ਕੁਝ ਕਾਰਨਾਂ ਕਰਕੇ ਇਸ ਹਵਾਈ ਸੇਵਾ ਨੂੰ 2 ਮਹੀਨਿਆਂ ਲਈ ਕਰ ਦਿੱਤਾ ਸੀ ਬੰਦ
ਅੰਮ੍ਰਿਤਸਰ: ਸ੍ਰੀ ਹਜ਼ੂਰ ਸਾਹਿਬ ਨਾਂਦੇੜ ਲਈ ਅੱਜ ਤੋਂ ਏਅਰ ਇੰਡੀਆ ਦੀ ਉਡਾਣ ਸ਼ੁਰੂ ਹੋ ਰਹੀ ਹੈ। ਅੱਜ ਇਹ ਫਲਾਈਟ ਸਵੇਰੇ 10.45 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 1 ਵਜੇ ਨਾਂਦੇੜ ਪਹੁੰਚੇਗੀ।
ਇਹ ਉਡਾਣ ਨਾਂਦੇੜ ਤੋਂ ਹਰ ਸ਼ਨੀਵਾਰ ਸਵੇਰੇ 9.15 ਵਜੇ ਰਵਾਨਾ ਹੋਵੇਗੀ ਅਤੇ ਸਵੇਰੇ 11.30 ਵਜੇ ਅੰਮ੍ਰਿਤਸਰ ਪਹੁੰਚੇਗੀ। ਦੱਸ ਦੇਈਏ ਕਿ ਕੁਝ ਕਾਰਨਾਂ ਕਰਕੇ ਇਹ ਹਵਾਈ ਸੇਵਾ 2 ਮਹੀਨਿਆਂ ਲਈ ਬੰਦ ਕਰ ਦਿੱਤੀ ਗਈ ਸੀ।