ਕੱਚੇ ਅਧਿਆਪਕਾਂ ਦਾ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ, ਮੰਚ ’ਤੇ ਚੜ੍ਹ ਕੇ ਕੀਤੀ ਨਾਹਰੇਬਾਜ਼ੀ
Published : Nov 24, 2021, 12:23 am IST
Updated : Nov 24, 2021, 12:23 am IST
SHARE ARTICLE
image
image

ਕੱਚੇ ਅਧਿਆਪਕਾਂ ਦਾ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ, ਮੰਚ ’ਤੇ ਚੜ੍ਹ ਕੇ ਕੀਤੀ ਨਾਹਰੇਬਾਜ਼ੀ

ਮੁੱਖ ਮੰਤਰੀ ਨਾਲ ਮੀਟਿੰਗ ਦਾ ਸਮਾਂ ਮਿਲਣ ’ਤੇ ਸ਼ਾਂਤ ਹੋਏ ਪ੍ਰਦਰਸ਼ਨਕਾਰੀ

ਚੰਡੀਗੜ੍ਹ, 23 ਨਵੰਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਦੇ ਕੱਚੇ ਅਧਿਆਪਕਾਂ ਨੇ ਅੱਜ ਇਥੇ ਸਿਖਿਆ ਮੰਤਰੀ ਪ੍ਰਗਟ ਸਿੰਘ ਦੇ ਪ੍ਰੋਗਰਾਮ ’ਚ ਧਾਵਾ ਬੋਲ ਦਿਤੇ ਅਤੇ ਮੰਚ ਉਪਰ ਚੜ੍ਹ ਕੇ ਜ਼ੋਰਦਾਰ ਨਾਹਰੇਬਾਜ਼ੀ ਕੀਤੀ। ਪਰ ਜ਼ਿਕਰਯੋਗ ਗੱਲ ਇਹ ਹੈ ਕਿ ਪ੍ਰਗਟ ਸਿੰਘ ਪ੍ਰੋਗਰਾਮ ’ਚ ਅਪਣਾ ਭਾਸ਼ਣ ਖ਼ਤਮ ਕਰ ਕੇ ਪ੍ਰਦਰਸ਼ਨਕਾਰੀਆਂ ਦੇ ਪਹੁੰਚਣ ਤੋਂ 5 ਮਿੰਟ  ਪਹਿਲਾਂ ਚਲੇ ਗੲੈ ਸਨ ਪਰ ਵਿਭਾਗ ਦੇ ਹੋਰ ਉੱਚ ਅਧਿਕਾਰੀ ਮੌਜੂਦ ਸਨ। 
ਅਧਿਆਪਕਾਂ ਦੇ ਇਸ ਹੰਗਾਮੇ ਕਾਰਨ ਪ੍ਰੋਗਰਾਮ ਨੂੰ ਨਿਰਧਾਰਤ ਸਮੇਂ ਤੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਖ਼ਤਮ ਕਰਨਾ ਪਿਆ। ਇਹ ਰੋਸ ਪ੍ਰਦਰਸ਼ਨ ਕੱਚੇ ਅਧਿਆਪਕਾਂ ਦੀ ਸਾਂਝੀ ਐਕਸ਼ਨ ਕਮੇਟੀ ਵਲੋਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਇਨ੍ਹਾਂ ਅਧਿਆਪਕਾਂ ਨੇ ਹੀ ਬੀਤੀ ਸ਼ਾਮ ਚੰਡੀਗੜ੍ਹ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਸਾਹਮਣੇ ਪਹੁੰਚ ਕੇ ਵੀ ਰੋਸ ਮੁਜ਼ਾਹਰਾ ਕੀਤਾ ਸੀ ਪਰ ਪੁਲਿਸ ਨੇ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ’ਚ ਲੈ ਲਿਆ ਸੀ ਤੇ ਦੇਰ ਰਾਤ ਇਨ੍ਹਾਂ ਨੂੰ ਰਿਹਾਅ ਕੀਤਾ ਗਿਆ। ਕੱਚੇ ਅਧਿਆਪਕਾਂ ਦੀ ਕਮੇਟੀ ਦੇ ਇਕ ਬੁਲਾਰੇ ਨਿਸ਼ਾਂਤ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਮੰਗ ਵੱਖ-ਵੱਖ ਵਰਗਾਂ ਦੇ 13 ਹਜ਼ਾਰ ਅਧਿਆਪਕਾਂ ਨੂੰ ਪੱਕੇ ਕਰਨ ਦੀ ਹੈ, ਜਿਸ ਬਾਰੇ ਕੋਈ ਸੁਣਵਾਈ ਨਹੀਂ ਕੀਤੀ ਜਾ ਰਹੀ ਜਦਕਿ ਸਿਖਿਆ ਮੰਤਰੀ ਨਾਲ ਮੀਟਿੰਗਾਂ ਹੋ ਚੁੱਕੀਆਂ ਹਨ। ਉਨ੍ਹਾਂ ਦਸਿਆ ਕਿ ਅੱਜ ਦੇ ਰੋਸ ਪ੍ਰਦਰਸ਼ਨ ਬਾਅਦ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ 24 ਨਵੰਬਰ ਨੂੰ ਮੁੱਖ ਮੰਤਰੀ ਨਾਲ ਮੀਟਿੰਗ ਤੈਅ ਕਰਵਾਈ ਹੈ। ਉਨ੍ਹਾਂ ਦਸਿਆ ਕਿ ਜੇ ਇਸ ਮੀਟਿੰਗ ’ਚ ਹੱਲ ਨਾ ਹੋਇਆ ਤਾਂ ਸਿਖਿਆ ਮੰਤਰੀ ਦੇ ਹਰ ਪ੍ਰੋਗਰਾਮ ’ਚ ਅਜਿਹੇ ਰੋਸ ਮੁਜ਼ਾਹਰੇ ਕੀਤੇ ਜਾਣਗੇ ਅਤੇ ਮੁੱਖ ਮੰਤਰੀ ਦੇ ਪ੍ਰੋਗਰਾਮਾਂ ਦੇ ਵਿਰੋਧ ਦਾ ਵੀ ਫ਼ੈਸਲਾ ਲਿਆ ਜਾਵੇਗਾ।
 

SHARE ARTICLE

ਏਜੰਸੀ

Advertisement
Advertisement

ਕਿਸਾਨਾਂ ਨੇ ਮੀਟਿੰਗ ਤੋਂ ਬਾਅਦ ਹੁਣੇ-ਹੁਣੇ ਲਿਆ ਆਹ ਫ਼ੈਸਲਾ, ਸੁਣੋ LIVE

11 Dec 2023 5:21 PM

Ludhiana News: ਹਸਪਤਾਲ 'ਚ ਭਿੜੇ ਵਕੀਲ ਅਤੇ ASI, ਜੰਮ ਕੇ ਚੱਲੇ ਘਸੁੰਨ-ਮੁੱਕੇ, ਲੱਥੀਆਂ ਪੱਗਾਂ.....

11 Dec 2023 5:15 PM

Batala News: ਝੂਠੇ Police ਮੁਕਾਬਲੇ ‘ਚ 26 ਸਾਲਾਂ ਬਾਅਦ ਹੋਈ FIR ਦਰਜ, ਪੀੜਤ Family ਦੇ ਨਹੀਂ ਰੁਕ ਰਹੇ ਹੰਝੂ...

11 Dec 2023 4:54 PM

Satinder Sartaaj ਦੇ ਚੱਲਦੇ Show 'ਚ ਪਹੁੰਚ ਗਈ Police, ਬੰਦ ਕਰਵਾਇਆ Show, ਲੋਕਾ ਦਾ ਫੁੱਟਿਆ ਗੁੱਸਾ ਪੁਲਿਸ ਖਿਲਾਫ਼

11 Dec 2023 2:19 PM

Dheeraj Sahu News: ਭਾਰਤ ਵਿਚ ਹੁਣ ਤੱਕ ਦੀ ਸਭ ਤੋਂ ਵੱਡੀ Raid, 6 ਦਿਨਾਂ 'ਚ ਗਿਣੇ 146 Bag, 30 ਤੋਂ ਵੱਧ ਬੈਗ ਹਜੇ

11 Dec 2023 4:15 PM