
ਪਾਰਟੀ ਦੇ ਅਕਸ ਵੱਡੀ ਗਿਰਾਵਟ ਆਈ - ਕਾਲਕਾ
ਨਵੀਂ ਦਿੱਲੀ: ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੇ ਕਿਹਾ ਹੈ ਕਿ ਅਫ਼ਸੋਸ ਨਾਲ ਗੱਲ ਕਹਿਣੀ ਪੈ ਰਹੀ ਹੈ ਅਕਾਲੀ ਦਲ ਸਿੱਖਾਂ ਦੀ ਪੁਰਾਣੀ ਪਾਰਟੀ ਹੈ। ਉਨ੍ਹਾਂ ਨੇ ਕਿਹਾ ਹੈ ਕਿ ਅਕਾਲੀ ਦਲ ਦਾ ਇਤਿਹਾਸ ਸਭ ਤੋਂ ਪੁਰਾਣਾ ਹੈ ਅਤੇ ਕੁਰਬਾਨੀਆਂ ਵਾਲਾ ਹੈ। ਹਰ ਮੋਰਚੇ ਉੱਤੇ ਪੰਜਾਬੀਆਂ ਲਈ ਲੜਨ ਵਾਲੀ ਪਾਰਟੀ ਅਕਾਲੀ ਦਲ ਸੀ ਜਿਸ ਵਿੱਚ ਹੁਣ ਪਾਰਟੀ ਦੇ ਅਕਸ ਵੱਡੀ ਗਿਰਾਵਟ ਆਈ ਹੈ। ਉਨ੍ਹਾਂ ਨੇਕਿਹਾ ਹੈ ਕਿ ਪੰਜਾਬ ਵਿੱਚ 4 ਜ਼ਿਮਨੀ ਚੋਣਾਂ ਹੋਣੀਆ ਸਨ ਪਰ ਅਕਾਲੀ ਦਲ ਨੇ ਚੋਣ ਲੜਨ ਤੋਂ ਭੱਜ ਗਈ ਹੈ ਅਤੇ ਉਸ ਦੇ ਵਰਕਰਾਂ ਦਾ ਕੀ ਹਾਲ ਹੋਵੇਗਾ।
ਹਰਮੀਤ ਕਾਲਕਾ ਦਾ ਕਹਿਣਾ ਹੈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਤਨਖਾਹੀਆ ਕਰਾਰ ਦੇਣ ਤੋਂ ਬਾਅਦ ਚੋਣ ਪ੍ਰਚਾਰ ਉੱਤੇ ਰੋਕ ਲੱਗੀ ਸੀ। ਪਾਰਟੀ ਲਈ ਕਾਰਜਕਾਰੀ ਪ੍ਰਧਾਨ ਬਣਾਏ ਸਨ ਪਰ ਉਹ ਚਲਾ ਨਹੀਂ ਸਕੇ। ਉਨ੍ਹਾਂ ਨੇ ਕਿਹਾ ਹੈ ਕਿ ਅੱਜ ਪਾਰਟੀ ਅਹੁਦੇਦਾਰਾਂ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਆਪਣੇ ਜਰਨੈਲ ਤੋਂ ਬਿਨਾਂ ਕਿਸੇ ਯੋਗੇ ਨਹੀਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਬੀਤੇ ਦਿਨ 7 ਕਾਰਜਕਾਰੀ ਮੈਂਬਰ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਕਹਿਣ ਲੱਗੇ ਕਿ ਚੋਣ ਪ੍ਰਚਾਰ ਲਈ ਪ੍ਰਧਾਨ ਨੂੰ ਛੋਟ ਦਿੱਤੀ ਜਾਵੇ। ਕਾਲਕਾ ਦਾ ਕਹਿਣਾ ਹੈ ਕਿ ਹੈਰਾਨੀ ਵਾਲੀ ਗੱਲ ਹੈ ਕਿ ਅਕਾਲੀ ਦਲ ਦੇ ਪ੍ਰਧਾਨ ਨੂੰ ਪਤਾ ਨਹੀਂ ਤਨਖਾਹੀਆਂ ਕਰਾਰ ਹੋਣ ਤੋਂ ਬਾਅਦ ਉਹ ਸਮਾਜਿਕ ਲਾਈਫ ਵਿੱਚ ਨਹੀ ਵਿਚਰ ਸਕਦਾ। ਉਨ੍ਹਾਂ ਨੇ ਕਿਹਾ ਹੈ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸਟੈਂਡ ਲਿਆ ਅਤੇ ਕਿਸੇ ਵੀ ਤਰ੍ਹਾਂ ਦੀ ਚੋਣ ਪ੍ਰਚਾਰ ਕਰਨ ਤੋਂ ਰੋਕਿਆ।
ਕਾਲਕਾ ਦਾ ਕਹਿਣਾ ਹੈ ਕਿ ਅਕਾਲੀ ਦਲ ਨੇ ਪ੍ਰੈਸ ਵਾਰਤਾ ਕਰਕੇ ਕਿਹਾ ਹੈ ਕਿ ਜਥੇਦਾਰ ਨੇ ਜੇਕਰ ਪ੍ਰਧਾਨ ਨੂੰ ਚੋਣ ਪ੍ਰਚਾਰ ਕਰਨ ਤੋਂ ਰੋਕਿਆ ਹੈ ਤਾਂ ਸਾਰੀ ਪਾਰਟੀ ਹੀ ਚੋਣ ਨਹੀਂ ਲੜੇਗੀ। ਦੂਜੇ ਪਾਸੇ ਜਥੇਦਾਰ ਰਘਬੀਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਪਾਰਟੀ ਪ੍ਰਧਾਨ ਹੀ ਚੋਣ ਨਹੀਂ ਲੜ ਸਕਦਾ ਹੈ ਅਤੇ ਬਾਕੀ ਸਾਰੇ ਚੋਣ ਲੜ ਸਕਦੇ ਹਨ। ਉਨ੍ਹਾਂ ਨੇ ਕਿਹਾ ਹੈ ਕਿ ਜੀਕੇ ਅਤੇ ਸਰਨਾ ਕੋਰ ਕਮੇਟੀ ਦੀ ਮੀਟਿੰਗ ਵਿੱਚ ਸਨ ਪਰ ਇਹ ਪਾਰਟੀ ਨੂੰ ਸੱਚ ਕਿਉਂ ਨਹੀ ਬੋਲ ਸਕੇ।ਇੰਨ੍ਹਾਂ ਨੇ ਪਾਰਟੀ ਨੂੰਬਚਾਉਣ ਲਈ ਚੋਣ ਲੜਨ ਲਈ ਜ਼ੋਰ ਨਹੀਂ ਪਾਇਆ।
ਕਾਲਕਾ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਿਲਕੁਲ ਖਿੰਡ ਗਈ ਹੈ। ਉਨ੍ਹਾਂ ਨੇਕਿਹਾ ਹੈ ਕਿ ਅਕਾਲੀ ਦਲ ਦਾ ਅਕਸ ਖਤਮ ਹੋ ਚੁੱਕਿਆ ਹੈ।ਉਨ੍ਹਾਂ ਨੇ ਕਿਹਾ ਹੈ ਕਿ ਵੋਟਰਾਂ ਨੂੰ ਅਪੀਲ ਕਰਦੇ ਹਾਂ ਆਪਣੇ ਅਨੁਸਾਰ ਚੰਗੇ ਉਮੀਦਵਾਰ ਨੂੰ ਚੁਣੋ। ਉਨ੍ਹਾਂ ਨੇ ਕਿਹਾ ਹੈ ਕਿ ਇਕ ਦਿਨ ਆਵੇਗਾ ਅਕਾਲੀ ਦਲ ਬਾਦਲ ਪਰਿਵਾਰ ਤੋਂ ਮੁਕਤ ਹੋਵੇਗਾ।ਕਾਲਕਾ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਜੋ ਵੀ ਫੈਸਲਾ ਆਏਗਾ ਉਸ ਨੂੰ ਸਵੀਕਾਰ ਕਰਾਂਗੇ।