
ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਸ਼੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਤੋਂ ਜਿਲਾ ਚੋਣਕਾਰ ਅਫਸਰ ਦਾ ਕਾਰਜ ਭਾਰ...
ਚੰਡੀਗੜ (ਸ.ਸ.ਸ) : ਰਾਜ ਚੋਣ ਕਮਿਸ਼ਨ ਪੰਜਾਬ ਵਲੋਂ ਅੱਜ ਇਕ ਪੱਤਰ ਜਾਰੀ ਕਰਕੇ ਸ਼੍ਰੀ ਸੰਦੀਪ ਹੰਸ ਡਿਪਟੀ ਕਮਿਸ਼ਨਰ, ਮੋਗਾ ਤੋਂ ਜਿਲਾ ਚੋਣਕਾਰ ਅਫਸਰ ਦਾ ਕਾਰਜ ਭਾਰ ਵਾਪਸ ਲੈਂਦੇ ਹੋਏ, ਸ਼੍ਰੀ ਅਜੈ ਕੁਮਾਰ ਸੂਦ, ਪੀ.ਸੀ.ਐਸ. ਵਧੀਕ ਡਿਪਟੀ ਕਮਿਸ਼ਨਰ ਜਨਰਲ ਮੋਗਾ ਨੂੰ ਜਿਲਾ ਚੋਣਕਾਰ ਅਫਸਰ, ਮੋਗਾ ਦਾ ਚਾਰਜ ਦੇਣ ਦਾ ਹੁਕਮ ਜਾਰੀ ਕੀਤੇ ਹਨ । ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਚੋਣ ਕਮਿਸ਼ਨ ਦੇ ਬੁਲਾਰੇ ਨੇ ਦੱਸਿਆ ਕਿ ਇਹ ਹੁਕਮ ਤੁਰੰਤ ਪ੍ਰਭਾਵ ਨਾਲ ਲਾਗੂ ਹੋਣਗੇ ।