Punjab News : ਹਾਂਗਕਾਂਗ ’ਚ ਫਸੀ ਪੰਜਾਬ ਦੀ ਧੀ 12 ਸਾਲਾਂ ਬਾਅਦ ਸੰਤ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਘਰ ਪਰਤੀ 

By : BALJINDERK

Published : Oct 24, 2024, 9:53 pm IST
Updated : Oct 24, 2024, 9:59 pm IST
SHARE ARTICLE
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ 
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ 

Punjab News : ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਵਾਪਿਸ ਲਿਆਉਣ ਵਿੱਚ ਵਿਦੇਸ਼ ਮੰਤਰਾਲੇ ਦਾ ਵੱਡਾ ਯੋਗਦਾਨ : ਸੰਤ ਸੀਚੇਵਾਲ

Punjab News : ਹਾਂਗਕਾਂਗ ਵਿੱਚ ਫਸੀ ਇੱਕ ਔਰਤ ਨੂੰ 12 ਸਾਲਾਂ ਬਾਅਦ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੇ ਯਤਨਾਂ ਸਦਕਾ ਵਾਪਸ ਲਿਆਂਦਾ ਗਿਆ ਹੈ। ਲੁਧਿਆਣਾ ਜ਼ਿਲ੍ਹੇ ਦੇ ਪਿੰਡ ਭੈਣੀ ਸਾਹਿਬ ਦੀ ਰਹਿਣ ਵਾਲੀ ਇਹ ਔਰਤ ਅੱਜ ਨਿਰਮਲ ਕੁਟੀਆ ਸੁਲਤਾਨਪੁਰ ਵਿਚ ਸੰਤ ਸੀਚੇਵਾਲ ਦਾ ਪਰਿਵਾਰ ਸਮੇਤ ਧੰਨਵਾਦ ਕਰਨ ਲਈ ਉੱਚੇਚੇ ਤੌਰ ’ਤੇ ਪਹੁੰਚੀ।

ਪੀੜਤ ਔਰਤ ਨੇ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬਧ ਰੱਖਦੀ ਹੈ ਅਤੇ ਉਹ ਦੋ ਧੀਆਂ ਦੀ ਮਾਂ ਵੀ ਹੈ। ਉਹ ਹਾਂਗਕਾਂਗ 2012 ਵਿੱਚ ਬੇਹਤਰ ਭਵਿੱਖ ਦੀ ਖਾਤਰ ਗਈ ਸੀ। ਉੱਥੇ ਉਹ ਟੂਰਸਿਟ ਵੀਜ਼ੇ ’ਤੇ ਗਈ ਸੀ ਪਰ ਉੱਥੇ ਹੀ ਪੱਕੇ ਹੋਣ ਦੀ ਚਾਹਤ ਕਾਰਨ ਉਹ ਹਾਂਗਕਾਂਗ ਵਿਚ ਹੀ ਕੰਮ ਕਰਦੀ ਰਹੀ। ਹਾਂਗਕਾਂਗ ਵਿੱਚ ਰਹਿੰਦਿਆ ਉਹ ਇੱਕ ਹੋਰ ਔਰਤ ਨਾਲ ਇੱਕੀਠਿਆ ਕਮਰੇ ਵਿਚ ਰਹਿਣ ਲੱਗ ਪਈ ਸੀ। ਇਸੇ ਦੌਰਾਨ ਇੱਕ ਗੈਗਸਟਰ ਦੀ ਸ਼ਿਕਾਇਤ ਕਰਨੀ ਉਸ ਨੂੰ ਬੜੀ ਮਹਿੰਗੀ ਪਈ। ਜਿਸ ਕਾਰਨ ਉਸਨੂੰ  ਗੈਂਗਸਟਰਾਂ ਵੱਲੋਂ ਦਿੱਤੀਆਂ ਧਮਕੀਆਂ ਕਾਰਨ ਲੰਬੇ ਸਮੇਂ ਤੱਕ ਮਾਨਸਿਕ ਪੀੜਾ ਝੱਲਣੀ ਪਈ।

ਪੀੜਤ ਔਰਤ ਨਾਲ ਆਈ ਉਸਦੀ ਭੈਣ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗੈਂਗਸਟਰਾਂ ਵੱਲੋਂ ਉਸਨੂੰ ਇਸ ਹੱਦ ਤੱਕ ਡਰਾ ਦਿੱਤਾ ਗਿਆ ਸੀ ਕਿ ਵਾਪਸ ਘਰ ਆਉਣ ਤੋਂ ਬਾਅਦ ਵੀ ਉਸਦੀ ਭੈਣ ਹਾਲੇ ਵੀ ਸਦਮੇ ਵਿਚ ਹੈ। ਉਸਦੀ ਭੈਣ ਵੀਡੀਓ ਕਾਲ ਰਾਹੀ ਇਹ ਸਾਰੀ ਜਾਣਕਾਰੀ ਦਿੱਤੀ ਸੀ ਕਿ ਉਸਦੀ ਜਾਨ ਨੂੰ ਹਾਂਗਕਾਂਗ ਵਿਚ ਖਤਰਾ ਹੈ। ਉਸਨੇ ਦੱਸਿਆ ਕਿ ਉਹਨਾਂ ਨੂੰ ਪਿੰਡ ਭੈਣੀ ਤੋਂ ਹੀ ਕਿਸੇ ਨੇ ਦੱਸਿਆ ਕਿ ਉਹ ਸੰਤ ਬਲਬੀਰ ਸਿੰਘ ਸੀਚੇਵਾਲ ਤੱਕ ਪਹੁੰਚ ਕਰਨ। ਜਿਸਤੋਂ ਬਾਅਦ ਉਹਨਾਂ ਸੰਤ ਸੀਚੇਵਾਲ ਤੱਕ ਪਹੁੰਚ ਕੀਤੀ ਤੇ ਉਹਨਾਂ ਵੱਲੋਂ ਤੁਰੰਤ ਇਸ ਮਾਮਲੇ ਨੂੰ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਨਾਲ ਸੰਪਰਕ ਸਾਧ ਲਿਆ ਸੀ,ਜਿਸ ਕਾਰਨ ਉਸਦੀ ਭੈਣ ਕੁੱਝ ਮਹੀਨਿਆਂ ਬਾਅਦ ਹੀ ਵਾਪਸ ਆ ਗਈ। 

ਪੀੜਤ ਲੜਕੀ ਦੇ ਨਾਲ ਆਈ ਉਸਦੀ ਮਾਂ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਦੀ ਉੱਥੇ ਜੋ ਸਥਿਤੀ ਸੀ ਉਹ ਪੂਰੇ ਪਰਿਵਾਰ ਲਈ ਅਸਹਿਣਯੋਗ ਸੀ। ਉਹਨਾਂ ਕਿਹਾ ਕਿ ਇਹ ਸਿਰਫਸੰਤ ਬਲਬੀਰ ਸਿੰਘ ਸੀਚੇਵਾਲ ਯਤਨਾਂ ਸਦਕਾ ਹੀ ਸੰਭਵ ਹੋ ਪਾਇਆ ਹੈ। ਉਹਨਾਂ ਦੀ ਲੜਕੀ ਆਪਣੇ ਬੱਚਿਆਂ ਵਿੱਚ ਸਹੀ ਸਲਾਮਤ ਵਾਪਸ ਪਰਤ ਆਈ ਹੈ।

ਪਰਿਵਾਰ ਸਮੇਤ ਸੁਲਤਾਨਪੁਰ ਲੋਧੀ ਆਇਆ ਇਹ ਪਰਿਵਾਰ ਸਭ ਤੋਂ ਪਹਿਲਾਂ ਗੁਰਦੁਆਰਾ ਗੁਰਪ੍ਰਕਾਸ਼ ਸਾਹਿਬ ਵਿਖੇ ਨਤਮਸਤਕ ਹੋਇਆ। ਸੰਤ ਸੀਚੇਵਾਲ ਨੇ ਹਾਂਗਕਾਂਗ ਤੋਂ ਆਈ ਇਸ ਪੀੜਤ ਔਰਤ ਨੂੰ ਹੌਸਲਾ ਦਿੰਦਿਆ ਆਖਿਆ ਕਿ ਉਹ ਜਿਗਰੇ ਵਾਲੀ ਹੈ ਜਿਸ ਨੇ ਮੁਸ਼ਕਿਲ ਹਲਾਤਾਂ ਵਿੱਚ ਵੀ ਘਰ ਵਾਪਸੀ ਦੀ ਆਸ ਨਹੀਂ ਛੱਡੀ। ਸੰਤ ਸੀਚੇਵਾਲ ਨੇ ਭਾਰਤੀ ਐਬੰਸੀ ਦਾ ਧੰਨਵਾਦ ਕਰਦਿਆ ਕਿਹਾ ਕਿ ਵਿਦੇਸ਼ ਮੰਤਰਾਲੇ ਦਾ ਹਮੇਸ਼ਾਂ ਹੀ ਵੱਡਾ ਯੋਗਦਾਨ ਰਹਿੰਦਾ ਹੈ ਜਿਸ ਕਾਰਨ ਉਹ ਵਿਦੇਸ਼ਾਂ ਵਿੱਚ ਫਸੀਆਂ ਭਾਰਤੀ ਲੜਕੀਆਂ ਨੂੰ ਸਹੀ ਸਲਾਮਤ ਲੈਕੇ ਆਉਣ ਵਿੱਚ ਸਫ਼ਲ ਹੁੰਦੇ ਹਨ।

ਵਾਪਸ ਪਰਤੀ ਪੀੜਤ ਲੜਕੀ ਦੀ ਭੈਣ ਨੇ ਜਾਣਕਾਰੀ ਦਿੰਦਿਆ ਹੋਇਆ ਦੱਸਿਆ ਕਿ ਹਾਂਗਕਾਂਗ ਵਿੱਚ ਰਹਿੰਦਿਆ ਉਸ ਵੱਲੋਂ ਕਿਸੇ ਲੜਕੀ ਨਾਲ ਕਮਰਾ ਸਾਂਝਾ ਕੀਤਾ ਗਿਆ ਸੀ। ਜਿਸਨੇ ਕੁੱਝ ਸਮੇਂ ਬਾਅਦ ਧੋਖੇ ਨਾਲ ਉਸਦੀ ਭੈਣ ਦਾ ਸਮਾਨ ਕਮਰੇ ਵਿੱਚੋਂ ਬਾਹਰ ਕੱਢਕੇ ਬੇਘਰ ਕਰ ਦਿੱਤਾ ਸੀ। ਇਸਦਾ ਵਿਰੋਧ ਕਰਨ ਤੇ ਉਸ ਲੜਕੀ ਵੱਲੋਂ ਉਸਦੀ ਭੈਣ ਨੂੰ ਗੈਂਗਸਟਰ ਪਾਸੋ ਜਾਨੋਂ ਮਾਰਨ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰਵਾ ਦਿੱਤੀਆਂ। ਇਸ ਡਰ ਕਾਰਨ ਉਸ ਦੀ ਭੈਣ ਉੱਥੇ ਆਪਣਾ ਮਾਨਸਿਕ ਸੰਤੁਲਨ ਖੋਹ ਬੈਠੀ ਸੀ ਤੇ ਡੂੰਘੇ ਸਦਮੇ ਵਿਚ ਚਲੀ ਗਈ ਸੀ। ਉਹ ਲੰਮਾਂ ਸਮਾਂ ਮਾਨਸਿਕ ਰੋਗਾਂ ਦੀ ਵੀ ਸ਼ਿਕਾਰ ਰਹੀ। ਗੈਗਸਟਰਾਂ ਨੇ ਉਸਨੂੰ ਇਸ ਕਦਰ ਉੱਥੇ ਡਰਾ ਦਿੱਤਾ ਸੀ ਕਿ ਉਹਨਾਂ ਦਾ ਡਰ ਉਸ ਨੂੰ ਉੱਥੇ ਕਈ ਸਾਲ ਤੱਕ ਸਤਾਉਂਦਾ ਰਿਹਾ ਤੇ ਪੀੜਤ ਲਈ ਵਾਪਿਸ ਮੁੜਨਾ ਨਾ-ਮੁਮਕਿਨ ਬਣ ਗਿਆ।

(For more news apart from The daughter of Punjab stuck in Hong Kong returned home after 12 years thanks to the efforts of Sant Seechewal News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement