Machiwara News : ਮਾਛੀਵਾੜਾ ਪੁਲਿਸ ਨੇ 12 ਘੰਟਿਆਂ ’ਚ ਚੋਰੀ ਕੀਤਾ ਟਰੱਕ ਕੀਤਾ ਬਰਾਮਦ, 2 ਮੁਲਜ਼ਮ ਕਾਬੂ, 1 ਫ਼ਰਾਰ

By : BALJINDERK

Published : Sep 24, 2024, 4:02 pm IST
Updated : Sep 24, 2024, 4:02 pm IST
SHARE ARTICLE
ਪੁਲਿਸ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੀ ਹੋਈ
ਪੁਲਿਸ ਮੁਲਜ਼ਮਾਂ ਬਾਰੇ ਜਾਣਕਾਰੀ ਦਿੰਦੀ ਹੋਈ

Machiwara News : ਚੋਰੀ ਕੀਤੇ ਵਾਹਨ ਨੂੰ ਨਵਾਂ ਰੂਪ ਦੇ ਵੇਚਦੇ ਸੀ ਅੱਗੇ

Machiwara News : ਮਾਛੀਵਾੜਾ ਪੁਲਿਸ ਵਲੋਂ ਸਥਾਨਕ ਅਨਾਜ ਮੰਡੀ ’ਚੋਂ ਚੋਰੀ ਹੋਏ ਟਰੱਕ ਨੂੰ 12 ਘੰਟਿਆਂ ਅੰਦਰ ਹੀ ਬਰਾਮਦ ਕਰ ਲਿਆ ਹੈ। ਇਸ ਮਾਮਲੇ ਵਿਚ ਮੁਲਜ਼ਮ ਬਲਦੇਵ ਸਿੰਘ ਉਰਫ਼ ਬੱਬੂ ਅਤੇ ਨਿਰਮਲ ਸਿੰਘ ਵਾਸੀਆਨ ਪਾਂਤੜਾ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਦਕਿ ਅਜੀਤ ਸਿੰਘ ਅਜੇ ਫ਼ਰਾਰ ਹੈ। ਥਾਣਾ ਮੁਖੀ ਪਵਿੱਤਰ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਲੁਬਾਣਗੜ੍ਹ ਦੇ ਹਰਜੀਤ ਸਿੰਘ ਨੇ 22 ਸਤੰਬਰ ਸ਼ਾਮ ਨੂੰ ਪੁਲਿਸ ਨੂੰ ਸ਼ਿਕਾਇਤ ਦਿੱਤੀ ਕਿ ਉਸਦਾ ਇੱਕ ਟਰੱਕ ਜੋ ਕਿ ਅਨਾਜ ਮੰਡੀ ਮਾਛੀਵਾੜਾ ਸਾਹਿਬ ਵਿਖੇ ਖੜਾ ਸੀ ਉਹ ਚੋਰੀ ਹੋ ਗਿਆ ਹੈ।

1

ਪੁਲਿਸ ਵਲੋਂ ਇਸ ਸਬੰਧੀ ਮਾਮਲਾ ਦਰਜ ਕਰ ਤਫ਼ਤੀਸ਼ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਟਰੱਕ ਵਿਚ ਜੀਪੀਐੱਸ ਸਿਸਟਮ ਲੱਗਿਆ ਹੋਇਆ ਸੀ ਅਤੇ ਚੋਰਾਂ ਨੇ ਚਮਕੌਰ ਸਾਹਿਬ ਨੇੜੇ ਪੈਟਰੋਲ ਪੰਪ ’ਤੇ ਜਾ ਕੇ ਉਹ ਪੁੱਟ ਕੇ ਸੁੱਟ ਦਿੱਤਾ। ਥਾਣਾ ਮੁਖੀ ਨੇ ਦੱਸਿਆ ਕਿ ਪੁਲਿਸ ਟੀਮ ਵਲੋਂ ਤਕਨੀਕੀ ਢੰਗ ਨਾਲ ਚੋਰਾਂ ਦਾ ਪਿੱਛਾ ਕੀਤਾ ਗਿਆ ਅਤੇ ਫਿਰ ਅਖੀਰ ਉਨ੍ਹਾਂ ਨੂੰ ਪਾਂਤੜਾ ਜਾ ਕੇ ਦਬੋਚ ਲਿਆ।

ਇਸ ਮਾਮਲੇ ਵਿਚ ਪੁਲਿਸ ਵਲੋਂ ਬਲਦੇਵ ਸਿੰਘ ਤੇ ਨਿਰਮਲ ਸਿੰਘ ਨੂੰ ਤਾਂ ਗ੍ਰਿਫ਼ਤਾਰ ਕਰ ਲਿਆ ਜਦਕਿ ਤੀਜੇ ਮੁਲਜ਼ਮ ਅਜੀਤ ਸਿੰਘ ਦੀ ਤਲਾਸ਼ ਜਾਰੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਤਿੰਨਾਂ ਖਿਲਾਫ਼ ਪਹਿਲਾਂ ਹੀ ਚੋਰੀ ਦੇ ਮਾਮਲੇ ਦਰਜ ਹਨ। ਥਾਣਾ ਮੁਖੀ ਨੇ ਦੱਸਿਆ ਕਿ ਮਾਛੀਵਾੜਾ ਪੁਲਿਸ ਨੇ 12 ਘੰਟਿਆਂ ’ਚ ਟਰੱਕ ਚੋਰੀ ਦਾ ਮਾਮਲਾ ਸੁਲਝਾ ਲਿਆ ਹੈ ਅਤੇ ਇਨ੍ਹਾਂ ਮੁਲਜ਼ਮਾਂ ਨੂੰ ਮਾਣਯੋਗ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ ਹੋਰ ਪੁੱਛਗਿੱਛ ਕੀਤੀ ਜਾਵੇਗੀ।

1

ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਹ ਚੋਰ ਗਿਰੋਹ ਚੋਰੀ ਕੀਤ ਟਰੱਕਾਂ ਨੂੰ ਨਵਾਂ ਪੇਂਟ ਕਰ ਉਸਦੀ ਦਿੱਖ ਬਦਲ ਦਿੰਦੇ ਸਨ ਅਤੇ ਨੰਬਰ ਬਦਲ ਕੇ ਉਸ ਨੂੰ ਵੇਚ ਦਿੰਦੇ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ’ਚ ਸ਼ਾਮਲ ਬਲਦੇਵ ਸਿੰਘ ਉਰਫ਼ ਬੱਬੂ ਮਿਸਤਰੀ ਦਾ ਕੰਮ ਕਰਦਾ ਹੈ ਜੋ ਕਿ ਚੋਰੀ ਕੀਤੇ ਟਰੱਕ ਦੀ ਦਿੱਖ ਬਦਲ ਦਿੰਦਾ ਸੀ ਤਾਂ ਜੋ ਮੁੜ ਉਸਦੀ ਪਹਿਚਾਣ ਨਾ ਹੋ ਸਕੇ। ਥਾਣਾ ਮੁਖੀ ਪਵਿੱਤਰ ਸਿੰਘ ਨੇ ਦੱਸਿਆ ਕਿ ਇਸ ਚੋਰੀ ਦੀਆਂ ਘਟਨਾਵਾਂ ਵਿਚ ਮੁੱਖ ਮੁਲਜ਼ਮ ਅਜੀਤ ਸਿੰਘ ਹੈ ਜਿਸ ਨੂੰ ਜਲਦ ਕਾਬੂ ਕਰ ਲਿਆ ਜਾਵੇਗਾ।

(For more news apart from Machiwara police recovered the stolen truck within 12 hours, 2 accused arrested, 1 escaped News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement