
ਬਲਵਿੰਦਰ ਸਿੰਘ ਧਾਲੀਵਾਲ 26,016 ਵੋਟਾਂ ਦੇ ਫ਼ਰਕ ਨਾਲ ਜੇਤੂ
ਫਗਵਾੜਾ : ਪੰਜਾਬ 'ਚ 4 ਵਿਧਾਨ ਸਭਾ ਸੀਟਾਂ 'ਤੇ ਹੋਈਆਂ ਵੋਟਾਂ ਦੇ ਨਤੀਜੇ ਆ ਚੁੱਕੇ ਹਨ। ਹਲਕਾ ਮੁਕੇਰੀਆਂ, ਫਗਵਾੜਾ ਤੇ ਜਲਾਲਾਬਾਦ 'ਚ ਕਾਂਗਰਸ ਨੇ ਹੂੰਝਾ ਫੇਰ ਜਿੱਤ ਪ੍ਰਾਪਤ ਕੀਤੀ ਹੈ, ਜਦਕਿ ਦਾਖਾ ਸੀਟ ਸ਼੍ਰੋਮਣੀ ਅਕਾਲੀ ਦਲ ਦੇ ਖਾਤੇ 'ਚ ਆਈ ਹੈ।
Punjab By-Election 2019 : Congress wins Phagwara seat
ਫਗਵਾੜਾ ਜ਼ਿਮਨੀ ਚੋਣ ਕਾਂਗਰਸ ਦੇ ਬਲਵਿੰਦਰ ਸਿੰਘ ਧਾਲੀਵਾਲ 26,016 ਵੋਟਾਂ ਦੇ ਫ਼ਰਕ ਨਾਲ ਜਿੱਤੇ। ਧਾਲੀਵਾਲ ਨੂੰ 49000 ਵੋਟਾਂ ਮਿਲੀਆਂ ਹਨ। ਦੂਜੇ ਨੰਬਰ 'ਤੇ ਭਾਜਪਾ ਅਤੇ ਤੀਜੇ ਨੰਬਰ 'ਤੇ ਬਸਪਾ ਰਹੀ। ਭਾਜਪਾਉਮੀਦਵਾਰ ਰਾਜੇਸ਼ ਬੱਗਾ ਨੂੰ 22,984 ਵੋਟਾਂ, ਬਸਪਾ ਦੇ ਭਗਵਾਨ ਦਾਸ ਨੂੰ 15,901 ਵੋਟਾਂ, ਲੋਕ ਇਨਸਾਫ਼ ਪਾਰਟੀ ਉਮੀਦਵਾਰ ਜਰਨੈਲ ਨਾਂਗਲ ਨੂੰ 9,080 ਵੋਟਾਂ, ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਤੋਸ਼ ਕੁਮਾਰ ਗੋਗੀ ਨੂੰ 2905, ਆਜ਼ਾਦ ਉਮੀਦਵਾਰ ਨੀਟੂ ਸ਼ਟਰਾਂਵਾਲੇ ਨੂੰ 704 ਵੋਟਾਂ ਮਿਲੀਆਂ ਹਨ।
Punjab By-Election 2019 : Congress wins Phagwara seat
ਜਿੱਤ ਤੋਂ ਬਾਅਦ ਧਾਲੀਵਾਲ ਨੇ ਕਿਹਾ, "ਇਹ ਜਿੱਤ ਸਿਰਫ਼ ਮੇਰੀ ਨਹੀਂ ਸਗੋਂ ਪੂਰੀ ਜਨਤਾ ਦੀ ਜਿੱਤ ਹੈ। ਫਗਵਾੜਾ ਦੇ ਲੋਕਾਂ ਦੀ ਜਿੱਤ ਹੈ। ਕੋਈ ਵੀ ਚੋਣ ਇਕੱਲੀ ਨਹੀਂ ਲੜੀ ਜਾਂਦੀ ਸਗੋਂ ਇਕ ਟੀਮ ਵਰਕ ਹੁੰਦਾ ਹੈ ਅਤੇ ਸਹਿਯੋਗ ਦੇ ਨਾਲ ਚੋਣ ਲੜੀ ਜਾਂਦੀ ਹੈ।" ਉਨ੍ਹਾਂ ਨੇ ਕਾਂਗਰਸ ਹਾਈ ਕਮਾਨ ਦਾ ਧੰਨਵਾਦ ਕਰਦੇ ਹੋਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੇ ਹੱਕ 'ਚ ਫਗਵਾੜਾ ਆ ਕੇ ਰੋਡ ਸ਼ੋਅ ਕੀਤਾ, ਜਿਸ ਕਾਰਨ ਉਨ੍ਹਾਂ ਨੂੰ ਇੰਨੀ ਵੱਡੀ ਜਿੱਤ ਮਿਲੀ।