਪੀੜਤ ਹਰ ਵਿਅਕਤੀ ਦੀ ਜਾਨ ਬਚਾਈ ਜਾ ਸਕੇਗੀ |  ਇਸ ਲਈ ਨਵੀਂ ਦਿੱਲੀ 'ਚ ਫ਼ਰਿਸ਼ਤੇ ਯੋਜਨਾ ਦੀ ਤਰਜ਼ ਉਤੇ ਪੰਜਾਬ 'ਚ ਇਕ ਯੋਜਨਾ ਸ਼ੁਰੂ ਕੀਤੀ ਗਈ, ਜਿਸ ਤਹਿਤ ਕੋਈ ਵੀ ਵਿਅਕਤੀ ਸੜਕ ਹਾਦਸੇ ਦੇ ਸ਼ਿਕਾਰ ਲੋਕਾਂ ਨੂੰ  ਲਿਜਾ ਸਕਦਾ ਹੈ ਅਤੇ ਉਨ੍ਹਾਂ ਨੂੰ  ਕਿਸੇ ਹਸਪਤਾਲ 'ਚ ਦਾਖ਼ਲ ਕਰਵਾ ਸਕਦਾ ਹੈ | ਇਸ ਨਾਲ ਸੈਂਕੜੇ ਕੀਮਤੀ ਜਾਨਾਂ ਬਚਣਗੀਆਂ, ਕਈ ਪਰਵਾਰਾਂ ਦੇ ਸਹਾਰੇ ਖੁਸਣ ਤੋਂ ਬਚਣਗੇ ਅਤੇ ਸਮੇਂ 'ਤੇ ਇਲਾਜ ਮਿਲਣ ਨਾਲ ਉਨ੍ਹਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਗੀਆਂ | ਜੇ 'ਫ਼ਰਿਸ਼ਤੇ' ਨਾਂ ਦੀ ਯੋਜਨਾ ਭਗਵੰਤ ਮਾਨ ਦੀ ਸਰਕਾਰ ਬਿਹਤਰ ਢੰਗ ਨਾਲ ਲਾਗੂ ਕਰ ਸਕੀ ਤਾਂ ਇਸ ਦਾ ਲੋਕਾਂ ਨੂੰ ਕਾਫੀ ਫ਼ਾਇਦਾ ਮਿਲੇਗਾ | ਸਰਕਾਰ ਵਲੋਂ ਲੋਕ ਪੱਖੀ ਨੀਤੀਆਂ ਤਹਿਤ ਇਹ ਸਕੀਮ ਲਿਆਉਣਾ ਵੱਡਾ ਲੋਕ ਪੱਖੀ ਫ਼ੈਸਲਾ ਹੈ |

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement