ASI ਮੱਸਾ ਸਿੰਘ ਖਿਲਾਫ਼ ਟ੍ਰੇਨ 'ਚ ਯਾਤਰੀ ਨਾਲ ਬਦਸਲੂਕੀ ਕਰਨ 'ਤੇ ਅਨੁਸ਼ਾਸਨੀਕ ਕਾਰਵਾਈ
Published : Nov 24, 2025, 4:10 pm IST
Updated : Nov 24, 2025, 4:10 pm IST
SHARE ARTICLE
Disciplinary action against ASI Massa Singh for misbehaving with a passenger in the train
Disciplinary action against ASI Massa Singh for misbehaving with a passenger in the train

ਸੋਸ਼ਲ ਮੀਡੀਆ 'ਤੇ GRP ਦੇ ਇੱਕ ਪੁਲਿਸ ਮੁਲਾਜ਼ਮ ਦੀ ਪਟਿਆਲਾ ਵਿਖੇ ਟ੍ਰੇਨ 'ਚ ਯਾਤਰੀ ਨਾਲ ਬਦਸਲੂਕੀ ਦੀ ਵੀਡੀਓ ਹੋਈ ਸੀ ਵਾਇਰਲ

ਪਟਿਆਲਾ: ਪਟਿਆਲਾ ਵਿਖੇ ASI ਮੱਸਾ ਸਿੰਘ ਖਿਲਾਫ਼ ਟ੍ਰੇਨ ’ਚ ਯਾਤਰੀ ਨਾਲ ਬਦਸਲੂਕੀ ਕਰਨ ’ਤੇ ਅਨੁਸ਼ਾਸਨੀਕ ਕਾਰਵਾਈ ਕੀਤੀ ਗਈ ਹੈ। ਇਸ ਘਟਨਾ ’ਤੇ ਕਾਰਵਾਈ ਕਰਦਿਆਂ ASI ਮੱਸਾ ਸਿੰਘ ਦੇ ਉੱਪਰ ਅਨੁਸ਼ਾਸਨੀਕ ਕਾਰਵਾਈ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਪ੍ਰਸ਼ਾਸਨ ਅਨੀਤਾ ਸੈਣੀ ਨੇ ਦੱਸਿਆ ਕਿ ਇਹ ਵੀਡੀਓ ਟ੍ਰੇਨ ਅਮਰਪਾਲੀ ਐਕਸਪ੍ਰੈਸ ਦੀ ਸੀ ਅਤੇ ਇਹ ਵੀਡੀਓ 2 ਨਵੰਬਰ ਦੀ ਹੈ। ਕਿਸੇ ਯਾਤਰੀ ਵੱਲੋਂ ਇਸ ਪੁਲਿਸ ਮੁਲਾਜ਼ਮ ਦੀ ਇਹ ਵੀਡੀਓ ਬਣਾਈ ਗਈ ਸੀ। ਫਿਲਹਾਲ ਇਸ ਵੀਡੀਓ ਦੀ ਜਾਂਚ ਤੋਂ ਬਾਅਦ ਸੰਬੰਧਿਤ ਪੁਲਿਸ ਅਧਿਕਾਰੀ ਨੂੰ ਆਪਣਾ ਪੱਖ ਰੱਖਣ ਦੇ ਲਈ ਵੀ ਕਿਹਾ ਗਿਆ ਹੈ। ਉਹਨਾਂ ਕਿਹਾ ਕਿ ਜੀਆਰਪੀ ਦੇ ਕਿਸੇ ਵੀ ਮੁਲਾਜ਼ਮ ਦਾ ਅਜਿਹਾ ਰਵਈਆ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਜੇਕਰ ਕੋਈ ਆਪਣੀ ਡਿਊਟੀ ਦੇ ਸਮੇਂ ਕਿਸੇ ਯਾਤਰੀ ਦੇ ਨਾਲ ਬਦਸਲੂਕੀ ਕਰਦਾ ਪਾਇਆ ਗਿਆ, ਤਾਂ ਉਸ ਦੇ ਉੱਪਰ ਵੀ ਕਾਰਵਾਈ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement