
ਪੰਜਾਬ ਦੀਆਂ ਮੰਗਾਂ ਸਬੰਧੀ CM ਚੰਨੀ ਨੂੰ ਮੰਗ ਪੱਤਰ ਦੇਣ ਆਇਆ ਸੀ ਲੱਖਾ ਸਿਧਾਣਾ
ਪਟਿਆਲਾ: ਗੈਂਗਸਟਰ ਤੋਂ ਸਰਗਰਮ ਹੋਏ ਲੱਖਾ ਸਿਧਾਣਾ ਨੂੰ ਪਟਿਆਲਾ ਪੁਲਿਸ ਨੇ ਬੁੱਧਵਾਰ ਨੂੰ ਪੰਜਾਬੀ ਯੂਨੀਵਰਸਿਟੀ ਤੋਂ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਪੰਜਾਬ ਦੇ CM ਚਰਨਜੀਤ ਸਿੰਘ ਚੰਨੀ ਅੱਜ ਮੁੱਖ ਮੰਤਰੀ ਬਣਨ ਤੋਂ ਬਾਅਦ ਪਹਿਲੀ ਵਾਰ ਪੰਜਾਬੀ ਯੂਨੀਵਰਸਿਟੀ ਦਾ ਦੌਰਾ ਕਰਨ ਜਾ ਰਹੇ ਹਨ ਅਤੇ ਇੱਥੇ ਲੱਖਾ ਸਿਧਾਣਾ ਮੁੱਖ ਮੰਤਰੀ ਨੂੰ ਮੰਗ ਪੱਤਰ ਸੌਂਪਣ ਵਾਲੇ ਸਨ।
lakha sidhana
ਇਸ ਦੇ ਨਾਲ ਹੀ ਇਸ ਤੋਂ ਪਹਿਲਾਂ ਹੀ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਦੌਰਾਨ ਸਿਧਾਣਾ ਦੀ ਪੁਲਿਸ ਨਾਲ ਲੰਬੀ ਬਹਿਸ ਅਤੇ ਹੱਥੋਪਾਈ ਹੋਈ। ਹਾਲਾਂਕਿ ਲੱਖਾ ਸਿਧਾਣਾ ਖ਼ਿਲਾਫ਼ ਕੋਈ ਐਫਆਈਆਰ ਦਰਜ ਨਹੀਂ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਲੱਖਾ ਸਿਧਾਣਾ ਨੂੰ ਉਸ ਦੇ ਸਾਥੀਆਂ ਸਮੇਤ ਪਟਿਆਲਾ ਦੇ ਫੇਜ਼-2 ਥਾਣੇ ਲਿਜਾਇਆ ਗਿਆ ਹੈ।