Amritsar News : ਜੰਡਿਆਲਾ ਗੁਰੂ ’ਚ ਕਾਰੋਬਾਰੀਆਂ ਕੋਲੋਂ ਫ਼ਿਰੌਤੀਆਂ ਮੰਗਣ ਵਾਲੇ ਨਾਮੀ ਹੈਪੀ ਜੱਟ ਗਿਰੋਹ ਦੇ 4 ਮੈਂਬਰ ਕਾਬੂ

By : BALJINDERK

Published : Nov 24, 2024, 5:34 pm IST
Updated : Nov 24, 2024, 5:34 pm IST
SHARE ARTICLE
ਪੁਲਿਸ ਵਲੋਂ ਫੜੇ ਗਏ ਮੁਲਜ਼ਮ
ਪੁਲਿਸ ਵਲੋਂ ਫੜੇ ਗਏ ਮੁਲਜ਼ਮ

Amritsar News : ਹੈਪੀ ਜੱਟ ਵੱਲੋਂ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਦੀ ਕੀਤੀ ਗਈ ਸੀ ਮੰਗ 

Amritsar News : ਜੰਡਿਆਲਾ ਗੁਰੂ ਪੁਲਿਸ ਵੱਲੋਂ ਗੈਂਗਸਟਰ ਹਰਪ੍ਰੀਤ ਸਿੰਘ ਹੈਪੀ ਜੱਟ ਦੇ ਗੈਂਗ ਦੁਆਰਾ ਜੰਡਿਆਲਾ ਗੁਰੂ ਵਾਸੀ ਵਪਾਰੀਆਂ ਕਾਰੋਬਾਰੀਆਂ ਪਾਸੋਂ ਫਿਰੋਤੀਆਂ ਮੰਗਣ ਡਰਾਉਣ ਧਮਕਾਉਣ ਦੇ ਦੋਸ਼ ’ਚ ਗੈਂਗ ਦੇ 4 ਮੈਂਬਰ ਗ੍ਰਿਫ਼ਤਾਰ ਕੀਤੇ ਗਏ ਹਨ। ਇਸ ਸਬੰਧੀ ਅੱਜ ਐਸ.ਐਚ. ਓ. ਜੰਡਿਆਲਾ ਗੁਰੂ ਇੰਸਪੈਕਟਰ ਮੁਖਤਿਆਰ ਸਿੰਘ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਕੁਝ ਦਿਨ ਪਹਿਲਾਂ ਜੰਡਿਆਲਾ ਗੁਰੂ ਵਾਸੀ ਇਕ ਦੁਕਾਨਦਾਰ ਹੀਰਾ ਲਾਲ ਨੇ ਪੁਲਿਸ ਨੂੰ ਸੂਚਿਤ ਕੀਤਾ ਸੀ ਕਿ ਉਸ ਨੂੰ ਨਾ ਵਾਕਿਫ਼ ਵਦੇਸ਼ੀ  ਨੰਬਰ ਤੋਂ ਧਮਕੀ ਮਿਲੀ ਸੀ ਕਿ ਉਸ ਨੂੰ ਫਿਰੌਤੀ ਦਿੱਤੀ ਜਾਵੇ। ਜਿਸ ਕੋਲੋਂ ਹੈਪੀ ਜੱਟ ਵੱਲੋਂ ਕਿਸੇ ਵਿਦੇਸ਼ੀ ਨੰਬਰ ਤੋਂ ਫੋਨ ਕਰਕੇ ਫਿਰੌਤੀ ਮੰਗੀ ਗਈ ਸੀ।

ਇਸ ਸਬੰਧੀ ਕਾਰੋਬਾਰੀ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ ਤਾਂ ਪੁਲਿਸ ਨੇ ਆਪਣੇ ਟੈਕਨੀਕਲ ਤਰੀਕੇ ਨਾਲ ਤਫਤੀਸ਼ ਕਰਕੇ ਗੈਂਗ ਦੇ 4 ਵਿਅਕਤੀਆਂ ਨੂੰ ਕਾਬੂ ਕਰ ਲਿਆ ਗਿਆ ਹੈ। ਇਹਨਾਂ ਵਿੱਚ ਲਵਪ੍ਰੀਤ ਸਿੰਘ ਉਰਫ ਲਵ ਪੁੱਤਰ ਮੰਗਲ ਸਿੰਘ ਵਾਸੀ ਜੋਤੀਸਰ ਕਲੋਨੀ ਜੰਡਿਆਲਾ ਗੁਰੂ, ਨਵਜੋਤ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਜੱਟੇਆਣਾ ਚੌਂਕ ਚੌਂਕ ਜੰਡਿਆਲਾ ਗੁਰੂ, ਨਵਜੋਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਮਹੱਲਾ ਸ਼ੇਖੂਪੁਰਾ ਜੰਡਿਆਲਾ ਗੁਰੂ, ਰਾਜਬੀਰ ਸਿੰਘ ਪੁੱਤਰ ਸੁਲੱਖਣ ਸਿੰਘ ਵਾਸੀ ਪਿੰਡ ਖਲਚੀਆਂ ਦੇ ਨਾਮ ਸ਼ਾਮਲ ਹਨ।

ਇਸ ਸਬੰਧੀ ਐਸ.ਐਚ. ਓ. ਨੇ ਦੱਸਿਆ ਕਿ ਕਿ ਇਹਨਾਂ 4 ਦੇ ਮੋਬਾਇਲ ਕਬਜ਼ੇ ’ਚ ਲੈ ਲਏ ਗਏ ਹਨ ਅਤੇ ਇਹਨਾਂ ਦਾ ਰਿਮਾਂਡ ਲੈ ਕੇ ਇਹਨਾਂ ਕੋਲੋਂ ਪੁੱਛ ਗਿੱਛ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹਨਾਂ ਕੋਲੋਂ ਬਹੁਤ ਸਾਰੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

(For more news apart from 4 members of the Happy Jat gang, who demanded ransom from businessmen, were arrested in Jandiala Guru News in Punjabi, stay tuned to Rozana Spokesman)

 

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Amritpal Singh Mehron : MP Sarabjit Singh Khalsa visits Amritpal Mehron's father, Kamal Kaur Muder

18 Jun 2025 11:24 AM

Ludhiana Election 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

18 Jun 2025 11:25 AM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 17/06/2025

17 Jun 2025 8:40 PM

Ludhiana Elections 'ਚ ਕਿਸ ਦੀ ਅੰਦਰਖਾਤੇ ਹੋਈ ਸੈਟਿੰਗ? ਕੌਣ ਖੁਦ ਹਾਰ ਕੇ ਚਾਹੁੰਦਾ ਦੂਜੇ ਨੂੰ ਜਿਤਾਉਣਾ?

17 Jun 2025 8:36 PM

Kamal Kaur Bhabhi Murder Case : Amritpal Mehron murdered Kamal Kaur | Punjab SSP Big Disclosures

16 Jun 2025 3:03 PM
Advertisement