ਚਾਹ ਬਣਾਉਣ ਲੱਗੀ ਮਾਂ ਤਾਂ ਫਟਿਆ ਗੈਸ ਸਿਲੰਡਰ; ਮਾਂ-ਪੁੱਤਰ ਝੁਲਸੇ
Published : Oct 24, 2023, 6:12 pm IST
Updated : Oct 24, 2023, 6:12 pm IST
SHARE ARTICLE
Image
Image

ਘਰ ਵਿਚ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ

ਫਰੀਦਕੋਟ: ਪਿੰਡ ਕਾਸਮਭੱਟੀ ਵਿਖੇ ਅੱਜ ਸਵੇਰੇ-ਸਵੇਰੇ ਅਚਾਨਕ ਹੋਏ ਧਮਾਕੇ ਨੇ ਲੋਕਾਂ ਦੀ ਰੂਹ ਨੂੰ ਕੰਬਾ ਦਿੱਤਾ | ਪੁੱਤਰ ਲਈ ਚਾਹ  ਬਣਾਉਣ ਲਈ ਜਦੋਂ ਮਾਂ ਗੈਸ ਚੁੱਲੇ ਕੋਲ ਬੈਠੀ ਪਰ ਅਚਨਚੇਤੀ ਗੈਸ ਸਿਲੰਡਰ ਵਿੱਚ ਹੋਏ ਧਮਾਕੇ ਨੇ ਘਰ ਦੀ ਛੱਤ ਉਡਾ ਦਿਤੀ ਅਤੇ ਮਾਂ ਪੁੱਤ ਨੂੰ ਗੰਭੀਰ ਜਖਮੀ ਕਰ ਦਿੱਤਾ।

ਇਹ ਹਾਦਸਾ ਅੱਜ ਸਵੇਰੇ 8 ਵਜੇ ਦੇ ਕਰੀਬ ਉਸ ਸਮੇਂ ਵਾਪਰਿਆ ਜਦ ਘਰ ਦੀ ਬਜ਼ੁਰਗ ਔਰਤ ਚਾਹ ਬਣਾਉਣ ਲਈ ਗੈਸ ਚੁੱਲ੍ਹਾ ਬਾਲਣ ਲੱਗੀ ਤਾਂ ਗੈਸ ਸਿਲੰਡਰ ਦੀ ਪਾਈਪ ਲੀਕ ਹੋਣ ਕਾਰਨ ਗੈਸ ਸਿਲੰਡਰ ਫਟ ਗਿਆ। ਘਰ ਵਿਚ ਪਿਆ ਸਾਮਾਨ ਵੀ ਸੜ ਕੇ ਸੁਆਹ ਹੋ ਗਿਆ। ਘਟਨਾ ਵਿਚ ਜ਼ਖਮੀਆਂ ਦੀ ਪਹਿਚਾਣ ਦੀ ਘੌਰੀ ਦੇਵੀ ਪਤਨੀ ਫੱਲੂ ਰਾਮ ਤੇ ਬਾਬੂ ਲਾਲ ਪੁੱਤਰ ਫੱਲੂ ਰਾਮ ਵਜੋਂ ਹੋਈ ਹੈ।


ਧਮਾਕਾ ਸੁਣਦੇ ਹੀ ਆਸ ਪਾਸ ਦੇ ਲੋਕਾਂ ਨੇ ਇਕੱਠੇ ਹੋ ਕੇ ਜ਼ਖਮੀ ਮਾਂ ਪੁੱਤਰ ਨੂੰ ਡਿੱਗੇ ਘਰ ਦੇ ਮਲਬੇ ਵਿਚੋਂ ਬਾਹਰ ਕੱਢਿਆ ਤੇ ਨੌਜਵਾਨ ਵੈਲਫੇਅਰ ਸੁਸਾਇਟੀ ਜੈਤੋ ਨੂੰ ਸੂਚਿਤ ਕੀਤਾ। ਨੌਜਵਾਨ ਵੈੱਲਫੇਅਰ ਸੁਸਾਇਟੀ ਦੇ ਪ੍ਰਧਾਨ ਸ਼ੇਖਰ ਸ਼ਰਮਾ ਤੇ ਨਵਨੀਤ ਗੋਇਲ ਨੀਟਾ ਨੇ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਜੈਤੋ ਦੇ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ। ਸਿਵਲ ਹਸਪਤਾਲ ਜੈਤੋ ਦੇ ਡਾਕਟਰਾਂ ਨੇ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਮੈਡੀਕਲ ਕਾਲਜ ਫਰੀਦਕੋਟ ਲਈ ਰੈਫਰ ਕਰ ਦਿੱਤਾ।

Location: India, Punjab, Faridkot

SHARE ARTICLE

ਏਜੰਸੀ

Advertisement

PM ਮੋਦੀ ਦੀ ਪੰਜਾਬ ਫੇਰੀ 'ਤੇ ਬਝੀਆਂ ਆਸਾਂ, ਸਪੀਕਰ ਸੰਧਵਾਂ ਨੇ PM ਮੋਦੀ ਨੂੰ ਲਿਖੀ ਚਿੱਠੀ

01 Feb 2026 3:19 PM

ਰੋਹਿਤ ਸ਼ੇੱਟੀ ਦੇ ਘਰ ਬਾਹਰ ਚੱਲੀਆਂ ਅੰਨ੍ਹੇਵਾਹ ਗੋਲੀਆਂ, ਫੈਲੀ ਦਹਿਸ਼ਤ, ਮੌਕੇ 'ਤੇ ਪਹੁੰਚੀ ਮੁੰਬਈ ਪੁਲਿਸ ਤੇ ਫੋਰੈਂਸਿਕ ਟੀਮ

01 Feb 2026 3:16 PM

'ਜ਼ਮੀਰ ਜਾਗਣ ਮਗਰੋਂ ਨਾ ਮੈਂ ਸਹੁਰਿਆਂ ਤੋਂ ਡਰੀ ਅਤੇ ਨਾ ਹੀ ਪੇਕਿਆਂ ਤੋਂ', ਕਿੰਨਾ ਔਖਾ ਸੀ ਪੰਜਾਬੀ ਗਾਇਕਾ ਸੁੱਖੀ ਬਰਾੜ ਦੀ ਜ਼ਿੰਦਗੀ ਦਾ ਸਫ਼ਰ ?

31 Jan 2026 3:27 PM

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM
Advertisement