ਖ਼ਬਰਾਂ   ਪੰਜਾਬ  24 Oct 2020  'ਮੋਦੀ ਜੀ ਘਬਰਾ ਕੇ ਕਿਸਾਨ ਅੰਦੋਲਨ ਲਈ ਕੁੱਝ ਵੀ ਬੋਲ ਰਹੇ ਹਨ'

'ਮੋਦੀ ਜੀ ਘਬਰਾ ਕੇ ਕਿਸਾਨ ਅੰਦੋਲਨ ਲਈ ਕੁੱਝ ਵੀ ਬੋਲ ਰਹੇ ਹਨ'

ਏਜੰਸੀ
Published Oct 24, 2020, 1:39 am IST
Updated Oct 24, 2020, 1:39 am IST
'ਮੋਦੀ ਜੀ ਘਬਰਾ ਕੇ ਕਿਸਾਨ ਅੰਦੋਲਨ ਲਈ ਕੁੱਝ ਵੀ ਬੋਲ ਰਹੇ ਹਨ'
image
 image

ਕਿਸਾਨਾਂ ਦੀਆਂ ਮੰਗਾਂ ਮੰਨ ਕੇ ਚਿੰਤਾ ਮੁਕਤ ਕਿਉਂ ਨਹੀਂ ਹੁੰਦੇ : ਰਾਜੇਵਾਲ

ਚੰਡੀਗੜ੍ਹ, 23 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ) : ਹੁਣ ਤੱਕ ਤਾਂ ਭਾਜਪਾ ਦੇ ਪੰਜਾਬ ਦੇ ਆਗੂ ਹੀ ਕਿਸਾਨ ਅੰਦੋਲਨ ਤੋਂ ਘਬਰਾ ਕੇ ਉਲਟੇ ਸਿੱਧੇ ਬਿਆਨ ਦਿੰਦੇ ਸਨ ਪਰ ਹੁਣ ਲਗਦਾ ਹੈ ਕਿ ਇਸ ਅੰਦੋਲਨ ਨੇ ਮੋਦੀ ਜੀ ਦੀ ਨੀਂਦ ਵੀ ਹਰਾਮ ਕਰ ਦਿੱਤੀ ਹੈ। ਇਹ ਗੱਲ ਇਥੋਂ ਜਾਰੀ ਇਕ ਬਿਆਨ ਵਿਚ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਜੇ. ਪੀ. ਨੱਢਾ ਪ੍ਰਧਾਨ ਭਾਜਪਾ ਦੇ ਕਿਸਾਨ ਅੰਦੋਲਨ ਵਿਰੁਧ ਦਿਤੇ ਬਿਆਨਾਂ ਉਤੇ ਅਪਣੀ ਪ੍ਰਤੀਕਿਰਿਆ ਜਾਰੀ ਕਰਦਿਆਂ ਕਹੀ। ਸ. ਰਾਜੇਵਾਲ ਨੇ ਕਿਹਾ ਕਿ ਮੋਦੀ ਅਤੇ ਨੱਢਾ ਦਾ ਕਹਿਣਾ ਹੈ ਕਿ ਕਿਸਾਨ ਅੰਦੋਲਨ ਨੂੰ ਵਿਚੋਲੀਏ ਚਲਾ ਰਹੇ ਹਨ। ਉਨ੍ਹਾਂ ਕਿਹਾ ਕਿ ਮੈਂ ਤਾਂ ਸਮਝਦਾ ਸੀ ਕਿ ਭਾਜਪਾ ਪ੍ਰਧਾਨ ਜੇ. ਪੀ. ਨੱਢਾ ਨੂੰ ਹੀ ਖੇਤੀ ਮੰਡੀਕਰਨ ਢਾਂਚੇ ਦਾ ਗਿਆਨ ਨਹੀਂ, ਪਰ ਹੁਣ ਜਦੋਂ ਪ੍ਰਧਾਨ ਮੰਤਰੀ ਮੋਦੀ ਨੇ ਵੀ ਅਪਣੇ ਬਿਆਨ ਵਿਚ ਇਹੋ ਗੱਲ ਕਹੀ ਹੈ, ਇਸ ਤੋਂ ਸਾਫ਼ ਹੋ ਗਿਆ ਹੈ ਕਿ ਪ੍ਰਧਾਨ ਮੰਤਰੀ ਅਤੇ ਭਾਜਪਾ ਦੀ ਰਾਸ਼ਟਰੀ ਲੀਡਰਸ਼ਿਪ ਨੂੰ ਕਿਸਾਨ ਅੰਦੋਲਨ ਨੇ ਮਾਨਸਕ ਪੱਖੋਂ ਪੈਰਾਂ ਤੋਂ ਉਖਾੜ ਦਿਤਾ ਹੈ। ਉਨ੍ਹਾਂ ਦੀ ਭਾਸ਼ਾ ਤੋਂ ਲਗਦਾ ਹੈ ਕਿ ਉਹ ਇਸ ਅੰਦੋਲਨ ਤੋਂ ਡਰਨ ਲੱਗੇ ਹਨ। ਸ. ਰਾਜੇਵਾਲ ਨੇ ਕਿਹਾ ਕਿ ਕਿਸਾਨ ਅੰਦੋਲਨ ਦੀ ਇਹ ਖੂਬੀ ਹੈ ਕਿ ਇਸ ਨੇ

Advertisement