ਸਿਮਰਨਜੀਤ ਗਿੱਲ ਨੇ ਸਿੰਘੂ ਬਾਰਡਰ ਪਹੁੰਚ ਕੀਤੀ ਲੰਗਰ ਬਣਾ ਰਹੀਆਂ ਬੀਬੀਆਂ ਨਾਲ ਗੱਲਬਾਤ
Published : Dec 24, 2020, 1:30 am IST
Updated : Dec 24, 2020, 1:30 am IST
SHARE ARTICLE
image
image

ਸਿਮਰਨਜੀਤ ਗਿੱਲ ਨੇ ਸਿੰਘੂ ਬਾਰਡਰ ਪਹੁੰਚ ਕੀਤੀ ਲੰਗਰ ਬਣਾ ਰਹੀਆਂ ਬੀਬੀਆਂ ਨਾਲ ਗੱਲਬਾਤ

ਨਵੀਂ ਦਿੱਲੀ, 23 ਦਸੰਬਰ  : ਖੇਤੀ ਕਾਨੂੰਨਾਂ ਖਿਲਾਫ਼ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਧਰਨਾ ਅੱਜ  28ਵੇਂ ਦਿਨ ਵੀ ਜਾਰੀ ਰਿਹਾ। ਸਿਮਰਨਜੀਤ ਗਿੱਲ ਸਿੰਘੂ ਬਾਰਡਰ ’ਤੇ ਧਰਨੇ ’ਚ ਲੰਗਰ ਤਿਆਰ ਰਹੀਆਂ ਬੀਬੀਆਂ ਨਾਲ ਵਿਸ਼ੇਸ਼ ਗੱਲਬਾਤ ਕੀਤੀ। ਇਸ ਮੌਕੇ ਬੀਬੀਆਂ ਦਾ ਜੋਸ਼ ਅਤੇ ਜਜ਼ਬਾ ਵੇਖਣ ਵਾਲਾ ਸੀ। ਖੇਤੀ ਕਾਨੂੰਨਾਂ ਦੀ ਵਾਪਸੀ ਤੱਕ ਇੱਥੇ ਹੀ ਡਟੇ ਰਹਿਣ ਦਾ ਅਹਿਦ ਕਰਦਿਆਂ ਬੀਬੀਆਂ ਨੇ ਕਿਹਾ ਕਿ ਉਨ੍ਹਾਂ ਦਾ ਹੁਣ ਘਰ ਜਾ ਕੇ ਜੀਅ ਨਹੀਂ ਲੱਗਦਾ ਅਤੇ ਇਕ-ਦੋ ਦਿਨਾਂ ਬਾਅਦ ਮੁੜ ਵਾਪਸ ਆ ਜਾਂਦੀਆਂ ਹਨ। 
ਬੀਬੀਆਂ ਨੇ ਕਿਹਾ ਕਿ ਉਨ੍ਹਾਂ ਨੇ ਇੱਥੇ ਕੋਈ ਦਿੱਕਤ ਨਹੀਂ ਹੈ ਅਤੇ ਉਹ ਖੁਸ਼ਵਗਾਹ ਮਾਹੌਲ ਵਿਚ ਲੰਗਰ ਦੀ ਸੇਵਾ ਕਰਦੀਆਂ ਹਨ। ਇੱਥੇ ਹਰਿਆਣਾ ਤੋਂ ਪਹੁੰਚੀਆਂ ਬੀਬੀਆਂ ਨੇ ਕਿਹਾ ਕਿ ਉਹ ਮੋਦੀ ਦਾ ਸ਼ੁਕਰਗੁਜਾਰ ਵੀ ਕਰਦੀਆਂ ਹਨ ਕਿਉਂਕਿ ਉਨ੍ਹਾਂ ਦੀ ਬਦੌਲਤ ਹੀ ਧਰਨਿਆਂ ’ਚ ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਇਕ ਦੂਜੇ  ਨਾਲ ਮਿਲ ਕੇ ਰਹਿਣ ਅਤੇ ਖਾਣ ਪੀਣ ਦਾ ਮੌਕਾ ਮਿਲਿਆ ਹੈ।
ਧਰਨੇ ਵਿਚ ਸ਼ਾਮਲ ਸੇਵਾਦਾਰਾਂ ਨੇ ਪਿੰਡਾਂ ਵਿਚੋਂ ਆ ਰਹੇ ਕਿਸਾਨਾਂ ਨੂੰ ਬੇਨਤੀ ਕੀਤੀ ਕਿ ਇੱਥੇ ਰਾਸ਼ਨ, ਸਬਜ਼ੀਆਂ ਅਤੇ ਲੱਕੜਾਂ ਆਦਿ ਦੀ ਬਹੁਤਾਤ ਹੋ ਗਈ ਹੈ ਅਤੇ ਹੁਣ ਆਉਣ ਵਾਲੇ ਸੱਜਣ ਇਕ-ਦੋ ਦਿਨ ਇਨ੍ਹਾਂ ਚੀਜ਼ਾਂ ਨੂੰ ਲੈ ਕੇ ਨਾ ਆਉਣ। ਧਰਨੇ ’ਚ ਬਜ਼ੁਰਗਾਂ ਨੇ ਪਧਾਨ ਮੰਤਰੀ ਮੋਦੀ ਨੂੰ ਕਿਹਾ ਕਿ ਤੁਸੀਂ ਜਿੰਨੀ ਮਰਜ਼ੀ ਜ਼ੋਰ ਲਾ ਲਵੋ ਪਰ ਅਸੀਂ ਕਾਨੂੰਨ ਵਾਪਸ ਲੈ ਕੇ ਹੀ ਵਾਪਸ ਪਰਤਾਂਗੇ। ਬਜ਼ੁਰਗਾਂ ਨੇ ਨੌਜਵਾਨਾਂ ਨੂੰ ਰਾਤਾਂ ਨੂੰ ਟਰੈਕਟਰਾਂ ’ਤੇ ਡੈਕ ਲਗਾ ਕੇ ਨਾ ਘੁੰਮਣ ਦੀ ਅਪੀਲ ਕੀਤੀ ਹੈ। ਬਜ਼ੁਰਗਾਂ ਨੇ ਨੌਜਵਾਨਾਂ ਨੂੰ ਸ਼ਾਂਤਮਈ ਢੰਗ ਨਾਲ ਘੁੰਮਣ-ਫ਼ਿਰਨ ਦੀ ਸਲਾਹ ਦਿਤੀ। 
ਬਜ਼ੁਰਗਾਂ ਨੇ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਸਰਕਾਰ ਨੂੰ ਸਾਡਾ ਇਤਿਹਾਸ ਪੜ੍ਹ ਲੈਣਾ ਚਾਹੀਦਾ ਹੈ ਅਤੇ ਅਸੀਂ ਕਿਸੇ ਵੀ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਾਂ। 
ਉਨ੍ਹਾਂ ਕਿਹਾ ਕਿ ਪਹਿਲਾਂ ਅਸੀਂ ਪਧਾਨ ਮੰਤਰੀ ਮੋਦੀ ਨੂੰ ਮੋਦੀ ਸਾਹਿਬ ਕਹਿੰਦੇ ਸਾਂ ਪਰ ਹੁਣ ਮੋਦੀ ਗੱਦਾਰ ਕਹਿਣ ਲਈ ਮਜ਼ਬੂਰ ਹਾਂ। ਇਸ ਲਈ ਪਧਾਨ ਮੰਤਰੀ ਨੂੰ ਕਿਸਾਨਾਂ ਦੀ ਮੰਗ ਮੰਨ ਲੈਣੀ ਚਾਹੀਦੀ ਹੈ। ਕਿਸਾਨਾਂ ਨੇ ਘਰਾਂ ’ਚ ਬੈਠੇ ਕਿਸਾਨਾਂ ਨੂ ੰਵੀ ਅਪੀਲ ਕੀਤੀ ਕਿ ਉਹ ਘਰ ਦਾ ਇਕ-ਇਕ ਜੀਅ ਧਰਨੇ ਵਿਚ ਸ਼ਾਮਲ ਹੋਣ ਲਈ ਜ਼ਰੂਰ ਆਉਣ। ਇੱਥੇ ਮੌਜੂਦ ਵੱਖ-ਵੱਖ ਧਰਮਾਂ ਦੇ ਵਿਅਕਤੀਆਂ ਨੇ ਕਿਹਾ ਕਿ ਇੱਥੇ ਆ ਕੇ ਸਾਡਾ ਭਾਈਚਾਰਾ ਹੋਰ ਮਜ਼ਬੂਤ ਹੋਇਆ ਹੈ। ਕਿਸਾਨਾਂ ਨੇ ਕਿਹਾ ਕਿ ਅਸੀਂ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਵੀ ਇੱਥੇ ਮਨਾਵਾਂਗੇ ਅਤੇ ਖੇਤੀ ਕਾਨੂੰਨ ਵਾਪਸ ਮੁੜਣ ਤਕ ਵਾਪਸ ਨਹੀਂ ਵਰਤਾਂਗੇ। 
 

SHARE ARTICLE

ਏਜੰਸੀ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement