
Tarn Taran News : ਭਾਰਤੀ ਸਰਹੱਦ ਅੰਦਰ 132/14 ਬੀਓਪੀ ਕਰਮਾ ਚੌਂਕੀ ਦੇ ਨੇੜੇ ਘੁੰਮ ਰਿਹਾ ਸੀ ਨੌਜਵਾਨ
Tarn Taran News : ਭਿੱਖੀਵਿੰਡ ਵਿਖੇ ਬੀਐੱਸਐੱਫ਼ ਦੀ 71 ਬਟਾਲੀਅਨ ਦੇ ਜਵਾਨਾਂ ਵੱਲੋਂ ਭਾਰਤ-ਪਾਕਿ ਸਰਹੱਦ ਨੇੜੇ ਘੁੰਮਦੇ ਇੱਕ ਸ਼ੱਕੀ ਨੌਜਵਾਨ ਨੂੰ ਫੜ ਕੇ ਖਾਲੜਾ ਪੁਲਿਸ ਹਵਾਲੇ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਭਾਰਤੀ ਸਰਹੱਦ ਅੰਦਰ 132/14 ਬੀਓਪੀ ਕਰਮਾ ਚੌਂਕੀ ਦੇ ਨੇੜੇ ਇੱਕ ਸ਼ੱਕੀ ਨੌਜਵਾਨ ਘੁੰਮ ਰਿਹਾ ਸੀ, ਜਿਸ ਨੂੰ ਬੀਐੱਸਐੱਫ ਦੇ ਚੌਕਸ ਜਵਾਨਾਂ ਵੱਲੋਂ ਕਾਬੂ ਕਰਕੇ ਖਾਲੜਾ ਪੁਲਸ ਨੂੰ ਸੌਂਪ ਦਿੱਤਾ ਗਿਆ। ਕਾਬੂ ਕੀਤੇ ਨੌਜਵਾਨ ਦੀ ਪਛਾਣ ਫੈਜ਼ਲ (20) ਪੁੱਤਰ ਸਿਰਾਜ ਵਾਸੀ ਆਜ਼ਮਗੜ੍ਹ ਵਜੋਂ ਹੋਈ ਹੈ।
(For more news apart from BSF nabbed the suspected youth roaming near Indo-Pak border and handed him over to Khalra police News in Punjabi, stay tuned to Rozana Spokesman)