ਬੀਕੇਯੂ ਡਕੌਂਦਾ ਫ਼ਰੀਦਕੋਟ ਵਲੋਂ ਸਵਾਰੀਆਂ ਵਾਲੀ ਗੱਡੀ ਨੂੰ ਵਾਪਸ ਫ਼ਿਰੋਜ਼ਪੁਰ ਭੇਜਿਆ
Published : Oct 24, 2020, 1:42 am IST
Updated : Oct 24, 2020, 1:42 am IST
SHARE ARTICLE
image
image

ਬੀਕੇਯੂ ਡਕੌਂਦਾ ਫ਼ਰੀਦਕੋਟ ਵਲੋਂ ਸਵਾਰੀਆਂ ਵਾਲੀ ਗੱਡੀ ਨੂੰ ਵਾਪਸ ਫ਼ਿਰੋਜ਼ਪੁਰ ਭੇਜਿਆ

ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲ ਰੋਕੋ ਅੰਦੋਲਨ ਦੇ 23ਵੇਂ ਦਿਨ ਵੀ ਜਾਰੀ ਰਿਹਾ

ਜੈਤੋ, 23 ਅਕਤੂਬਰ (ਸਵਰਨ ਨਿਆਮੀਵਾਲਾ): ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਦੇ ਫ਼ੈਸਲੇ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਪੰਜਾਬ ਜ਼ਿਲ੍ਹਾ ਫ਼ਰੀਦਕੋਟ ਵੱਲੋਂ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਰੇਲ ਟਰੈਕ ਉਤੇ ਚੱਲ ਰਹੇ ਧਰਨੇ ਨੂੰ 22 ਅਕਤੂਬਰ ਤੋਂ ਪਲੇਟਫ਼ਾਰਮ ਤੇ ਤਬਦੀਲ ਕਰ ਦਿਤਾ ਗਿਆ ਅਤੇ ਅੱਜ ਦੇ ਇਸ ਧਰਨੇ ਵਿਚ ਪ੍ਰਗਟ ਸਿੰਘ ਰੋੜੀਕਪੂਰਾ, ਮਨਰਾਜ ਸਿੰਘ ਚੈਨਾ, ਹਰਮੇਲ ਸਿੰਘ ਰੋਮਾਣਾ ਅਲਬੇਲ, ਬਿੰਦਰ ਸਿੰਘ ਚੰਦਭਾਨ ਅਤੇ ਨਾਇਬ ਸਿੰਘ ਢੈਪਈ ਆਦਿ ਨੇ ਸੰਬੋਧਨ ਕੀਤਾ ਅਤੇ ਦਸਿਆ ਕਿ ਰੇਲਵੇ ਵਲੋਂ ਫ਼ਿਰੋਜ਼ਪੁਰ ਤੋਂ ਸਵਾਰੀਆਂ ਵਾਲੀ ਗੱਡੀ ਭੇਜੀ ਗਈ ਸੀ ਜੋ ਫ਼ਰੀਦਕੋਟ ਹੁੰਦੇ ਹੋਏ ਪਿੰਡ ਰੋਮਾਣਾ ਅਲਬੇਲ ਸਿੰਘ ਵਿਖੇ ਪੁਹੰਚੀ ਅਤੇ ਰੇਲਵੇ ਸਟੇਸ਼ਨ ਉਤੇ ਪਿਛੇ ਰੋਕੀ ਗਈ ਅਤੇ ਬੀਕੇਯੂ ਡਕੌਂਦਾ ਫ਼ਰੀਦਕੋਟ ਅਤੇ ਪ੍ਰਸ਼ਾਸਨ ਅਧਿਕਾਰੀਆਂ ਨਾਲ ਗੱਲਬਾਤ ਤਿੰਨ ਘੰਟੇ ਚਲਦੀ ਰਹੀ ਅਤੇ ਅਖ਼ੀਰ ਪ੍ਰਸ਼ਾਸਨ ਵਲੋਂ ਰੇਲ ਗੱਡੀ ਨੂੰ ਵਾਪਸ ਫ਼ਿਰੋਜ਼ਪੁਰ ਵੱਲੋਂ ਨੂੰ ਭੇਜਿਆ ਗਿਆ ਅਤੇ ਦਸਿਆ ਕਿ ਜਥੇਬੰਦੀਆਂ ਦੀ ਚੰਡੀਗੜ੍ਹ ਵਿਚ ਮੀਟਿੰਗ ਵਿਚ ਸਿਰਫ਼ ਮਾਲ ਗੱਡੀਆਂ ਬਹਾਲ ਕਰਨ ਦੀ ਗੱਲ ਹੋਈ ਸੀ ਪਰ ਸਰਕਾਰ ਵਲੋਂ ਧਰਨੇ ਫੇਲ ਕਰਨ ਲਈ ਚਾਲਾਂ ਚੱਲੀਆਂ ਜਾ ਰਹੀਆਂ ਹਨ।
   ਜ਼ਿਲ੍ਹਾ ਪ੍ਰਧਾਨ ਧਰਮਪਾਲ ਸਿੰਘ ਰੋੜੀਕਪੂਰਾ ਨੇ ਦਸਿਆ ਕਿ ਸਿਰਫ਼ ਜ਼ਰੂਰੀ ਵਸਤਾਂ, ਕੋਲੇ ਅਤੇ ਖਾਦਾਂ ਦੀ ਸਪਲਾਈ ਲਈ ਮਾਲ ਗੱਡੀਆਂ ਦਾ ਲਾਂਘਾ ਬਹਾਲ ਕੀਤਾ ਗਿਆ ਹੈ ਅਤੇ ਅੰਬਾਨੀ, ਅਡਾਨੀ ਦੀ ਕਿਸੇ ਵੀ ਗੱਡੀ ਨੂੰ ਨਹੀਂ ਲੰਘਣ ਦਿਤਾ ਜਾਵੇਗਾ ਅਤੇ ਰਿਲਾਇੰਸ ਪਟਰੌਲ ਪੰਪ, ਟੋਲ ਪਲਾਜ਼ਿਆਂ, ਅਤੇ ਭਾਜਪਾ ਦੇ ਆਗੂਆਂ ਦੇ ਘਰ ਅੱਗੇ 5 ਨਵੰਬਰ ਤਕ ਇਸ ਤਰ੍ਹਾਂ ਧਰਨੇ ਜਾਰੀ ਰਹਿਣਗੇ ਅਤੇ ਅੱਜ ਦੇ ਧਰਨੇ ਵਿਚ ਫ਼ਰੀਦਕੋਟ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਵਿਚੋਂ ਵੱਡੀ ਗਿਣਤੀ ਵਿੱਚ ਕਿਸਾਨਾਂ, ਮਜ਼ਦੂਰਾਂ ਅਤੇ ਔਰਤਾਂ ਦੇ ਕਾਫ਼ਲੇ ਪਹੁੰਚੇ ਅਤੇ ਇਸ ਮੌਕੇ ਗੁਰਮੱਖ ਸਿੰਘ ਨਾਨਕਸਰ, ਮਨਜਿੰਦਰ ਸਿੰਘ ਚੱਕ ਭਾਗ, ਜਸਵੰਤ ਸਿੰਘ ਚੰਦਭਾਨ, ਬਲਜੀਤ ਸਿੰਘ ਹਰੀਨੌ, ਕਰਮਜੀਤ ਸਿੰਘ ਚੈਨਾ, ਜੋਗਿੰਦਰ ਸਿੰਘ ਮਲੂਕਾ, ਬੇਅੰਤ ਸਿੰਘ ਰਾਮੂੰਵਾਲਾ, ਦਰਸ਼ਨ ਪ੍ਰਧਾਨ ਰੋੜੀਕਪੂਰਾ,ਗੁਰਮੇਲ ਸਿੰਘ ਰੋਮਾਣਾ ਅਲਬੇਲ, ਸੁਖਦੇਵ ਸਿੰਘ ਹਰੀਨੌ, ਸ਼ਮਸ਼ੇਰ ਸਿੰਘ ਨਾਨਕਸਰ,ਮਿੱਠੂ ਸਿੰਘ ਢੈਪਈ, ਬਲਜੀਤ ਸਿੰਘ ਰੋਮਾਣਾ ਅਲਬੇਲ ਸਿੰਘ, ਕੇਵਲ ਸਿੰਘ ਡਿੰਗੀ ਆਦਿ ਹਾਜ਼ਰ ਸਨ।



ਰੋਮਾਣਾ ਅਲਬੇਲ ਸਿੰਘ ਤੋਂ ਵਾਪਸ ਫ਼ਿਰੋਜ਼ਪੁਰ ਭੇਜੀ ਰੇਲ ਗੱਡੀ

SHARE ARTICLE

ਏਜੰਸੀ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement