Amritsar 'ਚ ਗ੍ਰੰਥੀ ਸਿੰਘ ਦੇ ਘਰ ਦੀ ਹਾਲਤ ਹੋਈ ਤਰਸਯੋਗ 
Published : Oct 24, 2025, 1:03 pm IST
Updated : Oct 24, 2025, 1:03 pm IST
SHARE ARTICLE
The Condition of Granthi Singh's House in Amritsar Has Become Pathetic Latest News in Punjabi 
The Condition of Granthi Singh's House in Amritsar Has Become Pathetic Latest News in Punjabi 

ਦਾਨੀ ਸੱਜਣਾਂ ਦੀ ਮਦਦ ਨਾਲ ਸ਼ੁਰੂ ਕੀਤਾ ਮਕਾਨ ਪੈਸਿਆਂ ਦੀ ਕਮੀ ਦੇ ਚੱਲਦਿਆਂ ਰੁਕਿਆ 

The Condition of Granthi Singh's House in Amritsar Has Become Pathetic Latest News in Punjabi ਅਜੋਕੇ ਦੌਰ ਦੇ ਵਿੱਚ ਵੇਖਿਆ ਜਾਵੇ ਤਾਂ ਗ੍ਰੰਥੀ ਸਿੰਘਾਂ ਅਤੇ ਕਈ ਕੀਰਤਨ ਕਰਨ ਵਾਲੇ ਸਿੰਘਾਂ ਦੀ ਹਾਲਤ ਬੇਹਦ ਤਰਸਯੋਗ ਬਣੀ ਹੋਈ ਹੈ, ਇੱਥੋਂ ਤਕ ਕਿ ਕਈਆਂ ਦੇ ਕੋਲ ਤਾਂ ਰਹਿਣ ਦੇ ਲਈ ਛੱਤ ਵੀ ਨਹੀਂ ਹੈ। ਅਜਿਹੀ ਹੀ ਉਦਾਹਰਣ ਅੰਮ੍ਰਿਤਸਰ ਦੇ ਹਲਕਾ ਅਟਾਰੀ ਦੇ ਪਿੰਡ ਭੰਡਿਆਰ ਵਿਚ ਵੇਖਣ ਨੂੰ ਮਿਲਦੀ ਹੈ, ਜਿੱਥੇ ਕਿ ਇਕ ਗੁਰਦੁਆਰਾ ਸਾਹਿਬ ਵਿਖੇ ਬਤੌਰ ਗ੍ਰੰਥੀ ਸਿੰਘ ਭਾਈ ਬਲਵਿੰਦਰ ਸਿੰਘ ਜੀ ਮਹਿਜ 7 ਹਜ਼ਾਰ ਰੁਪਏ ਮਹੀਨੇ ਦੇ ਮਿਹਨਤਾਂਨੇ ਤੇ ਗੁਰੂ ਘਰ ਵਿਖੇ ਸੇਵਾਵਾਂ ਨਿਭਾ ਰਹੇ ਹਨ। 

ਹਾਲਾਤ ਇਹ ਹਨ ਕਿ ਉਨ੍ਹਾਂ ਦੇ ਕੋਲ ਸਿਰ ਲੁਕਾਉਣ ਲਈ ਅਪਣੀ ਛੱਤ ਵੀ ਨਹੀਂ ਹੈ, ਅਤੇ ਉਨ੍ਹਾਂ ਨੇ ਅਪਣੇ ਘਰ ਦਾ ਸਮਾਨ ਵੀ ਕਿਸੇ ਦੇ ਘਰ ਕਿਰਾਏ ’ਤੇ ਲੈ ਕੇ ਰੱਖਿਆ ਹੋਇਆ। ਬਲਵਿੰਦਰ ਸਿੰਘ ਆਪ ਅਪਣੇ ਦੋ ਬੱਚਿਆਂ ਅਤੇ ਪਤਨੀ ਦੇ ਸਮੇਤ ਆਪਣੇ ਭਰਾ ਦੇ ਘਰ ਵਿਚ ਰਹਿ ਰਹੇ ਹਨ, ਜਿਸ ਦਾ ਇਕ ਹੀ ਕਮਰਾ ਹੈ। ਕੁੱਝ ਦਿਨ ਪਹਿਲਾਂ ਦਾਨੀ ਸੱਜਣਾਂ ਦੇ ਸਹਿਯੋਗ ਦੇ ਨਾਲ ਭਾਈ ਬਲਵਿੰਦਰ ਸਿੰਘ ਵਲੋਂ ਅਪਣੇ ਮਕਾਨ ਦੀ ਉਸਾਰੀ ਸ਼ੁਰੂ ਕੀਤੀ ਗਈ ਸੀ ਪਰ ਜਿਵੇਂ ਹੀ ਮਕਾਨ ਨੀਹਾਂ ਤੋਂ ਉੱਪਰ ਉੱਠ ਕੇ ਕੰਧਾਂ ਤਕ ਆਇਆ ਤਾਂ ਮਾਇਆ ਖ਼ਤਮ ਹੋ ਗਈ, ਜਿਸ ਦੇ ਚਲਦਿਆਂ ਕੰਮ ਹੁਣ ਅੱਧ ਵਿਚਾਲੇ ਹੀ ਰੁਕਿਆ ਹੋਇਆ ਹੈ। 

ਇਸ ਸਬੰਧ ਵਿਚ ਪਾਠੀ ਬਲਵਿੰਦਰ ਸਿੰਘ ਨੇ ਗੱਲਬਾਤ ਕਰਦੇ ਹੋਏ ਦਸਿਆ ਕਿ ਸੱਤ ਹਜ਼ਾਰ ਰੁਪਏ ਦੇ ਨਾਲ ਘਰ ਦਾ ਗੁਜ਼ਾਰਾ ਬੜੀ ਮੁਸ਼ਕਲ ਦੇ ਨਾਲ ਹੁੰਦਾ ਹੈ ਕਿਉਂਕਿ ਘਰ ਚਲਾਉਣ ਲਈ ਜਿੱਥੇ ਉਨ੍ਹਾਂ ਨੂੰ ਕਾਫ਼ੀ ਜਦੋਂ ਜਹਿਦ ਕਰਨੀ ਪੈਂਦੀ ਹੈ ਉਥੇ ਬੱਚਿਆਂ ਦੀ ਪੜ੍ਹਾਈ ਦਾ ਖ਼ਰਚਾ ਵੀ ਇਸੇ ਅਮਦਨੀ ਦੇ ਵਿਚੋਂ ਹੀ ਕੱਢਣਾ ਪੈਂਦਾ ਹੈ। ਉਨ੍ਹਾਂ ਦਸਿਆ ਕਿ ਕੁੱਝ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਉਨ੍ਹਾਂ ਵਲੋਂ ਸਿਰ ਲੁਕਾਵਾ ਦਾ ਕੰਮ ਸ਼ੁਰੂ ਕੀਤਾ ਗਿਆ ਸੀ ਪਰ ਪੈਸਿਆਂ ਦੀ ਕਮੀ ਕਾਰਨ ਇਹ ਵੀ ਹੁਣ ਬੰਦ ਹੋ ਗਿਆ ਹੈ। 

ਉਨ੍ਹਾਂ ਨੇ ਇਕ ਵਾਰ ਫਿਰ ਦਾਨੀ ਸੱਜਣਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸਹਾਇਤਾ ਲਈ ਅੱਗੇ ਆਉਣ ਤਾਂ ਜੋ ਉਹ ਅਪਣੇ ਪਰਵਾਰ ਦੇ ਲਈ ਸ਼ੁਰੂ ਕੀਤੇ ਗਏ ਸਿਰ ਲੁਕਾਵੇ ਨੂੰ ਪੂਰਾ ਕਰ ਸਕਣ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਭਾਈ ਬਲਵਿੰਦਰ ਸਿੰਘ ਰੋਜ਼ ਤਕਰੀਬਨ 14-15 ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਅਪਣੇ ਪਿੰਡ ਭਡਿਆਰ ਤੋਂ ਚੱਲ ਕੇ ਹੁਸ਼ਿਆਰ ਨਗਰ ਪਿੰਡ ਵਿਖੇ ਗੁਰੂ ਘਰ ਦੀ ਸੇਵਾ ਕਰਨ ਜਾਂਦੇ ਹਨ। ਉਨ੍ਹਾਂ ਨੇ ਭਰੇ ਮਨ ਨਾਲ ਸੰਗਤ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਸਹਾਇਤਾ ਕਰਨ ਤਾਂ ਜੋ ਉਨ੍ਹਾਂ ਦੇ ਪਰਵਾਰ ਨੂੰ ਛੱਤ ਨਸੀਬ ਹੋ ਸਕੇ।

(For more news apart from The Condition of Granthi Singh's House in Amritsar Has Become Pathetic Latest News in Punjabi stay tuned to Rozana Spokesman.)

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement