ਕਸ਼ਮੀਰ ਵਾਦੀ ’ਚ ਗੁਪਕਾਰ ਗਠਜੋੜ ਤੇ ਜੰਮੂ ਵਿਚ ਭਾਜਪਾ ਨੂੰ ਬਹੁਮਤ
Published : Dec 24, 2020, 12:45 am IST
Updated : Dec 24, 2020, 12:45 am IST
SHARE ARTICLE
image
image

ਕਸ਼ਮੀਰ ਵਾਦੀ ’ਚ ਗੁਪਕਾਰ ਗਠਜੋੜ ਤੇ ਜੰਮੂ ਵਿਚ ਭਾਜਪਾ ਨੂੰ ਬਹੁਮਤ

ਜੰਮੂ, 23 ਦਸੰਬਰ (ਸਰਬਜੀਤ ਸਿੰਘ): ਜੰਮੂ ਕਸ਼ਮੀਰ ਵਿਚ ਜ਼ਿਲ੍ਹਾ ਵਿਕਾਸ ਪਰਿਸ਼ਦ ਚੋਣਾਂ ਵਿਚ ਲਗਭਗ ਸਾਰੀਆਂ ਸੀਟਾਂ ਦੇ ਨਤੀਜੇ ਆ ਗਏ ਹਨ। ਛੇ-ਪਾਰਟੀਆਂ ਦੇ ਗਠਜੋੜ ‘ਗੁਪਕਾਰ’ ਨੂੰ ਬਹੁਮਤ ਮਿਲਿਆ ਹੈ। 280 ਵਿਚੋਂ, ਹੁਣ ਤਕ 277 ਸੀਟਾਂ ਦੇ ਨਤੀਜੇ ਆ ਚੁਕੇ ਹਨ ਜਿਸ ਵਿਚ 74 ਸੀਟਾਂ ਭਾਜਪਾ ਨੂੰ ਗਈਆਂ ਹਨ। ਐਨ.ਸੀ. ਨੂੰ 67 ਅਤੇ ਪੀਡੀਪੀ ਨੂੰ ਗੁਪਕਾਰ ਗਠਜੋੜ ਦੀਆਂ 27 ਸੀਟਾਂ ਮਿਲੀਆਂ ਹਨ। ਕਾਂਗਰਸ ਕੋਲ 26 ਸੀਟਾਂ ਹਨ। ਅਪਨੀ ਪਾਰਟੀ 12, ਪੀ.ਡੀ.ਐਫ਼ ਅਤੇ ਪੈਂਥਰ ਪਾਰਟੀ ਨੂੰ 2-2 ਸੀਟਾਂ ਅਤੇ ਬੀ.ਐਸ.ਪੀ ਨੂੰ ਇਕ ਸੀਟ ਮਿਲੀ ਉਸ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਜ਼ਾਦ ਉਮੀਦਵਾਰ ਜੇਤੂ ਰਹੇ ਪਰਗੁਪਕਾਰ ਗਠਜੋੜ ਸਭ ਤੋਂ ਅੱਗੇ ਰਿਹਾ। ਜਿਹੜੀ ਪਾਰਟੀ ਸਭ ਤੋਂ ਵੱਡੀ ਪਾਰਟੀ ਉਭਰੀ ਕੇ ਸਾਹਮਣੇ ਉਹ ਹੈ ਭਾਜਪਾ। ਜੰਮੂ ਖੇਤਰ ਵਿਚ ਭਾਜਪਾ ਮਜ਼ਬੂਤ ਪਾਰਟੀ  ਬਣ ਕੇ ਉਭਰੀ ਹੈ, ਜਦਕਿ ਨੈਸ਼ਨਲ ਕਾਨਫ਼ਰੰਸ, ਪੀਡੀਪੀ, ਗੁਪਕਾਰ ਦੀ ਕਾਰਗੁਜ਼ਾਰੀ ਕਸ਼ਮੀਰ ਵਾਦੀ ਅਤੇ ਜੰਮੂ ਦੇ ਪੀਰ ਪੰਜਾਲ ਅਤੇ ਚਨਾਬ ਘਾਟੀ ਖੇਤਰਾਂ ਵਿਚ ਚੰਗੀ ਰਹੀ। ਭਾਜਪਾ ਦਾ ਪ੍ਰਦਰਸ਼ਨ ਕਸ਼ਮੀਰ ਘਾਟੀ ਨਾਲੋਂ ਜੰਮੂ ਖੇਤਰ ਵਿਚ ਵਧੀਆ ਰਿਹਾ ਹੈ। 
ਗੁਪਕਾਰ ਗਠਜੋੜ ਡੀਡੀਸੀ ਦੀ ਚੋਣ ਨੂੰ ਧਾਰਾ 370 ਨੂੰ ਹਟਾਉਣ ’ਤੇ ਜਨਮਤ ਵਜੋਂ ਵੇਖ ਰਿਹਾ ਹੈ। ਕਸ਼ਮੀਰ ਘਾਟੀ ਵਿਚ ਭਾਜਪਾ ਦੀਆਂ ਨੀਤੀਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿਤਾ ਹੈ। 
ਮਹਿਬੂਬਾ ਮੁਫ਼ਤੀ ਨੇ ਡੀਡੀਸੀ ਚੋਣ ਵਿਚ ਗੁਪਕਾਰ ਗਠਜੋੜ ਦੀ ਜਿੱਤ ’ਤੇ ਖ਼ੁੁਸ਼ੀ ਪ੍ਰਗਟ ਕੀਤੀ ਹੈ। ਇਸ ਦੇ ਨਾਲ ਹੀ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਭਾਜਪਾ ’ਤੇ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੇ ਅਪਣਾ ਜਵਾਬ ਦਿਤਾ। ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਅਨੁਸਾਰ ਜੰਮੂ-ਕਸਮੀਰ ਵਿਚ ਇਤਿਹਾਸ ਲਿਖਿਆ ਹੈ। ਇਥੋਂ ਦੁਨੀਆਂ ਨੂੰ ਸੰਦੇਸ਼ ਦਿਤਾ ਗਿਆ, ਇਹ ਲੋਕਤੰਤਰ ਦੀ ਜਿੱਤ ਹੈ। 
ਕੇਂਦਰ ਸਾਸ਼ਤ ਪ੍ਰਦੇਸ਼ ਵਿਚ ਡੀਡੀਸੀ ਦੀ ਚੋਣ 28 ਨਵੰਬਰ ਨੂੰ ਸ਼ੁਰੂ ਹੋਈ ਸੀ ਅਤੇ ਅੱਠ ਪੜਾਵਾਂ ਵਿਚ ਪੂਰੀ ਹੋਈ ਸਨ। ਅਗਸਤ 2019 ਵਿਚ ਸੰਵਿਧਾਨ ਦੀ ਧਾਰਾ 370 ਨੂੰ ਖ਼ਤਮ ਕਰਦਿਆਂ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰਾਜ ਦਾ ਦਰਜਾ ਖ਼ਤਮ ਕਰਨ ਤੋਂ ਬਾਅਦ ਰਾਜ ਵਿਚ ਇਹ ਪਹਿਲੀ ਚੋਣ ਸੀ। ਕੁਲ 280 ਸੀਟਾਂ (ਜੰਮੂ ਵਿਚ 140 ਅਤੇ ਕਸ਼ਮੀਰ ਵਿਚ 140) ਵੋਟਾਂ ਪਈਆਂ ਹਨ। 
ਫੋਟੋ 23 ਜੰਮੂ2

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement