
ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 3 ਕਿੱਲੋ ਅਫ਼ੀਮ ਬਰਾਮਦ ਹੋਈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਮੋਗਾ - ਮੋਗਾ ਪੁਲਿਸ ਨੇ ਗੁਜਰਾਤ ਨਾਲ ਸਬੰਧ ਰੱਖਣ ਵਾਲੇ ਦੋ ਰਾਜਸਥਾਨੀ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 3 ਕਿੱਲੋ ਅਫ਼ੀਮ ਬਰਾਮਦ ਕੀਤੀ ਹੈ। ਪੁਲਿਸ ਅਧਿਕਾਰੀਆਂ ਦੇ ਦੱਸਣ ਅਨੁਸਾਰ ਸੀ.ਆਈ.ਏ. ਸਟਾਫ਼ ਮੇਹਣਾ ਦੀ ਪੁਲੀਸ ਪਾਰਟੀ ਨੇ ਕੌਮੀ ਮਾਰਗ ’ਤੇ ਗੁਜਰਾਤ ਨੰਬਰ ਵਾਲੀ ਸਵਿਫ਼ਟ ਕਾਰ ਨੂੰ ਰੋਕਿਆ। ਕਾਰ ਸਵਾਰਾਂ ਨੇ ਆਪਣੀ ਪਛਾਣ ਰਾਕੇਸ਼ ਸਿੰਘ ਅਤੇ ਬੁੱਢਾ ਸਿੰਘ ਵਾਸੀ ਰਾਜਸਥਾਨ ਦੇ ਬਾੜਮੇਰ ਵਜੋਂ ਦੱਸੀ। ਤਲਾਸ਼ੀ ਦੌਰਾਨ ਉਨ੍ਹਾਂ ਪਾਸੋਂ 3 ਕਿੱਲੋ ਅਫ਼ੀਮ ਬਰਾਮਦ ਹੋਈ ਅਤੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਫ਼ੜੇ ਗਏ ਮੁਲਜ਼ਮਾਂ ਖ਼ਿਲਾਫ਼ ਐਨ.ਡੀ.ਪੀ.ਐਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਦੋਵੇਂ ਦੋਸ਼ੀ ਅਫ਼ੀਮ ਦੀ ਇਹ ਖੇਪ ਕਿਸੇ ਸਥਾਨਕ ਨਸ਼ਾ ਤਸਕਰੀ ਨੂੰ ਡਿਲੀਵਰੀ ਦੇਣ ਲਈ ਰਾਜਸਥਾਨ ਤੋਂ ਲੈ ਕੇ ਆਏ ਸਨ।