CM ਚੰਨੀ ਦੇ ਕੇਜਰੀਵਾਲ-ਮਜੀਠੀਆ ਦਾ ਸਮਝੌਤਾ ਕਰਵਾਉਣ ਵਾਲੇ ਬਿਆਨ 'ਤੇ ਭੜਕੇ ਮਨਜਿੰਦਰ ਸਿਰਸਾ
Published : Dec 24, 2021, 4:06 pm IST
Updated : Dec 24, 2021, 4:07 pm IST
SHARE ARTICLE
Manjinder Sirsa
Manjinder Sirsa

ਸਿਰਸਾ ਨੇ ਸੀ.ਐਮ. ਚੰਨੀ ਨੂੰ ਇਸ ਮੁੱਦੇ 'ਤੇ ਦੋਸ਼ ਸਾਬਤ ਕਰਨ ਦੀ ਦਿੱਤੀ ਧਮਕੀ ।

 

ਚੰਡੀਗੜ੍ਹ: ਸੀ.ਐਮ ਚੰਨੀ ਨੇ ਅੱਜ ਪ੍ਰੈਸ ਕਾਨਫਰੰਸ ਵਿਚ ਇਹ ਬਿਆਨ ਦਿੱਤਾ ਕਿ ਕੇਜਰੀਵਾਲ ਤੇ ਮਜੀਠੀਆ ਦੀ ਸਹਿਮਤੀ ਮਨਜਿੰਦਰ ਸਿਰਸਾ ਨੇ ਕਰਵਾਈ ਸੀ ਤੇ ਜਿਸ ਕਰ ਕੇ ਕੇਜਰੀਵਾਲ ਨੇ ਮੀਜਠੀਆ ਤੋਂ ਮੁਆਫ਼ੀ ਵੀ ਮੰਗੀ ਸੀ। ਸੀਐੱਮ ਚੰਨੀ ਦੇ ਇਸ ਬਿਆਨ ਤੋਂ ਬਾਅਦ ਗੁੱਸੇ ਵਿਚ ਆਏ ਮਨਜਿੰਦਰ ਸਿਰਸਾ ਨੇ ਵੀ ਸੀਐੱਮ ਚੰਨੀ ਨੂੰ ਕਰੜੇ ਹੱਥੀਂ ਲਿਆ ਹੈ। ਸਿਰਸਾ ਨੇ ਸੀ.ਐਮ. ਚੰਨੀ ਨੂੰ ਇਸ ਮੁੱਦੇ 'ਤੇ ਦੋਸ਼ ਸਾਬਤ ਕਰਨ ਦੀ ਧਮਕੀ ਦਿੱਤੀ।

file photo 

ਸਿਰਸਾ ਨੇ ਕਿਹਾ ਹੈ ਕਿ ਸੀ.ਐਮ. ਚੰਨੀ ਨੂੰ ਇਸ ਬਿਆਨ 'ਤੇ ਮੁਆਫ਼ੀ ਮੰਗਣੀ ਚਾਹੀਦੀ ਹੈ ਨਹੀਂ ਤਾਂ ਉਹ ਉਨ੍ਹਾਂ 'ਤੇ ਮਾਣਹਾਨੀ ਦਾ ਕੇਸ ਦਾਇਰ ਕਰਨਗੇ। ਸਿਰਸਾ ਨੇ ਟਵੀਟ ਕਰ ਕੇ ਲਿਖਿਆ ਕਿ ''ਇਹ ਕੀ ਬਕਵਾਸ ਹੈ! ਇਹ ਅਪਮਾਨਜਨਕ ਅਤੇ ਪੂਰੀ ਤਰ੍ਹਾਂ ਨਾਲ ਝੂਠਾ ਬਿਆਨ ਹੈ। ਸੀਐੱਮ ਚੰਨੀ ਸਿਰਫ਼ ਚਰਚਾ ਵਿਚ ਰਹਿਣ ਲਈ ਅਜੀਬੋ-ਗਰੀਬ ਬਿਆਨ ਦੇ ਰਹੇ ਹਨ ਪਰ ਮੈਂ ਇਸ ਨੂੰ ਹਲਕੇ ਵਿਚ ਨਹੀਂ ਲਵਾਂਗਾ। ਉਹਨਾਂ ਨੂੰ ਮੁਆਫ਼ੀ ਮੰਗ ਕੇ ਆਪਣਾ ਬਿਆਨ ਵਾਪਸ ਲੈਣਾ ਪਵੇਗਾ ਨਹੀਂ ਤਾਂ ਸਖ਼ਤ ਕਾਨੂੰਨੀ ਨਤੀਜੇ ਭੁਗਤਣ ਲਈ ਤਿਆਰ ਰਹਿਣ। 

CM Charanjit singh channiCM Charanjit singh channi

ਜਿ਼ਕਰਯੋਗ ਹੈ ਕਿ ਕੇਜਰੀਵਾਲ ਨੇ ਡਰੱਗ ਮਾਮਲੇ 'ਚ ਮਜੀਠੀਆ 'ਤੇ ਕਾਫ਼ੀ ਗੰਭੀਰ ਦੋਸ਼ ਲਗਾਏ ਸਨ। ਸੀ.ਐਮ ਚੰਨੀ ਨੇ ਵੀ ਅੱਜ ਕਿਹਾ ਕਿ ਬਿਕਰਮ ਮਜੀਠੀਆ ਦਾ ਨਾਂ ਅਕਾਲੀ ਸਰਕਾਰ ਵੇਲੇ ਹੀ ਨਸ਼ਿਆਂ ਦੇ ਮਾਮਲੇ ਵਿਚ ਆਇਆ ਸੀ। ਬਾਦਲ ਸਰਕਾਰ ਵੇਲੇ 2013 ਵਿਚ ਇਸ 6 ਹਜ਼ਾਰ ਕਰੋੜ ਦੇ ਨਸ਼ਿਆਂ ਦਾ ਮਾਮਲਾ ਸਾਹਮਣੇ ਆਇਆ ਸੀ। 

ਚੰਨੀ ਨੇ ਆਪਣੇ ਬਿਆਨ 'ਚ ਕਿਹਾ ਹੈ ਕਿ ਆਮ ਆਦਮੀ ਪਾਰਟੀ ਮਜੀਠੀਆ 'ਤੇ ਕੇਸ ਦਰਜ ਹੋਣ ਨੂੰ ਚੋਣ ਸਟੰਟ ਦੱਸ ਰਹੀ ਹੈ। ਡਰੱਗਜ਼ ਮਾਮਲੇ 'ਚ ਮਜੀਠੀਆ ਖਿਲਾਫ਼ ਖੁਦ ਕੇਜਰੀਵਾਲ ਨੇ ਆਵਾਜ਼ ਚੁੱਕੀ ਸੀ ਪਰ ਬਾਅਦ 'ਚ ਕੇਜਰੀਵਾਲ ਨੇ ਅੰਮ੍ਰਿਤਸਰ ਕੋਰਟ 'ਚ ਇਸ ਮੁੱਦੇ 'ਤੇ ਮੁਆਫੀ ਮੰਗ ਲਈ ਸੀ, ਜਿਸ ਤੋਂ ਬਾਅਦ ਮਨਜਿੰਦਰ ਸਿਰਸਾ ਨੇ ਮਜੀਠੀਆ ਨਾਲ ਕੇਜਰੀਵਾਲ ਦਾ ਸਮਝੌਤਾ ਕਰਵਾਇਆ ਸੀ।  

SHARE ARTICLE

ਏਜੰਸੀ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement