Punjab News : ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਾ ਲੜਨ ’ਤੇ ਬੋਲੇ ਕਾਂਗਰਸ ਆਗੂ ਨਰਿੰਦਰ ਸੰਧੂ

By : BALJINDERK

Published : Oct 24, 2024, 5:10 pm IST
Updated : Oct 24, 2024, 5:10 pm IST
SHARE ARTICLE
ਕਾਂਗਰਸ ਆਗੂ ਨਰਿੰਦਰ ਸੰਧੂ
ਕਾਂਗਰਸ ਆਗੂ ਨਰਿੰਦਰ ਸੰਧੂ

Punjab News : ਕਾਂਗਰਸ ਆਗੂ ਨਰਿੰਦਰ ਸੰਧੂ ਨੇ ਕਿਹਾ ਅਕਾਲੀ ਦਲ ਇੱਕ ਡੁੱਬਦਾ ਜਹਾਜ਼ ਆਖਿਆ ਹੈ।

Punjab News : ਕਾਂਗਰਸ ਆਗੂ ਨਰਿੰਦਰ ਸੰਧੂ ਨੇ ਕਿਹਾ ਕਿ ਅਕਾਲੀ ਦਲ ਇੱਕ ਡੁੱਬਦਾ ਜਹਾਜ਼ ਹੈ। ਜਿਸ ਵਿਚ ਬਹੁਤ ਸਾਰੀਆਂ ਆਭੁੱਲਾਂ ਹੋ ਚੁੱਕੀਆਂ ਹਨ। ਇਸ ਨੂੰ ਬਚਾਉਣ ਲਈ ਸ਼੍ਰੋਮਣੀ ਅਕਾਲੀ ਦਲ ਜਿਨ੍ਹਾਂ ਮਰਜ਼ੀ ਜ਼ੋਰ ਲਗਾ ਲੈਣ ਪਰ ਇਹ ਬਚ ਨਹੀਂ ਸਕਦਾ। ਸੰਧੂ ਨੇ ਕਿਹਾ ਕਿ ਇਹੀ ਸ਼੍ਰੋਮਣੀ ਅਕਾਲੀ ਦਲ ਜਦੋਂ ਜਲੰਧਰ ਚੋਣਾਂ ਸੀ ਉਦੋਂ ਆਪਣੀ ਪਾਰਟੀ ਦਾ ਸਾਥ ਛੱਡ ਕੇ ਬਹਜਨ ਸਮਾਜ ਪਾਰਟੀ ਦਾ ਸਾਥ ਦੇਣ ਲੱਗ ਪਿਆ ਸੀ। ਜਿਥੇ ਤੱਕ ਸਾਨੂੰ ਪਹਿਲਾਂ ਪਤਾ ਹੀ ਸੀ ਕਿ ਅਕਾਲੀ ਦਲ ਇਹੀ ਗੱਲ ਕਰੇਗਾ।  

ਨਰਿੰਦਰ ਸੰਧੂ ਨੇ ਕਿਹਾ ਕਿ ਅਕਾਲੀ ਦਲ ਦਾ ਵਫ਼ਦ ਅਕਾਲ ਤਖਤ ਸਾਹਿਬ ’ਤੇ ਜਾਂਦਾ ਹੈ, ਇਸ ਵਿਚ ਕੋਈ ਮਾੜੀ ਗੱਲ ਨਹੀਂ ਹੈ ਜਾਣਾ ਚਾਹੀਦਾ ਹੈ। ਪਰ ਜਦੋਂ ਇੱਕ ਬੰਦਾ ਤਨਖਾਹੀਆਂ ਕਰਾਰ ਦਿੱਤਾ ਜਾਵੇ ਤੁਸੀਂ ਉਸ ਵਾਸਤੇ ਕਿ ਇਨ੍ਹਾਂ ਨੂੰ ਜ਼ਿਮਨੀ ਚੋਣਾਂ ਲੜਨ ਦੀ ਇਜਾਜ਼ਤ ਮੰਗਣ ਜਾਵੇ। ਇਸ ਤੋਂ ਮਾੜੀ ਗੱਲ ਕੋਈ ਹੋ ਹੀ ਨਹੀਂ ਸਕਦੀ । ਮੈਂ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਜਿਹੜੇ ਇਹ ਵਫ਼ਦ ਵਿਚ ਬੰਦੇ ਆਏ ਸਨ ਇਨ੍ਹਾਂ ਬੰਦਿਆਂ ਨੂੰ ਵੀ ਤਨਖਾਹੀਆ ਕਰਾਰ ਦਿੱਤਾ ਜਾਵੇ। ਦੇਖਿਆ ਜਾਵੇ ਕੀ ਤੁਸੀਂ ਕਿਸੇ ਸੁਪਰੀਮ ਕੋਰਟ ਦੇ ਜੱਜ ਕੋਲ ਇਹ ਕਹਿ ਸਕਦੇ ਹੋ ਕਿ ਇਹ ਸਿਸਟਮ ਤਿਆਰ ਕਰੋ। ਉਨ੍ਹਾਂ ਬੰਦਿਆਂ ਨੂੰ ਭੁੱਲਣਾ ਨਹੀਂ ਚਾਹੀਦਾ ਕਿ ਅਕਾਲ ਤਖਤ ਸਾਹਿਬ ਸੁਪਰੀਮ ਕੋਰਟ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਸਾਡੇ ਸਰਵ ਉਚ ਹੁੰਦੇ ਹਨ। ਉਨ੍ਹਾਂ ਨੂੰ ਕਦੇ ਵਲਟੋਹਾ ਜਾਂ ਕੋਈ ਵਫ਼ਦ ਜਾ ਜਾ ਕੇ ਮਿਲੇ, ਦੇਖਿਆ ਜਾਵੇ ਤਾਂ ਇਹ ਹੁੰਦੇ ਕੌਣ ਹਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਸੁਖਬੀਰ ਬਾਦਲ ਨੂੰ ਇੱਕ ਬੜੀ ਸਹੋਣੀ ਗੱਲ ਆਖੀ ਹੈ ਕੀ ਬਾਕੀ ਪਾਰਟੀ ਖ਼ਤਮ ਹੋ ਗਈ ਹੈ।

ਨਰਿੰਦਰ ਸੰਧੂ ਨੇ ਕਿਹਾ ਕਿ ਮੰਨ ਲਉ ਇਹ ਸੁਖਬੀਰ ਬਾਦਲ ਨੂੰ 10 ਦਸ ਲਈ ਪਾਰਟੀ ਵਿਚੋਂ ਕੱਢ ਦਿੰਦੇ ਹਨ, ਤਾਂ ਦੱਸੋ ਅਕਾਲੀ ਦਲ ਦੇ ਦਫ਼ਤਰ ਨੂੰ ਤਾਲਾ ਲੱਗ ਜਾਵੇਗਾ ਜਾਂ ਅਕਾਲੀ ਦਲ ਸਦਾ ਵਾਸਤੇ ਖ਼ਤਮ ਹੋ ਜਾਵੇਗਾ, ਜਾਂ ਫਿਰ ਅਕਾਲੀ ਦਲ ਦਾ ਨਾਮੋ ਨਿਸਾਨ ਖ਼ਤਮ ਹੋ ਜਾਵੇਗਾ। ਮੈਨੂੰ ਤਾਂ ਇਸ ਗੱਲ ਦੀ ਬੜੀ ਹੈਰਾਨੀ ਹੁੰਦੀ ਹੈ।

ਨਰਿੰਦਰ ਸੰਧੂ ਨੇ ਕਿਹਾ ਕਿ ਸੁਧਾਰ ਲਹਿਰ ਹੀ ਕੋਸ਼ਿਸ਼ ਕਰ ਲੈਂਦੀ। ਅੱਜ ਜਿਹੜੇ ਅਕਾਲੀ ਸੁਧਾਰ ਲਹਿਰ ਬਣਾ ਕੇ ਬੈਠੇ ਹਨ। ਜਿਵੇਂ ਬੀਬੀ ਜਗੀਰ ਕੌਰ ਨੂੰ ਜ਼ਰੂਰ ਪੁੱਛਣਾ ਚਾਹੁੰਦਾ ਹਾਂ ਕਿ ਤੁਸੀਂ ਪੰਥ ਦੇ ਰਾਖੀ ਬਣੀ ਬੈਠੇ ਹੋ ਤੇ ਹੁਣ ਤਾਂ ਅੱਗੇ ਆਉ, ਤੁਸੀਂ ਹੁਣ ਕਿਉਂ ਅੱਗੇ ਨਹੀਂ ਆਉਂਦੇ। ਤੁਸੀਂ ਸਿਰਫ਼ ਮੀਟਿੰਗਾਂ ਕਰਨ ਜਾਂ ਗੱਲਬਾਤਾਂ ਕਰਨ ਜੋਗੇ ਹੀ ਹੋ, ਤੁਹਾਡੇ ਵਿਚ ਤਾਕਤ ਹੈ ਨਹੀਂ। ਤੁਸੀਂ ਪੰਥ-ਪੰਥ ਕਰਦੇ ਸੀ। ਅੱਜ ਤੁਹਾਨੂੰ ਪੰਥ ਦੀ ਲੋੜ ਨਹੀਂ ਹੈ। ਸਾਰੀਆਂ ਪਾਰਟੀਆਂ( ਆਮ ਆਦਮੀ ਪਾਰਟੀ, ਬੀਜੇਪੀ, ਕਾਂਗਰਸ) ਅੱਗੇ ਆ ਰਹੀਆਂ ਹਨ ਤਾਂ ਫਿਰ ਤੁਸੀਂ ਕਿਉਂ ਨਹੀਂ ਆ ਰਹੇ। ਜੇ ਦੇਖਿਆ ਜਾਵੇ ਆਉਂਦੇ ਕਿਵੇਂ, ਕਿਉਂਕਿ ਗਿੱਦੜਬਾਹਾ ਵਿਚ ਤਾਂ ਫਿਕਸ ਮੈਚ ਸੀ। ਕਾਂਗਰਸ ਦਾ ਬੰਦਾ ਕਿਸੇ ਨੂੰ ਅੱਗੇ ਆਉਣ ਹੀ ਨਹੀਂ ਦਿੰਦਾ।   

ਅੱਜ ਇਨ੍ਹਾਂ ਦੇ ਇਹ ਹਾਲਾਤ ਕਰ ਲਏ ਹਨ ਕਿ ਕੋਈ ਅਕਾਲੀ ਦਲ ਦਾ ਨਾਂ ਨਹੀਂ ਲੈ ਰਿਹਾ। ਜੋ ਬੰਦਾ ਗੁਰੂ ਨਾਲ ਬੇਇਨਸਾਫੀ ਕਰਦਾ, ਗੁਰੂ ਦੀਆਂ ਬੇਅਦਬੀਆਂ ਕਰਵਾਉਂਦਾ, ਜਿਹੜਾ ਸੌਦਾ ਸਾਧ ਨੂੰ ਮਾਫ਼ ਕਰਦਾ, ਪੰਥ ਨਾਲ ਧੋਖਾ ਕਰਦਾ ਹੈ ਉਨ੍ਹਾਂ ਦਾ ਇਹੋ ਹਾਲ ਹੋਣਾ ਹੈ। ਇਕ ਪਾਰਟੀ ਨੇ 10 ਸਾਲ ਰਾਜ ਕੀਤਾ ਹੋਵੇ। ਉਨ੍ਹਾਂ ਦਾ ਇਹ ਹਾਲ ਹੋ ਜਾਵੇ ਕਿ ਉਹ ਚੋਣ ਨਾ ਲੜ ਸਕੇ। ਬਹੁਤ ਮਾੜੀ ਗੱਲ ਹੈ। ਅੱਜ ਇਨ੍ਹਾਂ ਦੀਆਂ ਗਲਤੀਆਂ ਸਾਰੇ ਪੰਜਾਬ ਨੂੰ ਭੁਗਤਣੀਆਂ ਪੈ ਰਹੀਆਂ ਹਨ।  

ਸੰਧੂ ਨੇ ਕਿਹਾ ਕਿ ਕੁਦਰਤ ਬੜੀ ਬੇਅੰਤ ਹੈ ਕੁਦਰਤ ਦੇ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਅਕਾਲੀ ਦਲ ਜਿਸ ਦੀ ਕਦੇ ਬਹੁਤ ਚੜਤ ਹੁੰਦੀ ਸੀ ਪਰ ਅੱਜ ਅਕਾਲੀ ਦਲ ਦੋਫਾੜ ਹੋ ਚੁੱਕਿਆ ਹੈ।ਪ੍ਰਮਾਤਮਾ ਦੀ ਸੋਟੀ ਵਿਚ ਆਵਾਜ਼ ਨਹੀਂ ਹੁੰਦੀ। ਪਰ ਜਦੋਂ ਵੱਜਦੀ ਹੈ ਤਾਂ ਬਹੁਤ ਬੁਰੀ ਤਰ੍ਹਾਂ ਵੱਜਦੀ ਹੈ। ਅੱਜ ਦੋਨੇਂ ਅਕਾਲੀ ਦਲ ਤੇ ਸੁਧਾਰ ਲਹਿਰ ਦੋਨੋਂ ਪਾਰਟੀਆਂ ਫੇਲ੍ਹ ਹੋ ਚੁੱਕੀਆਂ ਹਨ।  ਮੈਦਾਨ ਵਿਚ ਉਤਰਨਾ ਤਾਂ ਚਾਹੀਦਾ ਹੈ ਹਾਰ ਜਿੱਤ ਤਾਂ ਹੁੰਦੀ ਰਹਿੰਦੀ ਹੈ। ਚੋਣਾਂ ਲੜਨ ਲਈ  ਇਨ੍ਹਾਂ ਨੇ ਆਪਣੀ ਰਣਨੀਤੀ ਕਿਉਂ ਤਿਆਰ ਨਹੀਂ ਕੀਤੀ। ਦੇਖਿਆ ਜਾਵੇ ਤਾਂ ਅਕਾਲੀ ਦਲ ਕਿਸੇ ਨਾ ਕਿਸੇ ਪਾਰਟੀ ਦਾ ਸਾਥ ਤਾਂ ਜ਼ਰੂਰ ਦੇਵੇਗਾ।

(For more news apart from Congress leader Narendra Sandhu spoke on Shiromani Akali Dal not contesting the election News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement