
“99 ਹਜ਼ਾਰ ਏਕੜ ਤੋਂ ਵੱਧ ਕੇ 1 ਲੱਖ 19 ਹਜ਼ਾਰ ਏਕੜ ਹੋਈ ਕਪਾਹ ਦੀ ਫਸਲ”
ਚੰਡੀਗੜ੍ਹ: ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਨੇ ਕਪਾਹ ਦੀ ਫਸਲ ਵਧਾਈ ਹੈ, ਜੋ ਕਿ ਪਿਛਲੀ ਵਾਰ 99 ਹਜ਼ਾਰ ਏਕੜ ਸੀ ਅਤੇ ਇਸ ਵਾਰ ਇਹ ਵੱਧ ਕੇ 1 ਲੱਖ 19 ਹਜ਼ਾਰ ਏਕੜ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਸਲ ਵੀ ਚੰਗੀ ਹੋਈ ਹੈ। ਕਈ ਥਾਵਾਂ 'ਤੇ ਕਪਾਹ ਦੀ ਫਸਲ ਖਰਾਬ ਹੋਈ ਸੀ, ਪਰ ਫਿਰ ਫਸਲ ਨਿਕਲੀ ਹੈ।
ਉਨ੍ਹਾਂ ਕਿਹਾ ਕਿ ਕਪਾਹ ਮੰਡੀ ਵਿੱਚ ਆ ਰਹੀ ਹੈ ਅਤੇ ਦੇਸ਼ ਦੀ ਸਰਕਾਰ ਦੁਆਰਾ ਇਸ ਦੀ ਨਿਰਧਾਰਤ ਕੀਮਤ ਘੱਟ ਹੈ। ਜੇਕਰ ਅਸੀਂ ਇਸ ਨੂੰ ਵੇਖੀਏ ਤਾਂ ਮੰਡੀ ਵਿੱਚ ਬਹੁਤ ਲੁੱਟ ਹੋ ਰਹੀ ਹੈ ਅਤੇ ਫਸਲ ਨੂੰ ਨਿਰਧਾਰਤ ਕੀਮਤ ਤੋਂ ਘੱਟ ਵੇਚਣਾ ਪੈ ਰਿਹਾ ਹੈ। ਜਿਵੇਂ ਕੇਂਦਰ ਪਹਿਲਾਂ ਪੰਜਾਬ ਦੇ ਲੋਕਾਂ ਨਾਲ ਵਿਤਕਰਾ ਕਰਦਾ ਸੀ, ਹੁਣ ਵੀ ਉਹੀ ਕਰ ਰਿਹਾ ਹੈ। ਸਾਨੂੰ ਉਸ ਫਸਲ ਵਿੱਚ ਤਰਜੀਹ ਦੇਣੀ ਚਾਹੀਦੀ ਹੈ ਜੋ ਅਸੀਂ ਖੁਦ ਪੈਦਾ ਕਰ ਰਹੇ ਹਾਂ। ਕੇਂਦਰ ਨੂੰ ਇਸ ਵਿੱਚ ਵਿਤਕਰਾ ਨਹੀਂ ਕਰਨਾ ਚਾਹੀਦਾ।