Faridkot News : ਫਰੀਦਕੋਟ ’ਚ ਸ਼ੋਸ਼ਲ ਮੀਡੀਆ ਤੇ ਵਾਇਰਲ ਹੋਈ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਏ ਜਾਣ ਦੀ ਵੀਡੀਓ, ਹਰਕਤ ਆਈ ਪੁਲਿਸ

By : BALJINDERK

Published : Nov 24, 2024, 7:46 pm IST
Updated : Nov 24, 2024, 7:46 pm IST
SHARE ARTICLE
DSP ਫਰੀਦਕੋਟ ਤਰਲੋਚਨ ਸਿੰਘ ਜਾਣਕਾਰੀ ਦਿੰਦੇ ਹੋਏ
DSP ਫਰੀਦਕੋਟ ਤਰਲੋਚਨ ਸਿੰਘ ਜਾਣਕਾਰੀ ਦਿੰਦੇ ਹੋਏ

Faridkot News : ਪੁਲਿਸ ਜਾਂਚ ’ਚ ਜੁਟੀ

Faridkot News : ਫਰੀਦਕੋਟ ’ਚ ਅੱਜ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਨੌਜਵਾਨ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਖਵਾਇਆ ਜਾ ਰਿਹਾ, ਇਹ ਵੀਡੀਓ ਜਿਉਂ ਹੀ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈ ਤਾਂ ਫਰੀਦਕੋਟ ਪੁਲਿਸ ਵੀ ਹਰਕਤ ਵਿਚ ਆ ਗਈ। ਪੁਲਿਸ ਵਲੋਂ ਵੀਡੀਓ ਬਣਾਉਣ ਵਾਲੇ ਅਤੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਏ ਜਾਣ ਵਾਲੇ ਸ਼ਖਸ ਦੀ ਭਾਲ ਸ਼ੁਰੂ ਕੀਤੀ ਗਈ।

ਗੱਲਬਾਤ ਕਰਦਿਆਂ DSP ਫਰੀਦਕੋਟ ਤਰਲੋਚਨ ਸਿੰਘ ਨੇ ਦੱਸਿਆ ਕਿ ਅੱਜ ਸ਼ੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋਈ ਸੀ ਜਿਸ ’ਚ ਇਕ ਛੋਟੇ ਜਿਹੇ ਬੱਚੇ ਨੂੰ ਕੋਈ ਪੋਸਤ ਵਰਗਾ ਪਦਾਰਥ ਖਵਾਇਆ ਜਾ ਰਿਹਾ। ਉਹਨਾਂ ਦੱਸਿਆ ਪੁਲਿਸ ਵਲੋਂ ਇਸ ਦੀ ਪੜਤਾਲ ਕੀਤੀ ਗਈ ਤਾਂ ਇੰਸਟਾ ਗ੍ਰਾਮ ਤੇ ਰਸ਼ਪ੍ਰੀਤਲਾਡਾ ਨਾਮ ਦੀ ID ਤੇ ਇਕ ਵੀਡੀਓ ਪਾਈ ਗਈ ਹੈ। ਇਹ ਵੀਡੀਓ ਫਰੀਦਕੋਟ ਜ਼ਿਲ੍ਹਾ ਪਿੰਡ ਦੀਪ ਸਿੰਘ ਵਾਲਾ ਦੇ ਇਕ ਸ਼ਖਸ ਨੇ ਅਪਲੋਡ ਕੀਤੀ ਸੀ। ਜਿਸ ਵਿਚ ਇਕ ਵਿਅਕਤੀ ਵਲੋਂ ਇਕ ਛੋਟੇ ਜਿਹੇ ਬੱਚੇ ਨੂੰ ਕਥਿਤ ਪੋਸਤ ਵਰਗਾ ਕੋਈ ਪਦਾਰਥ ਖਵਾਇਆ ਜਾ ਰਿਹਾ। ਉਹਨਾਂ ਦੱਸਿਆ ਕਿ ਅਸੀਂ ਇਸ ਦੀ ਜਾਂਚ ਕਰ ਰਹੇ ਹਾਂ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।

ਇਸ ਦੇ ਨਾਲ ਹੀ ਇਸ ਵੀਡੀਓ ਦੀ ਪਹਿਚਾਣ ਕਰਨ ਵਾਲੇ ਨੌਨਿਹਾਲ ਸਿੰਘ ਆਗੂ ਨੌਜਵਾਨ ਭਾਰਤ ਸਭਾ ਨੇ ਦੱਸਿਆ ਕਿ ਇਹ ਵੀਡੀਓ ਜੋ ਬੱਚੇ ਨੂੰ ਕਥਿਤ ਪੋਸਟ ਖਵਾਉਣ ਦੀ ਵਾਇਰਲ ਹੋਈ ਹੈ। ਇਹ ਪਿੰਡ ਦੀਪ ਸਿੰਘ ਵਾਲਾ ਦੇ 2 ਸਕੇ ਭਰਾਵਾਂ ਵਲੋਂ ਬਣਾ ਕੇ ਸ਼ੋਸ਼ਲ ਮੀਡੀਆ ’ਤੇ ਪਾਈ ਗਈ ਹੈ। ਉਹਨਾਂ ਦੋਸ਼ ਲਗਾਇਆ ਕਿ ਇਹ ਦੋਵੇੲੲ ਭਰਾ ਕਥਿਤ ਨਸ਼ੇ ਦਾ ਕਾਰੋਬਾਰ ਕਰਦੇ ਹਨ ਅਤੇ ਪਿਛਲੇ ਦਿਨੀਂ ਜੋ 77 ਕਿਲੋ ਹੈਰੋਇਨ ਅਤੇ ਨਾਜਾਇਜ਼ ਅਸਲਾ ਬਰਾਮਦਗੀ ਮਾਮਲੇ ਵਿਚ ਪਿੰਡ ਦੀਪ ਸਿੰਘ ਵਾਲਾ ਦੇ ਜੋ ਵਿਅਕਤੀ ਫੜ੍ਹੇ ਗਏ ਸਨ ਇਹ ਉਹਨਾਂ ਦੇ ਸਾਥੀ ਹਨ। ਇਹਨਾਂ ਪਾਸ ਵੀ ਕਥਿਤ ਨਾਜਾਇਜ਼ ਅਸਲਾ ਹੈ। ਉਂਹਨਾਂ ਇਸ ਮਾਮਲੇ ਦੀ ਡੂੰਘਾਈ ਅਤੇ ਇਮਾਨਦਾਰੀ ਨਾਲ ਜਾਂਚ ਕਰ ਬਣਦੀ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ।

(For more news apart from Faridkot video small child allegedly being fed poppy seeds went viral on social media, the police took action News in Punjabi, stay tuned to Rozana Spokesman)

Location: India, Punjab, Faridkot

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement