ਚੰਨੀ ਸਰਕਾਰ ਦੇ ਕੰਮਾਂ ਤੋਂ ਲੋਕ ਹੋਏ ਬੇਹੱਦ ਖੁਸ਼, ਕਈ ਸਾਲਾਂ ਬਾਅਦ ਮਿਲੇ ਘਰਾਂ ਦੇ ਮਾਲਕਾਨਾ ਹੱਕ
Published : Dec 24, 2021, 4:29 pm IST
Updated : Dec 25, 2021, 8:26 am IST
SHARE ARTICLE
basera scheme: punjab residents got ownership rights of houses after many years
basera scheme: punjab residents got ownership rights of houses after many years

ਕਿਹਾ, ਸੋਚਿਆ ਵੀ ਨਹੀਂ ਸੀ ਕਿ ਕਦੇ ਇਨ੍ਹਾਂ ਘਰਾਂ ਦੇ ਮਾਲਕ ਵੀ ਬਣ ਸਕਣਗੇ ਪਰ ਚੰਨੀ ਸਰਕਾਰ ਨੇ ਉਨ੍ਹਾਂ ਦਾ ਇਹ ਸੁਫ਼ਨਾ ਵੀ ਪੂਰਾ ਕੀਤਾ ਹੈ

ਅਬੋਹਰ (ਅਵਤਾਰ ਸਿੰਘ) : ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਦੀ ਭਲਾਈ ਲਈ ਸਹੂਲਤਾਂ ਦਿਤੀਆਂ ਗਈਆਂ ਹਨ ਅਤੇ ਵੱਖ-ਵੱਖ ਸਕੀਮ ਵੀ ਚਲਾਈਆਂ ਗਈਆਂ ਹਨ। ਇਨ੍ਹਾਂ ਵਿਚੋਂ ਇੱਕ ਹੈ ਬਸੇਰਾ ਸਕੀਮ।

basera scheme: punjab residents got ownership rights of houses after many years basera scheme: punjab residents got ownership rights of houses after many years

ਦੱਸ ਦੇਈਏ ਕਿ ਪੰਜਾਬ ਵਿਚ ਰਹਿ ਰਹੇ ਲੋਕਾਂ ਕੋਲ ਆਪਣੇ ਘਰਾਂ ਦੇ ਮਾਲਕਾਨਾਂ ਹੱਕ ਨਹੀਂ ਸਨ ਪਰ ਸਰਕਾਰ ਵਲੋਂ ਚਲਾਈ ਇਸ ਸਕੀਮ ਤਹਿਤ ਉਨ੍ਹਾਂ ਸਾਰਿਆਂ ਨੂੰ ਆਪਣੇ ਘਰਾਂ ਦੀ ਮਾਲਕੀ ਮਿਲੀ ਹੈ।

basera scheme: punjab residents got ownership rights of houses after many years basera scheme: punjab residents got ownership rights of houses after many years

ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਲੈਣ ਲਈ ਸਪੋਕੇਸਮੈਨ ਦੀ ਟੀਮ ਸਥਾਨਕ ਇੰਦਰ ਨਗਰੀ ਦੇ ਵਾਰਡ ਨੰਬਰ 34 ਪਹੁੰਚੀ।

basera scheme: punjab residents got ownership rights of houses after many years basera scheme: punjab residents got ownership rights of houses after many years

ਇਸ ਮੌਕੇ ਬਸੇਰਾ ਸਕੀਮ ਦੇ ਲਾਭਪਾਤਰੀ ਪ੍ਰੇਮ ਲਤਾ ਅਤੇ ਹਰੀ ਕ੍ਰਿਸ਼ਨ ਨੇ ਦੱਸਿਆ ਕਿ ਉਹ ਕਰੀਬ 20 ਸਾਲਾਂ ਤੋਂ ਇਸ ਘਰ ਵਿਚ ਰਹਿ ਰਹੇ ਸਨ ਪਰ ਮਾਲਕੀ ਨਹੀਂ ਸੀ। ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਮਾਲਕਾਨਾਂ ਹੱਕ ਦਿਤੇ ਹਨ ਜਿਸ ਲਈ ਉਹ ਬਹੁਤ ਖੁਸ਼ ਹਨ ਅਤੇ ਪੰਜਾਬ ਸਰਕਾਰ ਦਾ ਧਨਵਾਦ ਕਰਦੇ ਹਨ।

prem ltaprem lta

ਇਸ ਮੌਕੇ ਮੁਹੱਲੇ ਦੇ ਐਮ.ਸੀ. ਸੋਨੂ ਅਰੋੜਾ ਨੇ ਦੱਸਿਆ ਕਿ ਇੰਦਰ ਨਗਰੀ ਵਿਚ ਕਰੀਬ 735 ਘਰਾਂ ਦੇ ਮਾਲਕਾਨਾਂ ਹੱਕ ਮਿਲੇ ਹਨ। ਉਨ੍ਹਾਂ ਦੱਸਿਆ ਕਿ ਲੋਕਾਂ ਨੂੰ ਹਮੇਸ਼ਾਂ ਇਹ ਡਰ ਰਹਿੰਦਾ ਸੀ ਕਿ ਉਨ੍ਹਾਂ ਦੇ ਘਰਾਂ 'ਤੇ ਬੁਲਡੋਜ਼ਰ ਨਾ ਚਲ ਜਾਵੇ ਪਰ ਸਰਕਾਰ ਦੇ ਇਸ ਉਪਰਾਲੇ ਸਕਦਾ ਸਾਰੇ ਬਹੁਤ ਖੁਸ਼ ਹਨ।

sonu arorasonu arora

ਉਨ੍ਹਾਂ ਦੱਸਿਆ ਕਿ ਨਜ਼ਦੀਕ ਦੇ ਸੰਤ ਨਗਰ ਇਲਾਕੇ ਵਿਚ ਵੀ ਕਈ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਮਿਲਿਆ ਹੈ।

Daya shrmaDaya shrma

ਇਸ ਮੌਕੇ ਮੁਹੱਲੇ ਦੀ ਰਹਿਣ ਵਾਲੀ ਦਯਾ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਵੀ ਸਰਕਾਰ ਵਲੋਂ ਮਾਲਕੀ ਹੱਕ ਦਿਤੇ ਗਏ ਹਨ।

saroj saroj

ਇੱਕ ਹੋਰ ਬੀਬੀ ਨੇ ਦੱਸਿਆ ਕਿ ਉਨ੍ਹਾਂ ਦਾ ਨਾਮ ਸਰੋਜ ਹੈ ਅਤੇ ਉਹ ਪਿਛਲੇ 38 ਸਾਲ ਤੋਂ ਇੰਦਰ ਨਗਰੀ ਵਿਚ ਰਹਿ ਰਹੇ ਹਨ।

Ram PyariRam Pyari

ਰਾਮ ਪਿਆਰੀ ਨਾਮ ਦੀ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਉਹ ਬੀਤੇ ਲੰਬੇ ਸਮੇਂ ਤੋਂ ਇਥੇ ਰਹਿ ਰਹੇ ਹਨ ਪਰ ਆਪਣੇ ਹੀ ਘਰਾਂ ਵਿਚ ਸੁਰੱਖਿਅਤ ਮਹਿਸੂਸ ਨਹੀਂ ਕਰਦੇ ਸਨ ਅਤੇ ਉਨ੍ਹਾਂ ਨੇ ਸੋਚਿਆ ਵੀ ਨਹੀਂ ਸੀ ਕਿ ਕਦੇ ਇਨ੍ਹਾਂ ਦੇ ਮਾਲਕ ਵੀ ਬਣ ਸਕਣਗੇ ਪਰ ਚੰਨੀ ਸਰਕਾਰ ਨੇ ਉਨ੍ਹਾਂ ਦਾ ਇਹ ਸੁਫ਼ਨਾ ਵੀ ਪੂਰਾ ਕੀਤਾ ਹੈ ਜਿਸ ਲਈ ਉਹ ਸਰਕਾਰ ਦਾ ਧਨਵਾਦ ਕਰਦੇ ਹਨ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement