ਸਰਵਣ ਸਿੰਘ ਪੰਧੇਰ ਨੇ ਯੋਗੀ ਸਰਕਾਰ ਵਲੋਂ ਕਿਸਾਨਾਂ ਉਤੇ ਲਾਠੀਚਾਰਜ ਦੀ ਕੀਤੀ ਨਿਖੇਪੀ
Published : Dec 24, 2020, 6:23 am IST
Updated : Dec 24, 2020, 6:23 am IST
SHARE ARTICLE
image
image

ਸਰਵਣ ਸਿੰਘ ਪੰਧੇਰ ਨੇ ਯੋਗੀ ਸਰਕਾਰ ਵਲੋਂ ਕਿਸਾਨਾਂ ਉਤੇ ਲਾਠੀਚਾਰਜ ਦੀ ਕੀਤੀ ਨਿਖੇਪੀ

ਅੰਮਿ੍ਤਸਰ, 23 ਦਸੰਬਰ (ਸੁਰਜੀਤ ਸਿੰਘ ਖ਼ਾਲਸਾ): ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵਲੋਂ ਉੱਤਰ ਪ੍ਰਦੇਸ਼ ਤੋਂ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਣ ਲਈ ਕੂਚ ਰਹੇ ਕਿਸਾਨਾਂ ਨੂੰ ਯੋਗੀ ਸਰਕਾਰ ਦੀ ਪੁਲਿਸ ਵਲੋਂ ਭਾਰੀ ਫ਼ੋਰਸ ਨਾਲ ਰੋਕ ਕੇ ਲਾਠੀਚਾਰਜ ਕੀਤੇ ਜਾਣ ਦੀ ਸਖ਼ਤ ਨਿਖੇਧੀ ਕਰਦੇ ਹਾਂ | ਸੁਬਾਈ ਪ੍ਰਧਾਨ ਸਤਨਾਮ ਸਿੰਘ ਪਨੂੰ, ਜਰਨਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਸਾਂਝੇ ਪ੍ਰੈੱਸ ਬਿਆਨ ਰਾਹੀਂ ਕਿਹਾ ਕਿ ਮੁਰਾਦਾਬਾਦ ਟੋਲ ਬੈਰੀਅਰ ਕੋਲ ਕਿਸਾਨਾਂ ਨੂੰ ਘੇਰ ਕੇ ਲਾਠੀਚਾਰਜ ਕੀਤਾ ਗਿਆ ਅਤੇ ਉਨ੍ਹਾਂ ਦੀ ਅਵਾਜ਼ ਨੂੰ ਦਬਾਉਣ ਲਈ ਜਾਮਰ ਲਗਾ ਦਿਤੇ ਗਏ | 
ਉਨ੍ਹਾਂ ਨੂੰ ਦੇਰ ਰਾਤ ਤਕ ਕੁੱਝ ਵੀ ਖਾਣ ਪੀਣ ਵੀ ਨਹੀਂ ਦਿਤਾ ਗਿਆ ਜਿਸ ਦੇ ਰੋਸ ਵਜੋਂ ਕੁੰਡਲੀ-ਸਿੰਘੂ ਸਰਹੱਦ ਦਿੱਲੀ ਅਤੇ ਪੰਜਾਬ ਵਿਚ ਵੀ ਜੰਡਿਆਲਾ ਗੁਰੂ ਸਮੇਤ ਹੋਰ ਅਨੇਕ ਥਾਵਾਂ ਤੇ ਯੋਗੀ ਅਦਿਤਿਆ ਨਾਥ ਦੀਆਂ ਅਰਥੀਆਂ ਫੂਕੀਆਂ ਜਾ ਰਹੀਆਂ ਹਨ | ਮੋਦੀ ਸਰਕਾਰ ਦੇ ਸਦੇ ਤੇ ਬਰਤਾਨੀਆਂ ਦੇ ਪ੍ਰਧਾਨ ਮੰਤਰੀ 26 ਜਨਵਰੀ ਨੂੰ ਦਿੱਲੀ ਪਹੁੰਚ ਰਹੇ ਹਨ | ਉਸ ਮੌਕੇ ਕਿਸਾਨਾਂ ਮਜ਼ਦੂਰਾਂ ਦਾ ਸੰਘਰਸ਼ ਸ਼ਿਖਰਾਂ ਉਤੇ ਚਲ ਰਿਹਾ ਹੈ | 
ਬਰਤਾਨੀਆਂ ਦੇ ਪੰਜਾਬੀ ਭਾਈਚਾਰੇ ਨੂੰ ਉਨ੍ਹਾਂ ਉਤੇ ਦਬਾਅ ਬਣਾਉਣਾ ਚਾਹੀਦਾ ਹੈ ਕਿ ਉਹ ਇਸ ਮੌਕੇ ਉਤੇ ਦਿਲੀ ਨਾ ਆਉਣ | ਦੇਸ਼ਾਂ ਵਿਦੇਸ਼ਾਂ ਵਿਚ ਲੋਕ ਅਵਾਜ਼ ਨੂੰ ਬੁਲੰਦ ਕੀਤਾ ਜਾਵੇ ਤਾਂ ਕਿ ਮੋਦੀ ਦੀ ਸਰਕਾਰ ਤੇ ਇਨਸਾਫ ਲੈਣ ਲਈ ਕੌਮਾਂਤਰੀ ਦਬਾਅ ਵੀ ਪਾਇਆ ਜਾ ਸਕੇ | ਇਸ ਦੇ ਨਾਲ ਹੀ ਕਾਂਗਰਸ ਪਾਰਟੀ ਦੇ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਵਲੋਂ ਇਕ ਪੀ.ਡੀ. ਐਫ਼. ਚੈੱਨਲ ਦੀ ਔਰਤ ਪੱਤਰਕਾਰ ਨਾਲ ਦੁਰਵਿਹਾਰ ਕਰਨ ਦੀ ਸਖ਼ਤ ਨਿਖੇਧੀ ਕੀਤੀ | 
ਕਿਸਾਨ ਜਥੇਬੰਦੀਆਂ ਵਲੋਂ 22 ਦਸੰਬਰ ਤੋਂ ਵੱਡੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਸ਼ਹੀਦੀ ਸਮਾਗਮ ਦਿਲੀ ਦੀ ਕੁੰਡਲੀ-ਸਿੰਘੂ ਸਰਹਦ ਉਤੇ ਸ਼ੁਰੂ ਕੀਤੇ ਹੋਏ ਹਨ ਅਤੇ 27 ਦਸੰਬਰ ਨੂੰ ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿਚ ਵਿਚ ਪੰਜਾਬ ਪੱਧਰ ਉਤੇ ਸਾਕਾ ਸਰਹੰਦ ਸ਼ਹੀਦੀ ਦਿਵਸ ਮਨਾਵਾਂਗੇ | ਦਸੰਬਰ 25 ਨੂੰ ਪੰਜਾਬ ਤੋਂ ਇਕ ਵੱਡਾ ਕਾਫ਼ਲਾ ਦਿਲੀ ਦੇ ਕਿਸਾਨ ਸੰਘਰਸ਼ ਵਿਚ ਸ਼ਾਮਲ ਹੋਵੇਗਾ | 

ਫੋਟੋ ਕੈਪਸ਼ਨ-ਦਿਲੀ ਕੁਡਲੀ-ਸਿੰਘੂ ਸਰਹਦ ਤੇ ਯੋਗੀ ਅਦਿਤਿਆਨਾਥ ਦੇ ਪੁਤਲੇ ਸਾੜਦੇ ਹੋਏ ਕਿਸਾਨ ਆਗੂ |
SUR•9T S9N78 K81LS1 23 453 01 1SR

SHARE ARTICLE

ਏਜੰਸੀ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement