ਅਮਿਤ ਸ਼ਾਹ ਅਮ੍ਰਿਤਸਰ ’ਚ ਹੋਣ ਵਾਲੀ ਉੱਤਰੀ ਖੇਤਰੀ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ

By : BIKRAM

Published : Sep 24, 2023, 3:39 pm IST
Updated : Sep 24, 2023, 3:55 pm IST
SHARE ARTICLE
Amit Shah
Amit Shah

ਸੜਕਾਂ ਦੇ ਨਿਰਮਾਣ, ਪੁਨਰਗਠਨ ਸੂਬਿਆਂ ਵਿਚਕਾਰ ਪਾਣੀ ਦੀ ਵੰਡ, ਬੁਨਿਆਦੀ ਢਾਂਚਾ ਵਿਕਾਸ ਸਮੇਤ ਵੱਖੋ-ਵੱਖ ਮੁੱਦਿਆਂ ’ਤੇ ਹੋਵੇਗੀ ਚਰਚਾ

ਨਵੀਂ ਦਿੱਲੀ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਮੰਗਲਵਾਰ ਨੂੰ ਅਮ੍ਰਿਤਸਰ ’ਚ ਹੋਣ ਵਾਲੀ ਉੱਤਰ ਖੇਤਰੀ ਕੌਂਸਲ ਦੀ ਬੈਠਕ ਦੀ ਪ੍ਰਧਾਨਗੀ ਕਰਨਗੇ। 
ਉੱਤਰ ਖੇਤਰੀ ਕੌਂਸਲ ’ਚ ਪੰਜਾਬ, ਹਰਿਆਣਾ, ਰਾਜਸਥਾਨ, ਹਿਮਾਚਲ ਪ੍ਰਦੇਸ਼, ਕੇਂਦਰ ਸ਼ਾਸਤ ਪ੍ਰਦੇਸ਼ ਦਿੱਲੀ, ਜੰਮੂ-ਕਸ਼ਮੀਰ, ਚੰਡੀਗੜ੍ਹ ਅਤੇ ਲੱਦਾਖ ਸ਼ਾਮਲ ਹਨ। ਬਿਆਨ ਮੁਤਾਬਕ, ਕੌਂਸਲ ਦੀ 31ਵੀਂ ਬੈਠਕ 26 ਸਤੰਬਰ ਨੂੰ ਪੰਜਾਬ ਦੇ ਅਮ੍ਰਿਤਸਰ ’ਚ ਹੋਵੇਗੀ। 

ਬਿਆਨ ’ਚ ਕਿਹਾ ਗਿਆ ਹੈ ਕਿ ਕੌਂਸਲ ’ਚ ਭਾਖੜਾ-ਬਿਆਸ ਪ੍ਰਬੰਧਨ ਬੋਰਡ, ਪੰਜਾਬ ਯੂਨੀਵਰਸਿਟੀ ਨਾਲ ਸਬੰਧਤਾ ਪ੍ਰਧਾਨ ਮੰਤਰੀ ਪੇਂਡੂ ਸੜਕ ਯੋਜਨਾ (ਪੀ.ਐੱਮ.ਜੀ.ਐੱਸ.ਵਾਈ.) ਹੇਠ ਸੜਕਾਂ ਦਾ ਨਿਰਮਾਣ, ਪੁਨਰਗਠਨ ਸੂਬਿਆਂ ਵਿਚਕਾਰ ਪਾਣੀ ਦੀ ਵੰਡ, ਬੁਨਿਆਦੀ ਢਾਂਚਾ ਵਿਕਾਸ ਸਮੇਤ ਵੱਖੋ-ਵੱਖ ਮੁੱਦਿਆਂ ’ਤੇ ਚਰਚਾ ਕੀਤੀ ਜਾਵੇਗੀ। 

ਇਸ ’ਚ ਕਿਹਾ ਗਿਆ ਹੈ ਕਿ ਜ਼ਮੀਨ ਐਕਵਾਇਰ, ਵਾਤਾਵਰਣ ਅਤੇ ਜੰਗਲਾਤ ਮਨਜ਼ੂਰੀ, ‘ਉਡਾਨ’ ਯੋਜਨਾ ਹੇਠ ਖੇਤਰੀ ਸੰਪਰਕ ਸਮੇਤ ਖੇਤਰੀ ਕੌਂਸਲ ਦੇ ਆਪਸੀ ਹਿਤਾਂ ਨਾਲ ਜੁੜੇ ਮੁੱਦਿਆਂ ’ਤੇ ਵੀ ਚਰਚਾ ਕੀਤੀ ਜਾਵੇਗੀ। 

ਉੱਤਰ ਖੇਤਰੀ ਕੌਂਸਲ ਦੇ ਮੈਂਬਰ ਸੂਬਿਆਂ ਦੇ ਮੁੱਖ ਮੰਤਰੀ ਅਪਣੇ ਦੋ ਸੀਨੀਅਰ ਮੰਤਰੀਆਂ ਨਾਲ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਉਪਰਾਜਪਾਲ ਜਾਂ ਪ੍ਰਸ਼ਾਸਕ ਬੈਠਕ ’ਚ ਹਿੱਸਾ ਲੈਣਗੇ। ਇਸ ਦੇ ਨਾਲ ਹੀ ਸੂਬਾ ਸਰਕਾਰਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰ ਅਤੇ ਹੋਰ ਸੀਨੀਅਰ ਅਧਿਕਾਰੀ ਅਤੇ ਕੇਂਦਰ ਸਰਕਾਰ ਦੇ ਸੀਨੀਅਰ ਅਧਿਕਾਰੀ ਵੀ ਇਸ ਬੈਠਕ ਦਾ ਹਿੱਸਾ ਹੋਣਗੇ। 

ਦੇਸ਼ ’ਚ ਕੁਲ ਪੰਜ ਖੇਤਰੀ ਕੌਂਸਲ ਹਨ ਜਿਨ੍ਹਾਂ ਦਾ ਗਠਨ ਸੂਬਾ ਪੁਨਰਗਠਨ ਐਕਟ-1956 ਦੀ ਧਾਰਾ 12 ਤੋਂ 22 ਹੇਠ 1957 ’ਚ ਕੀਤਾ ਗਿਆ ਸੀ। ਕੇਂਦਰੀ ਗ੍ਰਹਿ ਮੰਤਰੀ ਹਰ ਕੌਂਸਲ ਦੇ ਅਹੁਦੇ ਵਜੋਂ ਪ੍ਰਧਾਨ ਹੁੰਦੇ ਹਨ ਅਤੇ ਹਰ ਸਾਲ ਵਾਰੀ-ਵਾਰੀ ਮੇਜ਼ਬਾਨ ਸੂਬੇ ਦੇ ਮੁੱਖ ਮੰਤਰੀ ਮੀਤ ਪ੍ਰਧਾਨ ਹੁੰਦੇ ਹਨ।

SHARE ARTICLE

ਏਜੰਸੀ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement