ਪਰਗਟ ਸਿੰਘ ਨੇ ਖੇਡਿਆ ਜੇਤੂ ਸ਼ਾਟ, ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਕੀਤਾ ਐਲਾਨ
Published : Oct 24, 2021, 5:47 am IST
Updated : Oct 24, 2021, 5:47 am IST
SHARE ARTICLE
image
image

ਪਰਗਟ ਸਿੰਘ ਨੇ ਖੇਡਿਆ ਜੇਤੂ ਸ਼ਾਟ, ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਕੀਤਾ ਐਲਾਨ

ਜਲੰਧਰ/ਚੰਡੀਗੜ੍ਹ, 23 ਅਕਤੂਬਰ: ਹਾਕੀ ਉਲੰਪੀਅਨ ਅਤੇ ਭਾਰਤ ਨੂੰ ਦੋ ਵਾਰ ਉਲੰਪਿਕਸ ਹਾਕੀ ਵਿਚ ਅਗਵਾਈ ਦੇਣ ਵਾਲੇ ਪੰਜਾਬ ਦੇ ਖੇਡ ਮੰਤਰੀ ਪਰਗਟ ਨੇ ਡੀ.ਏ.ਵੀ ਯੂਨੀਵਰਸਟੀ ਵਿਚ ਕਿ੍ਰਕਟ ਦਾ ਜੇਤੂ ਸ਼ਾਟ ਖੇਡ ਕੇ ਪੰਜਾਬ ਨੂੰ ਦੇਸ਼ ਦੀ ਖੇਡ ਨਰਸਰੀ ਬਣਾਉਣ ਦਾ ਰੋਡ ਮੈਪ ਐਲਾਨਿਆ। ਡੀਏਵੀ ਯੂਨੀਵਰਸਟੀ ਵਿਚ ਵਿਦਿਆਰਥੀਆਂ ਨਾਲ ਕਿ੍ਰਕਟ ਖੇਡਦਿਆਂ, ਉਨ੍ਹਾਂ ਨੇ ਕਿਹਾ ਕਿ ਦੂਰ ਦੁਰਾਡੇ ਦੇ ਪੇਂਡੂ ਖੇਤਰਾਂ ਤੋਂ ਖੇਡ ਪ੍ਰਤਿਭਾਵਾਂ ਦੀ ਭਾਲ ਕਰਨ, ਉਨ੍ਹਾਂ ਦਾ ਪਾਲਣ ਪੋਸ਼ਣ ਕਰਨ ਅਤੇ ਉਨ੍ਹਾਂ ਨੂੰ ਸਰਕਾਰੀ ਅਤੇ ਨਿਰੰਤਰ ਕਾਰਪੋਰੇਟ ਸਹਾਇਤਾ ਨਾਲ ਅੰਤਰਰਾਸ਼ਟਰੀ ਖਿਡਾਰੀਆਂ ਵਿਚ ਸ਼ਾਮਲ ਕਰਨ ਦੀ ਤੁਰਤ ਲੋੜ ਹੈ।
ਪਰਗਟ ਸਿੰਘ, ਜੋ ਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਅਤੇ ਬਹੁ-ਰਾਸ਼ਟਰੀ ਕੰਪਨੀਆਂ ਵਿਚ ਰੱਖੇ ਗਏ ਵਿਦਿਆਰਥੀਆਂ ਨੂੰ ਸਨਮਾਨਤ ਕਰਨ ਲਈ ਯੂਨੀਵਰਸਟੀ ਦੇ ਦੌਰੇ ਉਤੇ ਆਏ ਸਨ, ਸਿੱਧੇ ਯੂਨੀਵਰਸਟੀ ਦੇ ਖੇਡ ਮੈਦਾਨ ਵਿਚ ਗਏ ਅਤੇ ਚੱਲ ਰਹੇ ਕਿ੍ਰਕਟ ਮੈਚ ਦਾ ਗਵਾਹ ਬਣੇ ਅਤੇ ਵਿਦਿਆਰਥੀਆਂ ਨਾਲ ਕਿ੍ਰਕਟ ਖੇਡਿਆ। ਉਨ੍ਹਾਂ ਨੇ ਖਿਡਾਰੀਆਂ ਅਤੇ ਖੇਡ ਵਿਭਾਗ ਦੇ ਫ਼ੈਕਲਟੀ ਨਾਲ ਵੀ ਗੱਲਬਾਤ ਕੀਤੀ।
 ਕੈਬਨਿਟ ਮੰਤਰੀ ਅਤੇ ਸਾਬਕਾ ਹਾਕੀ ਕਪਤਾਨ ਦਾ ਯੂਨੀਵਰਸਟੀ ਦੇ ਚਾਂਸਲਰ ਡਾ: ਪੂਨਮ ਸੂਰੀ ਵਲੋਂ ਯੂਨੀਵਰਸਟੀ ਦੇ ਪਤਵੰਤਿਆਂ ਵਲੋਂ ਕੈਂਪਸ ਵਿਚ ਸਵਾਗਤ ਕੀਤਾ ਗਿਆ। ਯੂਨੀਵਰਸਟੀ ਦੇ ਇਨ੍ਹਾਂ ਅਧਿਕਾਰੀਆਂ ਵਿਚ ਉਪ ਕੁਲਪਤੀ ਡਾ: ਜਸਬੀਰ ਰਿਸ਼ੀ, ਕਾਰਜਕਾਰੀ ਨਿਰਦੇਸ਼ਕ ਸ਼੍ਰੀ ਰਾਜਨ ਗੁਪਤਾ, ਰਜਿਸਟਰਾਰ ਡੀ ਆਰ ਕੇ ਐਨ ਕੌਲ, ਡੀਨ ਅਕਾਦਮਿਕ ਡਾ: ਆਰ ਕੇ ਸੇਠ ਅਤੇ ਡਿਪਟੀ ਡਾਇਰੈਕਟਰ ਖੇਡਾਂ, ਡਾ: ਯਸ਼ਬੀਰ ਸਿੰਘ ਸ਼ਾਮਲ ਸਨ।
ਜੂਡੋ: ਸੰਯੋਗਿਤਾ ਸਿੰਘ (ਚਾਂਦੀ ਦਾ ਤਗਮਾ ਜੇਤੂ, ਰਾਸ਼ਟਰਮੰਡਲ ਚੈਂਪੀਅਨਸ਼ਿਪ-2018; ਸੋਨ ਤਗਮਾ ਜੇਤੂ, ਖੇਲੋ ਇੰਡੀਆ-2018, ਕਾਂਸੀ ਤਮਗਾ ਜੇਤੂ, ਕੈਡੇਟ ਅਤੇ ਜੂਨੀਅਰ ਰਾਸ਼ਟਰੀ-2019); ਪ੍ਰਾਚੀ ਪੰਵਾਰ (ਐਸਜੀਐਫਆਈ ਰਾਸ਼ਟਰੀ ਕਾਂਸੀ ਤਮਗਾ ਜੇਤੂ-2018-19); ਯਸ਼ਵੀਰ ਸਿੰਘ (ਰਾਸ਼ਟਰਮੰਡਲ ਚੈਂਪੀਅਨਸ਼ਿਪ ਚਾਂਦੀ 2018, ਖੇਲੋ ਇੰਡੀਆ ਗੋਲਡ 2019); ਵਿਕਰਮ ਸਿੰਘ (ਖੇਲੋ ਇੰਡੀਆ ਸਿਲਵਰ ਮੈਡਲ 2019)
ਘੋੜਸਵਾਰ: ਆਕਾਸ਼ (ਸੋਨ ਤਮਗਾ ਜੇਤੂ, ਜੂਨੀਅਰ ਰਾਸਟਰੀ ਘੋੜਸਵਾਰ ਚੈਂਪੀਅਨਸ਼ਿਪ 2020-2021 ਅਤੇ ਜੂਨੀਅਰ ਰਾਸਟਰੀ ਘੋੜਸਵਾਰ ਚੈਂਪੀਅਨਸ਼ਿਪ 2019-2020 ਵਿੱਚ ਸੋਨ ਤਮਗਾ ਜੇਤੂ)
ਤਾਇਕਵਾਂਡੋ: ਸਈਦ ਤਾਹਾ (ਓਲੰਪਿਕ ਦਰਜਾ ਪ੍ਰਾਪਤ ਅੰਤਰਰਾਸ਼ਟਰੀ ਤਾਇਕਵਾਂਡੋ ਖਿਡਾਰੀ 2019); ਤਮੰਨਾ ਧੀਮਾਨ (ਤਾਈਕਵਾਂਡੋ2019 ਵਿੱਚ ਖੁੱਲ੍ਹੀ ਅੰਤਰਰਾਸ਼ਟਰੀ ਭਾਗੀਦਾਰੀ, ਬਲੈਕ ਡੈਨ 1 ਧਾਰਕ, 2021 ਦੇ ਗ੍ਰੈਂਡ ਫਾਈਨਲ ਟੈਲੇਂਟ ਸੋਅ ਤਾਈਕਵਾਂਡੋ ਦੀ ਜੇਤੂ)
ਪਾਵਰ ਲਿਫਟਿੰਗ: ਰੋਸ਼ਨੀ (ਰਾਸ਼ਟਰੀ ਸੋਨਾ 2021); ਆਦੇਸ਼(ਰਾਸਟਰੀ ਚਾਂਦੀ 2019; ਰੋਹਿਤ (ਰਾਸ਼ਟਰੀ ਕਾਂਸੀ 2019); ਅਕਸੈ (ਰਾਸ਼ਟਰੀ ਕਾਂਸੀ 2019)
ਖੋ-ਖੋ: ਨਵੀਨ ਕੁਮਾਰ (ਰਾਸ਼ਟਰੀ ਸੋਨਾ 2019); ਅਰੁਣ (ਰਾਸ਼ਟਰੀ ਕਾਂਸੀ ਤਮਗਾ 2019
ਹੈਪੀ (ਜੂਨੀਅਰ ਨੈਸ਼ਨਲ ਗੋਲਡ 2015 ਗੁਜਰਾਤ, ਆਲ ਇੰਡੀਆ ਯੂਨੀਵਰਸਿਟੀ ਗੋਲਡ 2015 ਉੜੀਸਾ, ਆਲ ਇੰਡੀਆ ਯੂਨੀਵਰਸਿਟੀ ਸਿਲਵਰ 2014 , ਜੂਨੀਅਰ ਨੈਸ਼ਨਲ ਗੋਲਡ 2012); ਹਰਪ੍ਰੀਤ ਕੌਰ (ਜੂਨੀਅਰ ਏਸ਼ੀਅਨ ਚੈਂਪੀਅਨਸ਼ਿਪ, ਹਾਂਗਕਾਂਗ 2014 ਵਿੱਚ ਤੀਜੀ, ਵਰਲਡ ਯੂਨੀਵਰਸਿਟੀ ਸਾਉਥ ਕੋਰੀਆ 2015 ਵਿੱਚ ਭਾਗੀਦਾਰੀ।
ਪਲੇਸਮੈਂਟ ਲਈ ਸਨਮਾਨਤ ਕੀਤੇ ਗਏ ਵਿਦਿਆਰਥੀ:
ਮਾਧਵ ਸ਼ਰਮਾ, ਅਯਾਨ ਚਾਵਲਾ, ਭੁਪੇਂਦਰ ਸਿੰਘ, ਗੁਰਸੁਮਿਤ, ਰਾਹੁਲ ਕੁਮਾਰ, ਅੰਕੁਰ ਧੀਮਾਨ, ਮੀਸਾ, ਪੂਜਾ, ਵਿਸ਼ਾਲ ਮਰਵਾਹਾ, ਤਰੰਗ, ਸਚਿਨ ਖੰਨਾ, ਸੁਸ਼ੀਲ ਵਾਸਨ, ਅੰਕੁਸ਼ ਕੋਚਰ, ਰੋਹਿਤ, ਸ਼ਿਵਾਨੀ, ਅਕਸ਼ੇ, ਬਿ੍ਰਜੇਸ਼ ਸੌਂਧੀ, ਕਨਵ, ਅਰਜੁਨ ਮਹਾਜਨ, ਸੁਚਿੱਤਰਾ ਵੋਹਰਾ, ਗੁਰਸ਼ਰਨ ਮਹੇ, ਸ਼ੁਭਮ ਮਹਿਤਾ, ਅਮਨ ਪਟਿਆਲ, ਹਰਪ੍ਰੀਤ ਕੌਰ, ਮੋਹਿਤ ਸ਼ਰਮਾ, ਅੰਮ੍ਰਿਤ ਰੂਪ ਕੌਰ ਅਤੇ ਦੇਵਾਸ਼ੀਸ਼ ਧੀਮਾਨ    
 

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement