ਹਰੀਆਂ ਚੁੰਨੀਆਂ, ਹਰੀਆਂ ਪੱਗਾਂ ਬੰਨ੍ਹ ਤੁਰੇ ਖੇਤਾਂ ਦੇ ਰਾਖੇ
Published : Nov 24, 2020, 7:05 am IST
Updated : Nov 24, 2020, 7:05 am IST
SHARE ARTICLE
image
image

ਹਰੀਆਂ ਚੁੰਨੀਆਂ, ਹਰੀਆਂ ਪੱਗਾਂ ਬੰਨ੍ਹ ਤੁਰੇ ਖੇਤਾਂ ਦੇ ਰਾਖੇ

ਚੰਡੀਗੜ੍ਹ, 23 ਨਵੰਬਰ (ਨੀਲ ਭਲਿੰਦਰ) : ਕੇਂਦਰ-ਸਰਕਾਰ ਵਲੋਂ ਪਾਸ ਕੀਤੇ ਤਿੰਨ ਖੇਤੀ-ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਵਾਲੇ ਕਿਸਾਨਾਂ 'ਤੇ ਕਾਰਵਾਈ ਸਬੰਧੀ ਆਰਡੀਨੈਂਸ ਵਿਰੁਧ ਸਾਂਝਾ-ਸੰਘਰਸ਼ ਭਲੇ ਹੀ ਬੇਹੱਦ ਚੁਣੌਤੀਆਂ ਭਰਪੂਰ ਦੌਰ ਵਿਚੋਂ ਲੰਘ ਰਿਹਾ ਹੈ। ਕਰਜ਼ੇ ਵਿੰਨੀ ਕਿਸਾਨੀ ਲਈ ਲੰਬਾ ਸੰਘਰਸ਼ ਚਲਾਉਣਾ ਕੋਈ ਖਾਲਾ ਜੀ ਦਾ ਵਾੜਾ ਨਹੀਂ ਹੁੰਦਾ। ਹੁਣ ਹਰ ਪਿੰਡ ਪੱਧਰ ਤਕ ਦਾ ਖਰਚਾ ਲੱਖਾਂ ਰੁਪਏ ਨੂੰ ਢੁੱਕਣ ਵਾਲਾ ਹੈ।
ਰੋਜ਼ਾਨਾ ਸੈਂਕੜੇ/ਹਜ਼ਾਰਾਂ ਕਿਸਾਨ ਮਰਦ ਔਰਤਾਂ ਦੇ ਕਾਫਲੇ ਪੂਰੇ ਉਤਸ਼ਾਹ ਨਾਲ ਸੰਘਰਸ਼ ਵਿਚ ਸ਼ਾਮਲ ਹੋ ਕੇ ਮੋਦੀ-ਸਰਕਾਰ ਵਲੋਂ ਪਾਸ ਕੀਤੇ ਕਾਲੇ ਕਾਨੂੰਨਾਂ ਵਿਰੁਧ ਰੋਹ ਦੀ ਗਰਜ ਉੱਚੀ ਕਰ ਰਹੇ ਹਨ। ਸਾਂਝੇ ਕਿਸਾਨ ਸੰਘਰਸ਼ ਨੂੰ ਇਕ ਤੋਂ ਬਾਅਦ ਦੂਜੀ ਮੋਦੀ ਹਕੂਮਤ ਦੀ ਨਵੀਂ ਵੰਗਾਰ/ਚੁਣੌਤੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਮੇਂ-ਸਮੇਂ ਦੀਆਂ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤਾਂ ਦੀ ਹਰਿਆਲੀ ਭਲੇ ਹੀ ਮੱਧਮ ਪੈ ਗਈ ਹੈ ਅਤੇ ਕਰਜ਼ੇ ਵਿੰਨੀ ਕਿਸਾਨੀ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਪਰ ਤਸਵੀਰ ਦਾ ਦੂਸਰਾ ਪਾਸਾ ਵੀ ਹੈ ਕਿ ਇਸੇ ਕਿਸਾਨੀ ਸੰਕਟ ਨੇ ਨਵਾਂ ਰਾਹ ਖੋਲ ਦਿਤੇ ਹਨ, ਹੁਣ ਸੰਸਾਰ ਦੀਆਂ ਮਾਲਕ ਔਰਤਾਂ ਹਰੀਆਂ ਚੁੰਨੀਆਂ ਬੰਨ੍ਹ ਸੰਘਰਸ਼ ਦੇ ਮੈਦਾਨ ਵਿਚ ਨਿੱਤਰ ਆਈਆਂ ਹਨ। ਸਟੇਜ ਉੱਪਰ ਬੁਲਾਰੇ ਬਣ ਮੋਦੀ ਹਕੂਮਤ ਨੂੰ ਵੰਗਾਰਨ ਲੱਗੀਆਂ ਹਨ। ਸੈਂਕੜੇ ਪਿੰਡਾਂ ਵਿਚ ਔਰਤ ਕਿਸਾਨ ਵਿੰਗ ਬਣ ਗਏ ਹਨ। ਸੰਘਰਸ਼ ਦੇ ਹਰ ਪੜਾਅ ਸੰਘਰਸ਼ਾਂ ਵਿਚ ਸ਼ਾਮਲ ਹੋਣ/ਮੀਟਿੰਗਾਂ/ਮਾਰਚ/ਫ਼ੰਡ ਇਕੱਤਰ ਕਰਨ ਵਿਚ ਕਿਸਾਨ ਮਰਦਾਂ ਦੇ ਬਰਾਬਰ ਭਾਵੇਂ ਨਾ ਸਹੀ ਪਰ ਗਿਣਨਯੋਗ ਭੂਮਿਕਾ ਅਦਾ ਕਰ ਰਹੀਆਂ ਹਨ। ਇਕ ਅਕਤੂਬਰ ਤੋਂ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਵਿਚ ਕਿਸਾਨ ਔਰਤਾਂ ਬਹੁਤ ਸਾਰੇ ਥਾਵਾਂ 'ਤੇ ਅੱਧ ਤੋਂ ਵੱਧ ਗਿਣਤੀ ਵਿਚ ਸ਼ਾਮਲ ਹੋ ਕੇ ਅਪਣੀ ਤਾਕਤ ਦਾ ਲੋਹਾ ਮਨਵਾ ਰਹੀਆਂ ਹਨ। ਹੁਣ ਇਹ ਸੰਘਰਸ਼ ਮੁਲਕ ਪੱਧਰ ਤੇ ਫੈਲ ਗਿਆ ਹੈ ਅਤੇ 476 ਕਿਸਾਨ ਜਥੇਬੰਦੀਆਂ ਦੀ ਸ਼ਮੂਲੀਅਤ ਵਾਲੇ 'ਸਾਂਝਾ ਕਿਸਾਨ ਮੋਰਚਾ' ਦੀ ਅਗਵਾਈ ਵਿਚ ਅੱਗੇ ਵਧ ਰਿਹਾ ਹੈ। ਪੰਜਾਬ ਦੇ ਕਿਸਾਨ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਇਨ੍ਹਾਂ ਕਾਨੂੰਨਾਂ ਵਿਰੁਧ ਚੱਲ ਰਹੇ ਸੰਘਰਸ਼ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ।
ਫ਼ੋਟੋ : ਨੀਲ -4
ਕੈਪਸ਼ਨ : ਪੱਕੇ-ਧਰਨੇ 'ਤੇ ਕੇਂਦਰimageimage-ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੀਆਂ ਕਿਸਾਨ-ਔਰਤਾਂ ਅਤੇ ਦਿੱਲੀ-ਮੋਰਚੇ ਲਈ ਰਾਸ਼ਣ ਇਕੱਠਾ ਕਰਦੇ ਕਿਸਾਨ।          

                                                                                           

SHARE ARTICLE

ਏਜੰਸੀ

Advertisement

'ਮੈਂ ਕੀ ਬੋਲਣਾ ਕੀ ਨਹੀਂ, ਇਹ ਮੈਂ ਤੈਅ ਕਰਾਗਾਂ...' ਸੰਸਦ 'ਚ ਰਾਹੁਲ ਗਾਂਧੀ ਤੇ ਅਮਿਤ ਸ਼ਾਹ ਵਿਚਾਲੇ ਤਿੱਖੀ ਬਹਿਸ

11 Dec 2025 2:35 PM

ਸੰਸਦ 'ਚ ਗੈਂਗਸਟਰਾਂ 'ਤੇ ਖੁੱਲ੍ਹ ਕੇ ਬੋਲੇ MP ਰਾਜਾ ਵੜਿੰਗ

11 Dec 2025 2:21 PM

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM
Advertisement