
ਅਗਲੇ 5 ਦਿਨਾਂ ਤਕ ਸੀਤ ਲਹਿਰ ਦੇ ਨਾਲ ਸੰਘਣੀ ਧੁੰਦ ਪੈਣ ਦੀ ਸੰਭਾਵਨਾ
ਮੋਹਾਲੀ : ਪੰਜਾਬ ਵਿਚ ਅਜੇ ਠੰਡ ਤੋਂ ਕੋਈ ਨਿਜਾਤ ਹਾਸਲ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਅਗਲੇ 5 ਦਿਨਾਂ ਤੱਕ ਸੀਤ ਲਹਿਰ ਅਤੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ। ਠੰਡ ਦੇ ਇਸ ਮੌਸਮ ’ਚ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਲੋਕਾਂ ਨੂੰ ਆਪਣੇ ਘਰਾਂ ’ਚੋਂ ਬਾਹਰ ਨਿਕਲਣ ਸਮੇਂ ਸਾਵਧਾਨ ਰਹਿਣਾ ਹੋਵੇਗਾ। ਅਜਿਹੇ ਸੰਕੇਤ ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਡਾ. ਮਨਮੋਹਨ ਸਿੰਘ ਨੇ ਦਿੱਤੇ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਦਾਸਪੁਰ ’ਚ ਸਭ ਤੋਂ ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਅੰਮ੍ਰਿਤਸਰ ’ਚ 6.8, ਲੁਧਿਆਣਾ ’ਚ 7.1, ਪਟਿਆਲਾ ’ਚ 6.੨, ਪਠਾਨਕੋਟ ’ਚ 8.4, ਬਠਿੰਡਾ ’ਚ 5, ਫਰੀਦਕੋਟ ’ਚ 7.2, ਬਰਨਾਲਾ ’ਚ 7.1, ਫਤਿਹਗੜ੍ਹ ਸਾਹਿਬ ’ਚ 6.3, ਫਿਰੋਜ਼ਪੁਰ ’ਚ 8.5, ਜਲੰਧਰ ’ਚ 7.2, ਮੋਗਾ ’ਚ 7.3 ਤਾਪਮਾਨ ਰਿਹਾ।
ਇਸ ਤਰ੍ਹਾਂ ਹੀ ਮੋਹਾਲੀ ’ਚ 8.2, ਸ੍ਰੀ ਮੁਕਤਸਰ ਸਾਹਿਬ ’ਚ 7.4, ਰੋਪੜ ’ਚ 6.5, ਸ਼ਹੀਦ ਭਗਤ ਸਿੰਘ ਨਗਰ ’ਚ 5.7 ਡਿਗਰੀ ਸੈਲਸੀਅਸ ਰਿਹਾ ਹੈ। ਮੌਸਮ ਮਾਹਰਾਂ ਨੇ ਦੱਸਿਆ ਕਿ ਪੰਜਾਬ ’ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ। ਹੁਣ ਪਹਿਲਾਂ ਦੀ ਤੁਲਨਾ ’ਚ ਧੁੰਦ ਸੰਘਣੀ ਨਹੀਂ ਪਵੇਗੀ, ਜਿਸ ਨਾਲ ਲੋਕਾਂ ਨੂੰ ਕਿਸੇ ਹੱਦ ਤਕ ਰਾਹਤ ਮਿਲੇਗੀ।