
ਐਮ.ਪੀ.ਪਾਂਡਵ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਦਾ ਹੋਣਗੇ ਹਿੱਸਾ
ਪਟਿਆਲਾ, 23 ਅਕਤੂਬਰ (ਸਪੋਕਸਮੈਨ ਸਮਾਚਾਰ ਸੇਵਾ): ਆਈ.ਪੀ.ਐਲ ਗਵਨਿੰਗ ਕਾਊਸਲ ਦੇ ਪਹਿਲਾਂ ਰਹਿ ਚੁੱਕੇ ਮੈਂਬਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਪੂਰਵ ਸਕੱਤਰ ਐਮ.ਪੀ.ਪਾਂਡਵ ਦੁਬਈ ਵਿਚ ਹੋਣ ਵਾਲੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ) ਸੀਜਨ-13 ਦੇ ਫ਼ਾਇਨਲ ਦਾ ਹਿੱਸਾ ਹੋਣਗੇ। ਬੋਰਡ ਦੇ ਨਾਲ ਤਿੰਨ ਦਸਕ ਤਕ ਕੰਮ ਕਰਨ ਵਾਲੇ ਪਾਂਡਵ ਨੂੰ ਮੌਜੂਦਾ ਬੋਰਡ ਸੈਕਟਰੀ ਜੈ ਸ਼ਾਹ ਨੇ ਬਤੌਰ ਗੈਸਟ ਬੁਲਾਇਆ ਹੈ। ਐਮ.ਪੀ.ਪਾਂਡਵ ਬੋਰਡ ਵਿਚ ਕਈ ਪੌਸਟਾਂ ਉਤੇ ਕੰਮ -ਕਰ ਚੁੱਕੇ ਹਨ ਜਿਸ ਵਿਚ ਜੂਨੀਅਰ ਸਲੈਕਸਨ ਕਮੇਟੀ ਮੈਂਬਰ, ਸੀਨੀਅਰ ਸਲੈਕਸਨ ਕਮੇਟੀ ਮੈਂਬਰ, ਜੁਆਇੰਟ ਸਕੱਤਰ ਅਤੇ ਖ਼ਜ਼ਾਨਾਚੀ ਟੇਜਰਰ ਦੀ ਪੋਸਟ ਸ਼ਾਮਲ ਹੈ। ਐਮ.ਪੀ.ਪਾਂਡਵ ਨੇ ਭਾਰਤ ਕ੍ਰਿਕਟ ਬੋਰਡ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਨਾਲ ਲੰਬੇ ਸਮੇਂ ਤਕ ਕੰਮ ਕੀਤਾ ਹੈ। ਹੁਣ ਉਹ ਇਤਿਹਾਸਕ ਫ਼ਾਇਨਲ ਮੈਚ ਦਾ ਹਿੱਸਾ ਬਣਨ ਜਾ ਰਹੇ ਹਨ।