ਕੋਰੋਨਾ ਦੇ ਰਾਹਤ ਪੈਕੇਜ ਬਿੱਲ ’ਤੇ ਡੋਨਾਲਡ ਟਰੰਪ ਨੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ
Published : Dec 24, 2020, 12:58 am IST
Updated : Dec 24, 2020, 12:58 am IST
SHARE ARTICLE
image
image

ਕੋਰੋਨਾ ਦੇ ਰਾਹਤ ਪੈਕੇਜ ਬਿੱਲ ’ਤੇ ਡੋਨਾਲਡ ਟਰੰਪ ਨੇ ਦਸਤਖ਼ਤ ਕਰਨ ਤੋਂ ਕੀਤਾ ਇਨਕਾਰ

900 ਅਰਬ ਡਾਲਰ ਦੇ ਰਾਹਤ ਪੈਕੇਜ ਨੂੰ ਦਸਿਆ ਫ਼ਜ਼ੂਲ ਖ਼ਰਚਾ

ਵਾਸ਼ਿੰਗਟਨ, 23 ਦਸੰਬਰ (ਸੁਰਿੰਦਰ ਗਿੱਲ) : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੋਨਾ ਰਾਹਤ ਪੈਕੇਜ ਬਿੱਲ ’ਤੇ ਦਸਤਖ਼ਤ ਕਰਨ ਤੋਂ ਇਨਕਾਰ ਕਰ ਦਿਤਾ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਬਿੱਲ ’ਚ ਅਮਰੀਕੀ ਨਾਗਰਿਕਾਂ ਨੂੰ 600 ਡਾਲਰ ਦੇਣ ਦੀ ਵਿਵਸਥਾ ਢੁੱਕਵੀਂ ਨਹੀਂ ਹੈ ਤੇ ਸੰਸਦ ਨੂੰ ਇਸ ਰਾਹਤ ਰਾਸ਼ੀ ਨੂੰ ਵਧਾ ਕੇ 2000 ਡਾਲਰ ਕਰਨਾ ਚਾਹੀਦਾ ਹੈ।
ਟਰੰਪ ਨੇ ਮੰਗਲਵਾਰ ਰਾਤ ਟਵਿੱਟਰ ’ਤੇ ਇਕ ਵੀਡੀਉ ਪੋਸਟ ਕੀਤਾ ਜਿਸ ’ਚ ਉਨ੍ਹਾਂ ਕਿਹਾ ਕਿ ਬਿੱਲ ’ਚ ਦੂਸਰੇ ਦੇਸ਼ਾਂ ਨੂੰ ਬਹੁਤ ਵੱਧ ਪੈਸਾ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਅਮਰੀਕੀ ਲੋਕਾਂ ਨੂੰ ਦਿਤੀ ਜਾਣ ਵਾਲੀ ਰਕਮ ਬਹੁਤ ਘੱਟ ਹੈ।
ਟਰੰਪ ਨੇ ਇਸ ਵੀਡੀਉ ’ਚ ਕਿਹਾ, ‘ਕੁੱਝ ਮਹੀਨੇ ਪਹਿਲਾਂ ਅਮਰੀਕੀ ਲੋਕਾਂ ਦੀ ਮਦਦ ਲਈ ਸੰਸਦ ’ਚ ਰਾਹਤ ਪੈਕੇਜ ’ਤੇ ਗੱਲਬਾਤ ਸ਼ੁਰੂ ਹੋਈ ਸੀ। ਹਾਲਾਂਕਿ ਜੋ ਬਿੱਲ ਮੇਰੇ ਕੋਲ ਭੇਜਿਆ ਜਾਣਾ ਹੈ ਉਹ ਮੇਰੀ ਉਮੀਦ ਤੋਂ ਪੂਰੀ ਤਰ੍ਹਾਂ ਵੱਖਰਾ ਹੈ। ਇਹ ਅਪਮਾਨ ਹੈ।’ ਉਨ੍ਹਾਂ ਕਿਹਾ ਕਿ 900 ਅਰਬ ਡਾਲਰ ਦਾ ਰਾਹਤ ਪੈਕੇਜ ਇਕ ਫਿਜ਼ੂਲ ਦਾ ਖ਼ਰਚਾ ਹੈ ਤੇ ਇਸ ’ਚ ਸਖ਼ਤ ਮਿਹਨਤ ਕਰ ਕੇ ਟੈਕਸ ਦੇਣ ਵਾਲੇ ਅਮਰੀਕੀ ਨਾਗਰਿਕਾਂ ਨੂੰ ਰਾਹਤ ਦੇ ਰੂਪ ’ਚ ਸਿਰਫ਼ 600 ਡਾਲਰ ਦਿਤੇ ਜਾ ਰਹੇ ਹਨ। ਇਸ ਬਿੱਲ ’ਚ ਛੋਟੀਆਂ ਸਨਅਤਾਂ ਨੂੰ ਢੁੱਕਵੀਂ ਰਾਹਤ ਦੇਣ ਦਾ ਕੋਈ ਪ੍ਰਬੰਧ ਨਹੀਂ ਹੈ। ਇਸ ਬਿੱਲ ’ਚ ਉਨ੍ਹਾਂ ਰੇਸਤਰਾਂ ਮਾਲਕਾਂ ਨੂੰ ਵੀ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿਤੀ ਗਈ ਜੋ ਮਹਾਮਾਰੀ ਨਾਲ ਬੁਰੀ ਤਰ੍ਹਾਂ ਪ੍ਰਭਾਵਤ ਹਨ। ਟਰੰਪ ਨੇ ਸੰਸਦ ਤੋਂ ਮੰਗ ਕੀਤੀ ਕਿ ਉਹ ਇਸ ਬਿੱਲ ’ਚ ਸੋਧ ਕਰਨ ਤੇ ਰਾਹਤ ਰਾਸ਼ੀ ਨੂੰ 600 ਡਾਲਰ ਤੋਂ ਵਧਾ ਕੇ 2000 ਡਾਲਰ ਜਾਂ 4000 ਡਾਲਰ ਪ੍ਰਤੀ ਵਿਅਕਤੀ ਕੀਤਾ ਜਾਵੇ। ਟਰੰਪ ਨੇ ਵਿਦੇਸ਼ੀ ਮੁਲਕਾਂ, ਸਮਿਥਸੋਨੀਅਨ ਸੰਸਥਾ ਅਤੇ ਮੱਛੀ ਪਾਲਣ ਦੇ ਹੋਰ ਖਰਚਿਆਂ ਵਿਚਲੇ ਕਾਨੂੰਨਾਂ ਵਿਚ ਪੈਸਿਆਂ ਬਾਰੇ ਵੀ ਸ਼ਿਕਾਇਤ ਕੀਤੀ। ਉਨ੍ਹਾਂ ਕਿਹਾ, “‘‘ਮੈਂ ਕਾਂਗਰਸ ਨੂੰ ਵੀ ਇਸ ਕਾਨੂੰਨ ਤੋਂ ਫਜ਼ੂਲ ਅਤੇ ਗੈਰ ਜ਼ਰੂਰੀ ਚੀਜ਼ਾਂ ਨੂੰ ਤੁਰੰਤ ਕੱਢਣ ਅਤੇ ਮੈਨੂੰ ਬਿੱਲ ਦੁਬਾਰਾ ਭੇਜਣ ਲਈ ਕਹਿ ਰਿਹਾ ਹਾਂ, ਨਹÄ ਤਾਂ ਅਗਲੇ ਪ੍ਰਸ਼ਾਸਨ ਨੂੰ ਕੋਵੀਡ ਰਾਹਤ ਪੈਕੇਜ ਦੇਣਾ ਪਵੇਗਾ ਅਤੇ ਹੋ ਸਕਦਾ ਹੈ ਕਿ ਪ੍ਰਸ਼ਾਸਨ ਮੇਰਾ ਹੋਵੇਗਾ।’’
    
 

SHARE ARTICLE

ਏਜੰਸੀ

Advertisement

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM

ਦਿਲਜੀਤ ਤੂੰ ਬਹੁਤ ਵੱਡੀ ਗਲਤੀ ਕੀਤੀ ਹੈ', ਦਿਲਜੀਤ ਦੋਸਾਂਝ 'ਤੇ ਭੜਕੇ ਰਵੀ ਸਿੰਘ ਖ਼ਾਲਸਾ

31 Oct 2025 3:23 PM

Mohali 3b2 Honey Trap : 3B2 ਵਿਚ ਵੇਖੋ ਕਿਵੇਂ ਹੋ ਰਿਹੈ ਨੇ ਗੰਦੇ ਕੰਮ! ਗੱਡੀਆਂ ਨੂੰ ਰੋਕ ਕੇ ਕਰ ਰਹੇ ਅਸ਼ਲੀਲ ਇਸ਼ਾਰੇ

30 Oct 2025 3:10 PM

lyricist King Grewal Interview: ਇਸ ਲਿਖਾਰੀ ਦੇ ਲਿਖੇ ਗੀਤ ਗਾਏ ਸੀ Rajvir jawanda ਨੇ | Rajvir jawanda Song

30 Oct 2025 3:09 PM

ਗੁਟਕਾ ਸਾਹਿਬ ਹੱਥ 'ਚ ਫ਼ੜ ਕੇ ਸਹੁੰ ਖਾਣ ਦੇ ਮਾਮਲੇ 'ਤੇ ਪਹਿਲੀ ਵਾਰ ਬੋਲੇ ਕੈਪਟਨ

30 Oct 2025 3:08 PM
Advertisement