ਮਨ ਕੀ ਬਾਤ: ਨਵੀਂ ਊਰਜਾ ਨਾਲ ਅੱਗੇ ਵਧ ਰਿਹਾ ਹੈ ਦੇਸ਼ : PM ਮੋਦੀ
Published : Oct 24, 2021, 2:35 pm IST
Updated : Oct 24, 2021, 2:35 pm IST
SHARE ARTICLE
Narendra Modi
Narendra Modi

ਟੀਕਾਕਰਨ ਅਭਿਆਨ ਨੂੰ ਮਿਲੀ ਵੱਡੀ ਸਫ਼ਲਤਾ

ਨਵੀਂ ਦਿੱਲੀ - ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ  'ਮਨ ਕੀ ਬਾਤ' ਰਾਹੀਂ ਲੋਕਾਂ ਨੂੰ ਸੰਬੋਧਿਤ ਕੀਤਾ। ਅਪਣੀ ਮਨ ਕੀ ਬਾਤ ਵਿਚ ਪੀਐਮ ਮੋਦੀ ਨੇ ਕਿਹਾ ਕਿ 100 ਕਰੋੜ ਟੀਕਾਕਰਨ ਮੁਹਿੰਮ ਨੇ ਇਤਿਹਾਸ ਰਚਿਆ ਹੈ। ਦੇਸ਼ 100 ਕਰੋੜ ਟੀਕਿਆਂ ਤੋਂ ਬਾਅਦ ਨਵੇਂ ਉਤਸ਼ਾਹ ਨਾਲ ਅੱਗੇ ਵਧ ਰਿਹਾ ਹੈ। ਪੀਐੱਮ ਨੇ ਕਿਹਾ ਕਿ ਦੇਸ਼ ਨੇ ਕੋਰੋਨਾ ਦੇ ਸਮੇਂ ਬਹੁਤ ਸਾਰੀਆਂ ਚੁਣੌਤੀਆਂ ਦਾ ਸਾਹਮਣਾ ਕੀਤਾ ਹੈ, ਕੋਰੋਨਾ ਯੋਧਿਆਂ ਨੇ ਸਖ਼ਤ ਮਿਹਨਤ ਕੀਤੀ ਹੈ। ਸਿਹਤ ਕਰਮਚਾਰੀਆਂ ਨੇ ਅਣਥੱਕ ਮਿਹਨਤ ਨਾਲ ਮਿਸਾਲ ਕਾਇਮ ਕੀਤੀ। 

Corona VaccineCorona Vaccine

ਪੀਐਮ ਮੋਦੀ ਨੇ ਕਿਹਾ, 100 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਅੰਕੜਾ ਬਹੁਤ ਵੱਡਾ ਹੈ, ਪਰ ਇਸ ਨਾਲ ਕਈ ਛੋਟੇ, ਪ੍ਰੇਰਨਾਦਾਇਕ ਅਤੇ ਮਾਣਮੱਤੇ ਅਨੁਭਵ ਅਤੇ ਉਦਾਹਰਣਾਂ ਜੁੜੀਆਂ ਹੋਈਆਂ ਹਨ। ਪੀਐਮ ਮੋਦੀ ਨੇ ਕਿਹਾ, ਲੱਖਾਂ ਸਿਹਤ ਕਰਮਚਾਰੀਆਂ ਦੀ ਸਖ਼ਤ ਮਿਹਨਤ ਸਦਕਾ ਭਾਰਤ 100 ਕਰੋੜ ਟੀਕੇ ਦੀਆਂ ਖੁਰਾਕਾਂ ਦਾ ਮੀਲ ਪੱਥਰ ਪਾਰ ਕਰਨ ਵਿਚ ਕਾਮਯਾਬ ਹੋਇਆ ਹੈ। ਅੱਜ ਮੈਂ ਹਰ ਉਸ ਭਾਰਤੀ ਦਾ ਧੰਨਵਾਦ ਕਰਦਾ ਹਾਂ ਜਿਸ ਨੇ 'ਸਭ ਨੂੰ ਮੁਫ਼ਤ ਵੈਕਸੀਨ' ਮੁਹਿੰਮ ਨੂੰ ਇੰਨੀ ਉਚਾਈ ਤੱਕ ਪਹੁੰਚਾਇਆ ਹੈ। ਪੀਐਮ ਮੋਦੀ ਨੇ ਉੱਤਰਾਖੰਡ ਦੀ ਸਿਹਤ ਕਰਮਚਾਰੀ ਪੂਨਮ ਨੌਟਿਆਲ ਦੇ ਕੰਮ ਦੀ ਪ੍ਰਸ਼ੰਸਾ ਕੀਤੀ ਅਤੇ ਇਸ ਦੌਰਾਨ ਉਨ੍ਹਾਂ ਨਾਲ ਗੱਲਬਾਤ ਵੀ ਕੀਤੀ। 

PM MODI, Sardar Vallabhbhai PatelPM MODI, Sardar Vallabhbhai Patel

PM ਮੋਦੀ ਸਰਦਾਰ ਪਟੇਲ ਦੇ ਵਿਚਾਰਾਂ ਨੂੰ ਕੀਤਾ ਯਾਦ । ਉਹਨਾਂ ਕਿਹਾ ਕਿ 31 ਅਕਤੂਬਰ ਨੂੰ ਸਰਦਾਰ ਪਟੇਲ ਦਾ ਜਨਮ ਦਿਨ ਹੈ। 'ਮਨ ਕੀ ਬਾਤ' ਦੇ ਹਰ ਸਰੋਤੇ ਵੱਲੋਂ ਅਤੇ ਮੇਰੇ ਵੱਲੋਂ ਲੋਹ ਪੁਰਸ਼ ਨੂੰ ਸਲਾਮ। ਪੀਐਮ ਮੋਦੀ ਨੇ ਕਿਹਾ ਕਿ ਅਸੀਂ ਸਰਦਾਰ ਪਟੇਲ ਦੇ ਵਿਚਾਰਾਂ ਤੋਂ ਬਹੁਤ ਕੁਝ ਸਿੱਖ ਸਕਦੇ ਹਾਂ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ  ਏਕਤਾ ਦਾ ਸੰਦੇਸ਼ ਦੇਣ ਵਾਲੀਆਂ ਗਤੀਵਿਧੀਆਂ ਵਿਚ ਵੀ ਸ਼ਾਮਲ ਹੋਣ ਦੀ ਅਪੀਲ ਕੀਤੀ ਹੈ। 

PM ModiPM Modi

ਕਬਾਇਲੀ ਘੁਲਾਟੀਆਂ ਨੇ ਭਾਰਤ ਦੀ ਆਜ਼ਾਦੀ ਦੀ ਲੜਾਈ ਵਿਚ ਬਹੁਤ ਕੁਝ ਦਿੱਤਾ ਹੈ। ਬਿਰਸਾ ਮੁੰਡਾ ਦਾ ਜ਼ਿਕਰ ਕਰਦੇ ਹੋਏ ਪੀਐੱਮ ਮੋਦੀ ਨੇ ਉਹਨਾਂ ਨੂੰ ਝੁਕ ਕੇ ਸਲਾਮ ਕੀਤਾ ਅਤੇ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਰਸਾ ਮੁੰਡਾ ਦੇ ਬਾਰੇ ਵਿੱ ਜ਼ਿਆਦਾ ਤੋਂ ਜ਼ਿਆਦਾ ਪੜ੍ਹਨ ਅਤੇ ਜਾਣਨ। ਉਹਨਾਂ ਕਿਹਾ ਕਿ ਬਿਰਸਾ ਮੁੰਡਾ ਦਾ ਜੀਵਨ ਪ੍ਰੇਰਨਾਦਾਇਕ ਹੈ। 

ਪੀਐਮ ਮੋਦੀ ਨੇ ਕਿਹਾ ਕਿ ਅੱਜ ਸੰਯੁਕਤ ਰਾਸ਼ਟਰ ਦਿਵਸ ਮਨਾਇਆ ਜਾ ਰਿਹਾ ਹੈ। ਭਾਰਤ ਨੇ ਹਮੇਸ਼ਾ ਸ਼ਾਂਤੀ ਲਈ ਕੰਮ ਕੀਤਾ ਹੈ। ਇਸ ਦੌਰਾਨ ਉਨ੍ਹਾਂ ਪੁਲਿਸ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣ ਬਾਰੇ ਵੀ ਚਰਚਾ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਮਹਿਲਾ ਪੁਲਿਸ ਕਰਮਚਾਰੀਆਂ ਦੀ ਗਿਣਤੀ ਵਧੀ ਹੈ। ਭਾਰਤ ਦੀਆਂ ਔਰਤਾਂ ਹਰ ਖੇਤਰ ਵਿਚ ਅੱਗੇ ਹਨ। ਉਹਨਾਂ ਕਿਹਾ ਕਿ ਪੁਲਿਸ ਮੁਲਾਜ਼ਮਾਂ ਦੀ ਬਹਾਦਰੀ 'ਤੇ ਮਾਣ ਹੈ। 

VaccineVaccine

ਭਾਰਤ ਸਮੇਤ ਦੁਨੀਆਂ ਵਿਚ ਡਰੋਨ ਦੀ ਵਰਤੋਂ ਬਾਰੇ ਪੀਐਮ ਮੋਦੀ ਨੇ ਕਿਹਾ ਕਿ ਭਾਰਤ ਨੂੰ ਡਰੋਨ ਤਕਨੀਕ ਦੇ ਮਾਮਲੇ ਵਿਚ ਮੋਹਰੀ ਦੇਸ਼ ਬਣਨਾ ਹੈ। ਦੇਸ਼ ਵਿਚ ਇਸ ਦੇ ਲਈ ਨਵੀਂ ਨੀਤੀ ਬਣਾਈ ਗਈ ਹੈ। ਇਸ ਦੇ ਲਈ ਸਰਕਾਰ ਹਰ ਸੰਭਵ ਕਦਮ ਚੁੱਕ ਰਹੀ ਹੈ। ਅੱਜ ਦੇਸ਼ ਵਿਚ ਦੂਰ-ਦੂਰ ਤੱਕ ਵੈਕਸੀਨ ਪਹੁੰਚਾਉਣ ਲਈ ਡਰੋਨ ਦੀ ਵਰਤੋਂ ਕੀਤੀ ਜਾ ਰਹੀ ਹੈ। ਪੀਐਮ ਮੋਦੀ ਨੇ ਨੌਜਵਾਨਾਂ ਨੂੰ ਇਸ ਤਕਨੀਕ ਨਾਲ ਜੁੜਨ ਦੀ ਅਪੀਲ ਕੀਤੀ। ਪੀਐਮ ਮੋਦੀ ਨੇ ਕਿਹਾ ਕਿ ਭਾਰਤ ਦੁਨੀਆਂ ਦੇ ਉਹਨਾਂ ਪਹਿਲੇ ਦੇਸ਼ਾਂ ਵਿੱਚੋਂ ਇੱਕ ਹੈ, ਜੋ ਡਰੋਨ ਦੀ ਮਦਦ ਨਾਲ ਆਪਣੇ ਪਿੰਡ ਵਿਚ ਜ਼ਮੀਨ ਦਾ ਡਿਜੀਟਲ ਰਿਕਾਰਡ ਤਿਆਰ ਕਰ ਰਿਹਾ ਹੈ। 

ਪੀਐਮ ਮੋਦੀ ਨੇ ਤਿਉਹਾਰਾਂ 'ਚ ਸਵਦੇਸ਼ੀ ਚੀਜ਼ਾਂ ਖਰੀਦਣ 'ਤੇ ਵੀ ਜ਼ੋਰ ਦਿੱਤਾ। ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਪੀਐਮ ਮੋਦੀ ਨੇ ਕਿਹਾ ਕਿ ਜੇ ਬਹੁਤ ਸਾਰੇ ਤਿਉਹਾਰ ਇਕੋ ਵਾਰ ਆਉਂਦੇ ਹਨ ਤਾਂ ਉਨ੍ਹਾਂ ਦੀਆਂ ਤਿਆਰੀਆਂ ਵੀ ਬਹੁਤ ਪਹਿਲਾਂ ਸ਼ੁਰੂ ਹੋ ਜਾਂਦੀਆਂ ਹਨ। ਤੁਸੀਂ ਸਾਰਿਆਂ ਨੇ ਹੁਣ ਤੋਂ ਹੀ ਸ਼ਾਪਿੰਗ ਕਰਨ ਦੀ ਵਿਉਂਤਬੰਦੀ ਸ਼ੁਰੂ ਕਰ ਦਿੱਤੀ ਹੋਵੇਗੀ

PM ModiPM Modi

ਪਰ ਤੁਹਾਨੂੰ ਯਾਦ ਹੈ, ਸ਼ਾਪਿੰਗ ਦਾ ਮਤਲਬ ਹੈ '#VocalForLocal', ਜੇਕਰ ਤੁਸੀਂ ਲੋਕਲ ਖਰੀਦੋਗੇ ਤਾਂ ਤੁਹਾਡਾ ਤਿਉਹਾਰ ਵੀ ਰੌਸ਼ਨ ਹੋਵੇਗਾ ਅਤੇ ਕਿਸੇ ਗਰੀਬ ਵੀਰ, ਭੈਣ, ਕਿਸੇ ਦੇ ਘਰ ਵੀ ਰੌਸ਼ਨੀ ਆਵੇਗੀ।  ਮੈਨੂੰ ਯਕੀਨ ਹੈ ਕਿ ਅਸੀਂ ਸਾਰਿਆਂ ਨੇ ਮਿਲ ਕੇ ਜੋ ਮੁਹਿੰਮ ਸ਼ੁਰੂ ਕੀਤੀ ਹੈ, ਉਹ ਇਸ ਵਾਰ ਤਿਉਹਾਰਾਂ ਵਿਚ ਹੋਰ ਮਜ਼ਬੂਤ​ਹੋਵੇਗੀ। ਇਸ ਦੇ ਨਾਲ ਹੀ ਦੱਸ ਦਈਏ ਕਿ ਪੀਐਮ ਮੋਦੀ ਦੀ ਮਨ ਕੀ ਬਾਤ ਦਾ ਇਹ 82ਵਾਂ ਐਡੀਸ਼ਨ ਹੈ। ਪੀਐਮ ਮੋਦੀ ਹਰ ਮਹੀਨੇ ਦੇ ਆਖਰੀ ਐਤਵਾਰ ਮਨ ਕੀ ਬਾਤ ਰਾਹੀਂ ਲੋਕਾਂ ਨੂੰ ਸੰਬੋਧਿਤ ਕਰਦੇ ਹਨ ਪਰ ਇਸ ਵਾਰ ਇਹ ਪ੍ਰੋਗਰਾਮ ਮਹੀਨੇ ਦੇ ਆਖਰੀ ਦੂਜੇ ਐਤਵਾਰ ਨੂੰ ਪ੍ਰਸਾਰਿਤ ਕੀਤਾ ਜਾ ਰਿਹਾ ਹੈ।
 

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement