
ਅਨੁਸੂਚਿਤ ਜਾਤੀ ਦੇ ਨੌਜਵਾਨਾਂ ਲਈ ਵਿਦਿਅਕ ਪਹੁੰਚ ਹੋਵੇਗੀ ਸੌਖੀ : ਮੋਦੀ
ਨਵÄ ਦਿੱਲੀ, 23 ਦਸੰਬਰ: ਕੇਂਦਰੀ ਮੰਤਰੀ ਮੰਡਲ ਨੇ ਬੁਧਵਾਰ ਨੂੰ ਦੇਸ਼ ਵਿਚ ਡੀਟੀਐਚ ਸੇਵਾਵਾਂ ਪ੍ਰਦਾਨ ਕਰਨ ਲਈ ਦਿਸ਼ਾ ਨਿਰਦੇਸ਼ਾਂ ਵਿਚ ਸੋਧ ਨੂੰ ਪ੍ਰਵਾਨਗੀ ਦੇ ਦਿਤੀ ਹੈ। ਇੰਨਾ ਹੀ ਨਹÄ, ਮੰਤਰੀ ਮੰਡਲ ਨੇ 59 ਹਜ਼ਾਰ ਕਰੋੜ ਰੁਪਏ ਦੀ ਪੋਸਟ ਮੈਟÇ੍ਰਕ ਸਕਾਲਰਸ਼ਿਪ ਸਕੀਮ ਨੂੰ ਮਨਜ਼ੂਰੀ ਦੇ ਦਿਤੀ ਹੈ। ਇਸ ਯੋਜਨਾ ਨਾਲ ਪੰਜ ਸਾਲਾਂ ਵਿਚ ਅਨੁਸੂਚਿਤ ਜਾਤੀ ਦੇ 4 ਕਰੋੜ ਵਿਦਿਆਰਥੀਆਂ ਨੂੰ ਲਾਭ ਮਿਲੇਗਾ।ਕੈਬਨਿਟ ਦੇ ਫ਼ੈਸਲੇ ’ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੋਸਟ ਮੈਟਿ੍ਰਕ ਸਕਾਲਰਸ਼ਿਪ ਸਕੀਮ ’ਤੇ ਲਏ ਕੈਬਨਿਟ ਦੇ ਫ਼ੈਸਲੇ ਨਾਲ ਅਨੁਸੂਚਿਤ ਜਾਤੀ ਦੇ ਨੌਜਵਾਨਾਂ ਦੀ ਵਿਦਿਅਕ ਪਹੁੰਚ ਵਧੇਰੇ ਆਸਾਨ ਹੋਵੇਗੀ। ਨੌਜਵਾਨਾਂ ਲਈ ਉੱਚ ਗੁਣਵੱਤਾ ਵਾਲੀ ਕਿਫਾਇਤੀ ਸਿਖਿਆ ਨੂੰ ਯਕੀਨੀ ਬਣਾਉਣਾ ਸਾਡੀ ਸਰਕਾਰ ਦੀ ਇਕ ਮਹੱਤਵਪੂਰਨ ਤਰਜੀਹ ਹੈ। ਇਨ੍ਹਾਂ ਫ਼ੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕਿਹਾ ਕਿ ਹੁਣ ਡੀਟੀਐਚ ਲਾਇਸੈਂਸ 20 ਸਾਲਾਂ ਲਈ ਜਾਰੀ ਕੀਤਾ ਜਾਵੇਗਾ। ਇੰਨਾ ਹੀ ਨਹÄ, ਲਾਇਸੈਂਸ ਫ਼ੀਸ ਤਿਮਾਹੀ ਇਕੱਠੀ ਕੀਤੀ ਜਾਏਗੀ। ਜਾਵਡੇਕਰ ਨੇ ਇਹ ਵੀ ਦਸਿਆ ਕਿ ਕੈਬਨਿਟ ਨੇ ਫ਼ਿਲਮਾਂ ਦੇ ਵਿਭਾਗਾਂ ਦੇ ਰਲੇਵੇਂ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ।