
Patiala News: 'ਸੰਸਕ੍ਰਿਤ ਨਾ ਕੇਵਲ ਵੇਦਾਂ ਦੀ ਭਾਸ਼ਾ ਹੈ ਬਲਕਿ ਇਸ ਭਾਸ਼ਾ ਨੇ ਭਾਰਤੀ ਦਰਸ਼ਨ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ'
Patiala Multani Mall Modi College Sanskrit Learning Center Inauguration: ਸਥਾਨਿਕ ਮੁਲਤਾਨੀ ਮੱਲ ਮੋਦੀ ਕਾਲਜ ਪਟਿਆਲਾ ਵਿਖੇ ਮਿਤੀ 24 ਨਵੰਬਰ 2023 ਨੂੰ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਦੀ ਯੋਗ ਅਗਵਾਈ ਅਧੀਨ ਅਤੇ ਕੇਂਦਰੀ ਸੰਸਕ੍ਰਿਤ ਯੂਨੀਵਰਸਿਟੀ, ਦਿੱਲੀ ਦੇ ਸਹਿਯੋਗ ਨਾਲ ਗੈਰ-ਰਸਮੀ ਸੰਸਕ੍ਰਿਤ ਸਿਖਲਾਈ ਕੇਂਦਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਖੁਸ਼ਵਿੰਦਰ ਕੁਮਾਰ ਨੇ ਆਏ ਵਿਦਵਾਨ ਡਾ. ਵੀਰੇਂਦਰ ਕੁਮਾਰ, ਮੁਖੀ ਸੰਸਕ੍ਰਿਤ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਸਵਾਗਤ ਕਰਦੇ ਹੋਏ ਕਿਹਾ ਕਿ ਅੱਜ ਭੂਮੰਡਲੀਕਰਨ ਦੇ ਦੌਰ ਵਿਚ ਵਿਦਿਆਰਥੀਆਂ ਲਈ ਇਕ ਤੋਂ ਜਿਆਦਾ ਭਾਸ਼ਾਵਾਂ ਸਿੱਖਣਾ ਜਰੂਰੀ ਹੋ ਜਾਂਦਾ ਹੈ।
ਇਹ ਵੀ ਪੜ੍ਹੋ: Sikh News: ਗਲੋਬਲ ਸਿੱਖ ਕੌਂਸਲ ਵਲੋਂ ਅਫਗਾਨ ਸਿੱਖਾਂ ਤੇ ਹਿੰਦੂ ਸ਼ਰਨਾਰਥੀਆਂ ਦੇ ਮੁੜ ਵਸੇਬੇ ਦੇ ਯਤਨਾਂ ਦੀ ਸਰਾਹਨਾ
ਉਨ੍ਹਾਂ ਕਿਹਾ ਕਿ ਸੰਸਕ੍ਰਿਤ ਨਾ ਕੇਵਲ ਵੇਦਾਂ ਦੀ ਭਾਸ਼ਾ ਹੈ ਬਲਕਿ ਇਸ ਭਾਸ਼ਾ ਨੇ ਭਾਰਤੀ ਦਰਸ਼ਨ ਅਤੇ ਵਿਰਾਸਤ ਨੂੰ ਸੰਭਾਲ ਕੇ ਰੱਖਿਆ ਹੋਇਆ ਹੈ। ਉਨਾਂ ਕਿਹਾ ਕਿ ਨਵੀਂ ਸਿੱਖਿਆ ਨੀਤੀ ਵਿਚ ਸੰਸਕ੍ਰਿਤ ਭਾਸ਼ਾ ਦੇ ਵਿਕਾਸ ਨੂੰ ਕਾਫ਼ੀ ਅਹਿਮੀਅਤ ਦਿੱਤੀ ਜਾ ਰਹੀ ਹੈ, ਇਸ ਦ੍ਰਿਸ਼ਟੀ ਤੋਂ ਸੰਸਕ੍ਰਿਤ ਯੂਨੀਵਰਸਿਟੀ ਦਾ ਵਿਦਿਆਰਥੀਆਂ ਨੂੰ ਸੰਸਕ੍ਰਿਤ ਸਿਖਾਉਣ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ।
ਇਹ ਵੀ ਪੜ੍ਹੋ: Gujarat News: ਸ਼ਰਮਸਾਰ! ਕਾਰੋਬਾਰੀ ਔਰਤ ਨੇ ਬਰਖਾਸਤ ਸੇਲਜ਼ ਮੈਨੇਜਰ ਨੂੰ ਬੈਲਟਾਂ ਨਾਲ ਕੁੱਟਿਆ ਤੇ ਬੂਟ ਚੱਟਣ ਲਈ ਕੀਤਾ ਮਜਬੂ
ਇਸ ਅਵਸਰ ਤੇ ਮੁੱਖ ਵਕਤਾ ਡਾ. ਵੀਰੇਂਦਰ ਕੁਮਾਰ ਨੇ ਆਪਣੇ ਭਾਸ਼ਣ ਦੌਰਾਨ ਕਿਹਾ ਕਿ ਸੰਸਕ੍ਰਿਤ ਅਤੇ ਪੰਜਾਬੀ ਦਾ ਅਭੇਦ ਸਬੰਧ ਹੈ। ਆਧੁਨਿਕ ਆਰੀਆ ਭਾਸ਼ਾਵਾਂ ਦੇ ਸ਼ਬਦਾਂ ਦੀ ਵਿਉਂਤਪਤੀ ਜਾਨਣ ਲਈ ਸੰਸਕ੍ਰਿਤ ਬਹੁਤ ਮਦਦਗਾਰ ਸਿੱਧ ਹੋ ਸਕਦੀ ਹੈ। ਉਨ੍ਹਾਂ ਦੱਸਿਆ ਕਿ ਅਧਿਕਤਮ ਸੰਸਕ੍ਰਿਤ ਸਾਹਿਤ ਪੰਜਾਬ ਦੀ ਧਰਤੀ ਉਤੇ ਰਚਿਆ ਗਿਆ।
ਇਸ ਅਵਸਰ 'ਤੇ 30 ਘੰਟੇ ਦੇ ਸੰਸਕ੍ਰਿਤ ਸਰਟੀਫਿਕੇਟ ਕੋਰਸ ਵਿਚ ਭਾਗ ਲੈਣ ਵਾਲੇ ਪ੍ਰਤੀਭਾਗੀਆਂ ਨੂੰ ਪ੍ਰ਼ਮਾਣ-ਪੱਤਰ ਵੀ ਦਿਤੇ ਗਏ। ਸੰਸਕ੍ਰਿਤ ਭਾਸ਼ਾ ਦੇ ਮਾਹਿਰ ਵਿਨੈ ਸਿੰਘ ਰਾਜਪੂਤ ਨੇ ਕਾਲਜ ਵਿਖੇ ਭਵਿੱਖ ਵਿਚ 120 ਘੰਟੇ ਦੇ ਸੰਸਕ੍ਰਿਤ ਕੋਰਸ ਵਿਚ ਭਾਗ ਲੈਣ ਲਈ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ। ਪ੍ਰੋਗਾਮ ਦੌਰਾਨ ਮੰਚ ਸੰਚਾਲਨ ਅਤੇ ਰਸਮੀ ਧੰਨਵਾਦ ਦੀ ਜ਼ਿੰਮੇਦਾਰੀ ਡਾ. ਰੁਪਿੰਦਰ ਸ਼ਰਮਾ, ਮੁਖੀ ਹਿੰਦੀ ਵਿਭਾਗ ਦੁਆਰਾ ਬਾਖੂਬੀ ਨਿਭਾਈ ਗਈ