
ਲੋਕ ਆਪਣੇ ਘਰ ਖਾਲੀ ਕਰਨ ਲੱਗੇ, ਗੱਲ ਕਰਦੇ ਰੋਣ ਲੱਗੀ ਬਜ਼ੁਰਗ ਔਰਤ
ਜਲੰਧਰ : ਪੰਜਾਬ ਵਿੱਚ ਹੜ੍ਹਾਂ ਕਰਕੇ ਵੱਡੀ ਤਬਾਹੀ ਹੋਈ ਹੈ। ਜਲੰਧਰ ਦੇ ਇਲਾਕੇ ਵਿੱਚ ਸਤਲੁਜ ਦੀ ਵੱਡੀ ਮਾਰ ਪਈ ਹੈ। ਸਤਲੁਜ ਦਰਿਆ ਦੇ ਬੰਨ੍ਹ ਤੇਜ ਪਾਣੀ ਕਰਕੇ ਖੁਰਦਾ ਜਾ ਰਿਹਾ ਹੈ। ਲੋਕਾਂ ਨੇ ਸਥਿਤੀ ਦੇਖਦੇ ਹੋਏ ਆਪਣਾ ਘਰ ਛੱਡ ਕੇ ਜਾ ਰਹੇ ਹਨ। ਸਪੋਕਸਮੈਨ ਦੀ ਟੀਮ ਨੇ ਸਥਾਨਕ ਲੋਕਾਂ ਨਾਲ ਖਾਸ ਗੱਲਬਾਤ ਕੀਤੀ। ਬਜ਼ੁਰਗ ਮਹਿਲਾ ਨੇ ਕਿਹਾ ਹੈ ਕਿ ਇਹ ਬੰਨ੍ਹ ਬਹੁਤ ਦੂਰ ਸੀ ਪਰ ਪਾਣੀ ਦੇ ਤੇਜ਼ ਵਹਾਅ ਕਾਰਨ ਬੰਨ੍ਹ ਸਾਡੇ ਘਰਾਂ ਕੋਲ ਆ ਗਿਆ ਹੈ। ਮਹਿਲਾ ਨੇ ਭਾਵੁਕ ਮਨ ਨਾਲ ਕਿਹਾ ਹੈ ਕਿ ਮੀਂਹ ਪੈਣ ਕਰਕੇ ਘਰ ਦੀ ਛੱਤ ਵੀ ਚੁੱਕੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਹੁਣ ਅਸੀਂ ਪਹਿਲਾਂ ਹੀ ਘਰ ਛੱਡ ਕੇ ਜਾ ਰਹੇ ਹਨ।
ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਹੀ ਘਰ ਦਾ ਸਮਾਨ ਲੈ ਕੇ ਰਿਸ਼ਤੇਦਾਰੀ ਵਿੱਚ ਲੈ ਕੇ ਜਾ ਰਹੇ ਹਨ। ਇਕ ਬਜ਼ੁਰਗ ਨੇ ਕਿਹਾ ਹੈ ਕਿ ਪਾਣੀ ਸਾਡੇ ਮੁੱਢ ਆ ਗਿਆ ਹੈ ਤੇ ਘਰ ਢਹਿਣ ਨੂੰ ਤਿਆਰ ਹੋ ਚੁੱਕੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ 40 ਕੁ ਪਿੰਡ ਖਤਰੇ ਵਿੱਚ ਹਨ। ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਪੱਥਰਾਂ ਦੀ ਕੰਧ ਨੇੜੇ ਬਣਾਈ ਜਾਵੇ।
ਜਲੰਧਰ ਦਾ ਪਿੰਡ ਮੰਡਿਆਲਾ ਛੰਨਾ ਵਿਖੇ ਵੀ ਬੰਨ੍ਹ ਖੁਰ ਦਾ ਜਾ ਰਿਹਾ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਕੁਦਰਤੀ ਮਾਰ ਪੈ ਰਹੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਇੱਥੋ ਤੋਂ 2 ਕਿਲੋਮੀਟਰ ਸਤਲੁਜ ਦਰਿਆ ਵਹਿ ਰਿਹਾ ਸੀ ਇਸ ਵਾਰ ਹੀ ਸਾਡੇ ਪਿੰਡ ਵੱਲ ਆਇਆ ਹੈ। ਉਨ੍ਹਾਂ ਨੇ ਕਿਹਾ ਹੈ ਕਿ ਸਾਡੀਆਂ ਪੀੜੀਆ ਬੀਤ ਗਈਆ ਪਰ ਸਾਡੇ ਵੱਲ ਪਹਿਲੀ ਢਾਹ ਲੱਗੀ ਹੈ।
ਸਥਾਨਕ ਲੋਕਾਂ ਨੇ ਕਿਹਾ ਹੈ ਕਿ ਪ੍ਰਸ਼ਾਸਨ ਦੀ ਢਿੱਲ ਕਰਕੇ ਹੀ ਸਾਡੇ ਘਰ ਡਿੱਗਦੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਹੈ ਕਿ 4 ਭਰਾਵਾਂ ਦੇ ਘਰ ਢਹਿ ਗਏ ਹਨ। ਉਨ੍ਹਾਂ ਨੇ ਕਿਹਾ ਹੈ ਕਿ ਸੰਗਤ ਨੂੰ ਅਪੀਲ ਕਰਦੇ ਹਾਂ ਰਾਸ਼ਨ ਦੀ ਲੋੜ ਨਹੀ ਸਾਨੂੰ ਮਿੱਟੀ ਦੀ ਲੋੜ ਹੈ। ਉਨ੍ਹਾਂ ਨੇ ਕਿਹਾ ਹੈ ਕਿ ਬੋਰੀਆਂ ਲਗਾ ਕੇ ਹੀ ਬੰਨ੍ਹਾ ਬਚਾਇਆ ਜਾ ਸਕਦਾ ਹੈ। ਸਥਾਨਕ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਅੱਗੇ ਆ ਕੇ ਮਿੱਟੀ ਦੀ ਸੇਵਾ ਕਰਨ।